Hindi
17 July PN 1---sonia mann (6)

ਮੁੜ ਵਸੇਬਾ ਅਤੇ ਨਸ਼ਾ ਛਡਾਊ ਕੇਂਦਰ ਵਿੱਚ ਰਹਿ ਰਹੇ ਨੌਜ਼ਵਾਨਾਂ ਨੂੰ ਦਿੱਤੀ ਗਈ ਟ੍ਰੇਨਿੰਗ

ਮੁੜ ਵਸੇਬਾ ਅਤੇ ਨਸ਼ਾ ਛਡਾਊ ਕੇਂਦਰ ਵਿੱਚ ਰਹਿ ਰਹੇ ਨੌਜ਼ਵਾਨਾਂ ਨੂੰ ਦਿੱਤੀ ਗਈ ਟ੍ਰੇਨਿੰਗ

ਮੁੜ ਵਸੇਬਾ ਅਤੇ ਨਸ਼ਾ ਛਡਾਊ ਕੇਂਦਰ ਵਿੱਚ ਰਹਿ ਰਹੇ ਨੌਜ਼ਵਾਨਾਂ ਨੂੰ ਦਿੱਤੀ ਗਈ ਟ੍ਰੇਨਿੰਗ

ਅੰਮ੍ਰਿਤਸਰ 17 ਜੁਲਾਈ 2025

ਪੰਜਾਬ ਸਰਕਾਰ ਦੁਆਰਾ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਨੌਜ਼ਵਾਨਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ ਵੱਲੋਂ ਕਰਦੇ ਹੋਏ ਦੱਸਿਆ ਗਿਆ ਕਿ ਅੰਮ੍ਰਿਤਸਰ ਜਿਲ੍ਹੇ ਦੇ ਮੁੜ ਵਸੇਬਾ ਅਤੇ ਨਸ਼ਾ ਛਡਾਊ ਕੇਂਦਰ ਵਿੱਚ ਰਹਿ ਰਹੇ ਨੌਜ਼ਵਾਨਾਂ ਨੂੰ ਨਸ਼ੇ ਦੇ ਕੋਹੜ ਵਿੱਚੋ ਬਾਹਰ ਕੱਢ ਕੇ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਰਕਾਰੀ ਮੈਡੀਕਲ ਕਾਲਜ਼ ਦੇ ਪ੍ਰੋਫੈਸਰ ਅਤੇ ਮਨੋਵਿਗਿਆਨ ਦੇ ਮੁਖੀ ਅਤੇ ਕਨਵੀਨਰ ਨਸ਼ਾ ਮੁਕਤੀ ਸਮਾਜ ਡਾ. ਨੀਰੂ ਬਾਲਾ ਅਤੇ ਸੀਨੀਅਰ ਰੈਜੀਡੈਂਟ ਡਾ. ਗੁਰਿੰਦਰ ਸਿੰਘ ਦੇ ਸਹਿਯੋਗ ਨਾਲ ਕਾਲਜ਼ ਵਿੱਚ 7 ਦਿਨ ਦੀ ਟ੍ਰੇਨਿੰਗ ਕਰਵਾਈ ਗਈ। ਟ੍ਰੇਨਿੰਗ ਦੇ ਦੌਰਾਨ ਡਾਇਰੈਕਟਰ ਆਰ.ਸੇਟੀ ਤੋ ਰੇਨੂੰ ਅਰੋੜਾ ਦੁਆਰਾ ਸਵੈ-ਰੁਜ਼ਗਾਰ ਸਕੀਮਾਂ ਸਬੰਧੀ ਦੱਸਿਆ ਗਿਆ ਕਿ ਅਸੀ ਆਪਣਾ ਕੰਮ ਸ਼ੁਰੂ ਕਰ ਕੇ ਸਫ਼ਲ ਹੋ ਸਕਦੇ ਹਾਂ। ਇਸ ਟ੍ਰੇਨਿੰਗ ਦੇ ਦੌਰਾਨ ਲਗਭਗ 25 ਦੇ ਕਰੀਬ ਲੜਕੇ ਲੜਕੀਆਂ ਵੱਲੋਂ ਭਾਗ ਲਿਆ ਗਿਆ। ਇਸ ਤੋਂ ਇਲਾਵਾ ਸ੍ਰੀ ਤੀਰਥਪਾਲ ਸਿੰਘ ਡਿਪਟੀ ਸੀ.ਈ.ਓ ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਵੈ-ਰੁਜ਼ਗਾਰ ਦੇ ਵੱਖ-ਵੱਖ ਵਿਭਾਗਾਂ ਸਬੰਧੀ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ। ਅੰਤ ਵਿੱਚ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵੱਲੋਂ ਟ੍ਰੇਨਿੰਗ ਨੂੰ ਪੂਰਨ ਤੌਰ ਤੇ ਮੁਕੰਮਲ ਕਰਨ ਵਾਲੇ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਤੇ ਪੰਜਾਬ ਸਕਿੱਲ ਡਿਵੈੱਲਪਮੈਂਟ ਵਿਭਾਗ ਸਟਾਫ਼ ਤੋਂ ਸ੍ਰੀ ਰਾਜੇਸ਼ ਬਾਹਰੀ, ਸ਼੍ਰੀ ਸੁਰਿੰਦਰ ਸਿੰਘ ਅਤੇ ਏ.ਡੀ.ਸੀ (ਜੂ.ਡੀ) ਤੋਂ ਸ੍ਰੀ ਗਗਨਦੀਪ ਸਿੰਘ ਮੌਜੂਦ ਸਨ।


Comment As:

Comment (0)