ਐਸ.ਡੀ.ਐਮ ਵੱਲੋਂ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਦਾ ਦੌਰਾ ਕਰਕੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਲਿਆ ਜਾਇਜ਼ਾ
ਐਸ.ਡੀ.ਐਮ ਵੱਲੋਂ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਦਾ ਦੌਰਾ ਕਰਕੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਲਿਆ ਜਾਇਜ਼ਾ
ਬੇਲਾ ਰਾਮਗੜ੍ਹ ਵਿੱਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਨੂੰ ਦਰਿਆ ਦੇ ਪਾਣੀ ਤੋ ਬਚਾਉਣ ਲਈ ਡੰਗਾ ਲਗਾਉਣ ਦੇ ਦਿੱਤੇ ਨਿਰਦੇਸ਼
ਹਰਜੋਤ ਬੈਂਸ ਕੈਬਨਿਟ ਮੰਤਰੀ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਦਰਿਆ ਕੰਢੇ ਵਸੇ ਪਿੰਡਾਂ ਦੀ ਸਥਿਤੀ ਦੀ ਨਿਰੰਤਰ ਕਰ ਰਹੇ ਨਿਗਰਾਨੀ
ਨੰਗਲ 28 ਅਗਸਤ (2025)
ਉਪ ਮੰਡਲ ਮੈਜਿਸਟ੍ਰੇਟ ਨੰਗਲ ਸ੍ਰੀ ਸਚਿਨ ਪਾਠਕ ਨੇ ਅੱਜ ਸਤਲੁਜ ਦਰਿਆਂ ਦੇ ਕੰਢੇ ਵਸੇ ਪਿੰਡਾਂ ਦਾ ਦੌਰਾ ਕੀਤਾ ਅਤੇ ਦਰਿਆ ਦੇ ਕੰਢੇ ਰਹਿ ਰਹੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪ੍ਰਸਾਸ਼ਨ ਵੱਲੋਂ ਸੰਭਾਵੀ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਲੋੜੀਦੇ ਢੁਕਵੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਨੇ ਬੇਲਾ ਰਾਮਗੜ੍ਹ, ਪੱਤੀ ਟੇਕ ਸਿੰਘ ਵਾਲਾ ਵਿਖੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਸਤਲੁਜ ਦਰਿਆ ਦੇ ਪਾਣੀ ਦੇ ਦਾਖਲ ਹੋਣ ਮੌਕੇ ਉੱਥੇ ਪਹੁੰਚ ਕੇ ਤੁਰੰਤ ਡਰੇਨੇਜ ਵਿਭਾਗ ਦੇ ਐਸ.ਡੀ.ਓ ਕਰਨਵੀਰ ਸਿੰਘ ਨੂੰ ਡੰਗਾ ਲਗਾ ਕੇ ਪਾਣੀ ਦਾ ਵਹਾਅ ਰੋਕਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਇਹ ਕੰਮ ਫੋਰੀ ਤੌਰ ਤੇ ਸੁਰੂ ਕਰਵਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਹਰਜੋਤ ਬੈਂਸ ਕੈਬਨਿਟ ਮੰਤਰੀ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਦੇ ਦਰਿਆ ਅਤੇ ਨਹਿਰਾਂ ਕੰਢੇ ਵਸੇ ਪਿੰਡਾਂ ਦੀ ਪਲ ਪਲ ਦੀ ਖਬਰ ਰੱਖੀ ਜਾ ਰਹੀ ਹੈ ਅਤੇ ਉਹ ਸਥਿਤੀ ਦਾ ਲਗਾਤਾਰ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਲਗਾਤਾਰ ਸਾਰੇ ਹਾਲਾਤ ਤੇ ਨਜ਼ਰ ਰੱਖ ਰਹੀ ਹੈ।
ਐਸ.ਡੀ.ਐਮ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਉਥੇ ਮੋਜੂਦ ਲੋਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਸਤਲੁਜ ਦਰਿਆ ਨੇੜੇ ਹੇਠਲੇ ਪੱਧਰ ਤੇ ਸੁਸੋਭਿਤ ਹੈ, ਅਕਸਰ ਹੀ ਬਰਸਾਤਾ ਦੌਰਾਨ ਜਦੋਂ ਸਤਲੁਜ ਦਰਿਆ ਵਿਚ ਵੱਧ ਮਾਤਰਾ ਵਿਚ ਪਾਣੀ ਆਉਣਾ ਹੈ ਤਾਂ ਇੱਥੇ ਪਾਣੀ ਭਰ ਜਾਦਾਂ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇ ਹੀ ਸਾਨੂੰ ਇਸਦੀ ਸੂਚਨਾ ਮਿਲਦੀ ਹੈ, ਅਸੀ ਤੁਰੰਤ ਪ੍ਰਬੰਧ ਕਰਨ ਲਈ ਪਹੁੰਚ ਗਏ ਹਾਂ, ਜਲਦੀ ਹੀ ਸਤਲੁਜ ਦਰਿਆ ਕੰਢੇ ਤੋ ਗੁਰਦੁਆਰਾ ਸਾਹਿਬ ਵੱਲ ਹੋ ਰਿਹਾ ਪਾਣੀ ਦਾ ਰਸਾਵ ਬੰਦ ਹੋ ਜਾਵੇਗਾ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਲੰਗਰ ਹਾਲ ਸੁਰੱਖਿਅਤ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਸਾਰੇ ਢੁਕਵੇ ਪ੍ਰਬੰਧ ਕੀਤੇ ਹੋਏ ਹਨ, ਸਤਲੁਜ ਦਰਿਆ ਵਿਚ 30,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜੋ ਨਿਯੰਤਰਣ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਗਲੇ ਦਿਨਾਂ ਵਿਚ ਹਿਮਾਚਲ ਪ੍ਰਦੇਸ਼ ਵਿਚ ਬਰਸਾਤ ਨਹੀ ਹੋਵੇਗੀ ਤਾਂ ਇਹ ਇਲਾਕਾ ਪੂਰੀ ਤਰਾਂ ਸੁਰੱਖਿਅਤ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਕਰਮਚਾਰੀ ਸਮੁੱਚੇ ਇਲਾਕੇ ਦਾ ਲਗਾਤਾਰ ਦੌਰੇ ਕਰਕੇ ਜਾਇਜ਼ਾ ਲੈ ਰਹੇ ਹਨ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਡਾ ਕੰਟਰੋਲ ਰੂਮ ਹਰ ਸਮੇਂ ਕਾਰਜਸ਼ੀਲ ਹੈ, ਜਿਸ ਦਾ ਕੰਟਰੋਲ ਰੂਮ ਫੋਨ ਨੰ: 01887-221030 ਹੈ।