Hindi
WhatsApp Image 2025-09-12 at 5

ਮੋਹਾਲੀ ਨੇ ਜੂਨ 2025 ਨੂੰ ਖਤਮ ਹੋਈ ਪਹਿਲੀ ਤਿਮਾਹੀ ਲਈ ਏ ਸੀ ਪੀ ਟੀਚਿਆਂ ਨੂੰ ਪਾਰ ਕੀਤਾ

ਮੋਹਾਲੀ ਨੇ ਜੂਨ 2025 ਨੂੰ ਖਤਮ ਹੋਈ ਪਹਿਲੀ ਤਿਮਾਹੀ ਲਈ ਏ ਸੀ ਪੀ ਟੀਚਿਆਂ ਨੂੰ ਪਾਰ ਕੀਤਾ

ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਮੋਹਾਲੀ ਨੇ ਜੂਨ 2025 ਨੂੰ ਖਤਮ ਹੋਈ ਪਹਿਲੀ ਤਿਮਾਹੀ ਲਈ ਏ ਸੀ ਪੀ ਟੀਚਿਆਂ ਨੂੰ ਪਾਰ ਕੀਤਾ

ਏ ਡੀ ਸੀ (ਦਿਹਾਤੀ ਵਿਕਾਸ) ਨੇ ਪ੍ਰਾਪਤੀ ਦੀ ਸ਼ਲਾਘਾ ਕੀਤੀ, ਸਮਾਜਿਕ ਸੁਰੱਖਿਆ ਯੋਜਨਾਵਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸਤੰਬਰ 2025:

ਮੋਹਾਲੀ ਵਿੱਚ ਜੂਨ ਤਿਮਾਹੀ ਲਈ ਸਾਲਾਨਾ ਕਰਜ਼ਾ ਯੋਜਨਾ (ਏਸੀਪੀ) ਦੇ ਟੀਚਿਆਂ ਨੂੰ 25 ਪ੍ਰਤੀਸ਼ਤ ਦੇ ਟੀਚੇ ਦੇ ਮੁਕਾਬਲੇ 46 ਪ੍ਰਤੀਸ਼ਤ ਦੀ ਪ੍ਰਾਪਤੀ ਨਾਲ ਪਾਰ ਕੀਤਾ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਦਿੱਤੀ।

77ਵੀਂ ਜ਼ਿਲ੍ਹਾ ਸਲਾਹਕਾਰ ਕਮੇਟੀ (ਡੀ ਸੀ ਸੀ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਏ ਡੀ ਸੀ ਸੋਨਮ ਚੌਧਰੀ ਨੇ ਬੈਂਕਰਾਂ ਦੀ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੈਂਕ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਮਿਸ਼ਨ-ਮੋਡ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ, ਖਾਸ ਕਰਕੇ ਸਮਾਜਿਕ ਸੁਰੱਖਿਆ ਯੋਜਨਾਵਾਂ ਰਾਹੀਂ ਪਛੜੇ ਲੋਕਾਂ ਦੇ ਵਿਕਾਸ ਲਈ।

ਜ਼ਿਕਰਯੋਗ ਹੈ ਕਿ ਮੋਹਾਲੀ ਦਾ ਕ੍ਰੈਡਿਟ-ਡਿਪਾਜ਼ਿਟ (ਸੀਡੀ) ਅਨੁਪਾਤ 100.48 ਪ੍ਰਤੀਸ਼ਤ ਰਿਹਾ, ਜੋ ਕਿ 60 ਪ੍ਰਤੀਸ਼ਤ ਦੇ ਰਾਸ਼ਟਰੀ ਟੀਚੇ ਤੋਂ ਕਿਤੇ ਵੱਧ ਹੈ।

ਮੀਟਿੰਗ ਵਿੱਚ ਪੰਕਜ ਆਨੰਦ (ਸਰਕਲ ਹੈੱਡ, ਪੀਐਨਬੀ), ਐਮ.ਕੇ. ਭਾਰਦਵਾਜ (ਚੀਫ਼ ਐਲਡੀਐਮ, ਮੋਹਾਲੀ), ਦੀਪਕ ਸਿੰਗਲਾ (ਐਲਡੀਓ, ਆਰਬੀਆਈ), ਅਤੇ ਅਮਨਦੀਪ ਸਿੰਘ (ਡਾਇਰੈਕਟਰ, ਆਰਐਸਈਟੀਆਈ, ਮੋਹਾਲੀ) ਸਮੇਤ ਪ੍ਰਮੁੱਖ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ, ਜਿਨ੍ਹਾਂ ਦੇ ਨਾਲ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।

ਇਸ ਮੌਕੇ ਬੋਲਦਿਆਂ, ਐਮ.ਕੇ.  ਭਾਰਦਵਾਜ ਨੇ ਨਿੱਜੀ ਖੇਤਰ ਦੇ ਬੈਂਕਾਂ ਨੂੰ ਭਾਰਤ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ - ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਅਤੇ ਅਟਲ ਪੈਨਸ਼ਨ ਯੋਜਨਾ - ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਕਿਉਂਕਿ ਜ਼ਿਲ੍ਹੇ ਵਿੱਚ 1 ਜੁਲਾਈ ਤੋਂ 30 ਸਤੰਬਰ, 2025 ਤੱਕ ਸੰਤ੍ਰਿਪਤਾ (ਸ਼ਮੂਲੀਅਤ) ਮੁਹਿੰਮ ਚੱਲ ਰਹੀ ਹੈ।

ਦੀਪਕ ਸਿੰਗਲਾ (ਐਲਡੀਓ, ਆਰਬੀਆਈ) ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਬੈਂਕਾਂ ਨੂੰ 31 ਦਸੰਬਰ, 2025 ਤੱਕ 100 ਪ੍ਰਤੀਸ਼ਤ ਡਿਜੀਟਲ ਕਵਰੇਜ ਨੂੰ ਯਕੀਨੀ ਬਣਾਉਣ ਲਈ ਡਿਜੀਟਲਾਈਜ਼ੇਸ਼ਨ ਅਧੀਨ ਬਚੇ ਹੋਏ ਖਾਤਿਆਂ ਨੂੰ ਕਵਰ ਕਰਨ ਲਈ ਸਮਰਪਿਤ ਯਤਨ ਕਰਨੇ ਚਾਹੀਦੇ ਹਨ, ਜੋ ਕਿ ਆਰਬੀਆਈ ਦੁਆਰਾ ਨਿਰਧਾਰਤ ਸਮਾਂ ਸੀਮਾ ਹੈ।

ਆਪਣੇ ਸੰਬੋਧਨ ਵਿੱਚ, ਪੰਕਜ ਆਨੰਦ (ਡੀਜੀਐਮ, ਪੀਐਨਬੀ) ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਜ਼ਿਲ੍ਹੇ ਦੇ ਮਿਸਾਲੀ ਪ੍ਰਦਰਸ਼ਨ ਨੂੰ ਕਾਇਮ ਰੱਖਣ ਲਈ ਸਮੂਹਿਕ ਯਤਨ ਜਾਰੀ ਰੱਖਣ ਦਾ ਸੱਦਾ ਦਿੱਤਾ।


Comment As:

Comment (0)