Hindi

ਗ੍ਰਾਮ ਪੰਚਾਇਤਾਂ ਦੇ ਮਾਲੀਆ ਹਦੂਦ ਅੰਦਰ ਚੋਣਾਂ ਵਾਲੇ ਦਿਨ "ਡਰਾਈ ਡੇ" ਘੋਸ਼ਿਤ

ਗ੍ਰਾਮ ਪੰਚਾਇਤਾਂ ਦੇ ਮਾਲੀਆ ਹਦੂਦ ਅੰਦਰ ਚੋਣਾਂ ਵਾਲੇ ਦਿਨ "ਡਰਾਈ ਡੇ" ਘੋਸ਼ਿਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ

ਗ੍ਰਾਮ ਪੰਚਾਇਤਾਂ ਦੇ ਮਾਲੀਆ ਹਦੂਦ ਅੰਦਰ ਚੋਣਾਂ ਵਾਲੇ ਦਿਨ "ਡਰਾਈ ਡੇ" ਘੋਸ਼ਿਤ

ਸ੍ਰੀ ਮੁਕਤਸਰ ਸਾਹਿਬ, 13 ਦਸੰਬਰ

ਸ੍ਰੀ ਗੁਰਪ੍ਰੀਤ ਸਿੰਘ ਥਿੰਦਪੀ.ਸੀ.ਐਸ., ਵਧੀਕ ਜ਼ਿਲ੍ਹਾ ਮੈਜਿਸਟਰੇਟਸ੍ਰੀ ਮੁਕਤਸਰ ਸਾਹਿਬ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਤੇ ਭਾਰਤੀਯ ਨਾਗਰਿਕ ਸੁਰੱਖਿਆ ਸਹਿੰਤਾ, 2023 ਦੀ ਧਾਰਾ 163 (BNSS) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 2025 ੀਆਂ ਚੋਣਾਂ ਵਾਲੇ ਦਿਨ ਚੋਣਾਂ ਵਾਲੀਆਂ ਗ੍ਰਾਮ ਪੰਚਾਇਤਾਂ ਦੇ ਮਾਲੀਆ ਹਦੂਦ (Revenue Juridicition) ਅੰਦਰ ਪੈਂਦੇ ਇਲਾਕਿਆਂ ਵਿੱਚ ਮਿਤੀ 14 ਦਸੰਬਰ 2025 ਨੂੰ 00.00 ਵਜੇ ਤੋਂ ਮਿਤੀ 15 ਦਸੰਬਰ 2025 ਨੂੰ ਸਵੇਰੇ 10:00 ਤੱਕ  ਡਰਾਈ ਡੇ” ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਹੁਕਮਾਂ ਅਨੁਸਾਰ ਇਹਨਾਂ ਦਿਨਾਂ ਦੌਰਾਨ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਕਿਸੇ ਵੀ ਵਿਅਕਤੀ ਦੁਆਰਾ ਸ਼ਰਾਬ ਸਟੋਰ ਕਰਨ ਅਤੇ ਵੇਚਣ ’ਤੇ ਪੂਰਨ ਤੌਰ ‘ਤੇ ਰੋਕ ਹੋਵੇਗੀ। ਇਹ ਹੁਕਮ ਹੋਟਲਾਂ, ਰੈਸਟੋਰੈਟਾਂਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ‘ਤੇ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ ‘ਤੇ ਵੀ ਪੂਰਨ ਤੌਰ ‘ਤੇ ਲਾਗੂ ਹੋਣਗੇ

ਹੁਕਮਾਂ ਦੀ ਉਲੰਘਣਾ ਕਰਨ ’ਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 


Comment As:

Comment (0)