ਸਿਵਲ ਸਰਜਨ ਫਾਜ਼ਿਲਕਾ ਵੱਲੋਂ ਟੀਕਾਕਰਨ ਨੋਡਲ ਅਫਸਰਾਂ ਨਾਲ ਕੀਤੀ ਗਈ ਮੀਟਿੰਗ।
ਸਿਵਲ ਸਰਜਨ ਫਾਜ਼ਿਲਕਾ ਵੱਲੋਂ ਟੀਕਾਕਰਨ ਨੋਡਲ ਅਫਸਰਾਂ ਨਾਲ ਕੀਤੀ ਗਈ ਮੀਟਿੰਗ।
ਵੀ.ਪੀ.ਡੀ ਅਤੇ ਏ.ਈ.ਐਫ.ਆਈ ਕੇਸਾਂ ਦੇ ਉਚਿਤ ਫੋਲੋ-ਅਪ ਬਾਰੇ ਦਿੱਤੇ ਨਿਰਦੇਸ਼
ਫ਼ਾਜ਼ਿਲਕਾ 22/7/2027
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਕਵਿਤਾ ਸਿੰਘ ਜੀ ਦੀ ਪ੍ਰਧਾਨਗੀ ਵਿੱਚ ਵੈਕਸੀਨ ਪ੍ਰਵੈਂਨਟੇਬਲ ਡਜੀਜ (ਟੀਕਾਕਰਣ ਨਾਲ ਰੋਕਣ ਜਾ ਸਕਣ ਵਾਲੀਆਂ ਬਿਮਾਰੀਆਂ)
ਅਤੇ ਐਡਵਰਸ ਈਵੈਂਟ ਫੋਲੋਵਿੰਗ ਇਮੂਨਾਈਜੇਸ਼ਨ ( ਟੀਕਾਕਰਣ ਤੋਂ ਬਾਅਦ ਆਉਣ ਵਾਲੇ ਬੁਰੇ ਪ੍ਰਭਾਵ) ਸਬੰਧੀ ਨੋਡਲ ਅਫ਼ਸਰ ਅਤੇ ਸਬੰਧਿਤ ਸਟਾਫ਼ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਡਾ ਰਿੰਕੂ ਚਾਵਲਾ ਜਿਲ੍ਹਾ ਟੀਕਾਕਰਨ ਅਫ਼ਸਰ, ਡਾ ਉਪਿੰਦਰ ਸਿੰਘ ਸਹਾਇਕ ਸਿਵਲ ਸਰਜਨ, ਡਾ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡੀਮੋਲੋਜਿਸਟ, ਡਾ ਰਾਜਵੀਰ ਕੰਬੋਜ਼, ਡਾ ਕਰਨਬੀਰ ਸਿੰਘ, ਮਾਸ ਮੀਡੀਆ ਤੋਂ ਵਿਨੋਦ ਖੁਰਾਣਾ, ਮਨਬੀਰ ਸਿੰਘ, ਅਤਿੰਦਰ ਪਾਲ ਸਿੰਘ, ਸ਼ਵੇਤਾ ਨਾਗਪਾਲ ਇਮੂਨਾਈਜ਼ੇਸ਼ਨ ਡੀਲਿੰਗ, ਰੋਹਿਤ ਸਟੈਨੋ ਹਾਜ਼ਰ ਸਨ।
ਡਾਕਟਰ ਕਵਿਤਾ ਸਿੰਘ ਨੇ ਵੈਕਸੀਨ ਪ੍ਰੀਵੈਂਟੇਬਲ ਡਿਜ਼ੀਜ਼ (VPD) ਭਾਵ ਵੈਕਸੀਨ ਰਾਹੀਂ ਰੋਕੀਆਂ ਜਾਣ ਵਾਲੀਆਂ ਬਿਮਾਰੀਆਂ ਸਬੰਧੀ ਕਿਹਾ ਕਿ ਪਿਛਲੇ ਦਿਨਾਂ ਵਿੱਚ ਜਿਲਾ ਫਾਜ਼ਿਲਕਾ ਵਿੱਚ ਰਿਪੋਰਟ ਹੋਏ ਵੀਪੀਡੀ ਕੇਸਾਂ ਦਾ ਉਚਿਤ ਫੋਲੋ-ਅਪ ਕੀਤਾ ਜਾਵੇ। ਇਹਨਾਂ ਕੇਸਾਂ ਦੀ ਰਿਪੋਰਟਿੰਗ ਕਰਨ ਸਮੇਂ ਸਾਰਾ ਡਾਟਾ ਅਤੇ ਰਿਕਾਰਡ ਵੈਰੀਫਾਈ ਕਰਨ ਉਪਰੰਤ ਸਹੀ ਢੰਗ ਨਾਲ ਫਾਰਮ ਭਰੇ ਜਾਣ । ਇਸ ਦੇ ਨਾਲ ਹੀ ਉਹਨਾਂ ਵੱਲੋਂ ਰਾਸ਼ਟਰੀ ਟੀਕਾਕਰਨ ਸੂਚੀ ਦੇ ਟੀਚਿਆਂ ਖਾਸਤੌਰ ਤੇ ਐਮ.ਆਰ ਦੀਆਂ ਡੋਜ਼ਾਂ ਅਤੇ ਐਚ.ਪੀ.ਵੀ ਵੈਕਸੀਨੇਸ਼ਨ ਆਦਿ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਵੱਲੋਂ ਡ੍ਰੌਪ-ਆਊਟ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਪਛਾਣ ਕਰਨ ਅਤੇ ਉਹਨਾਂ ਦਾ ਪੂਰਨ ਟੀਕਾਕਰਨ ਕਰਵਾਉਣ ਤੇ ਜੋਰ ਦਿੱਤਾ। ਡਾ ਰਿੰਕੂ ਚਾਵਲਾ ਨੇ ਕਿਹਾ ਕਿ ਵੈਕਸੀਨੇਸ਼ਨ ਤੋਂ ਵਾਂਝੇ ਬੱਚਿਆਂ ਨੂੰ ਟਰੈਕ ਕੀਤਾ ਜਾਵੇ ਤਾਂ ਜੋ ਵੈਕਸੀਨ ਪ੍ਰੀਵੈਂਟੇਬਲ ਡਿਜ਼ੀਜ਼ ਦੇ ਕੇਸਾਂ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ। ਉਹਨਾਂ ਕਿਹਾ ਕਿ ਖਸਰਾ, ਰੂਬੇਲਾ, ਪੋਲੀਓ, ਕਾਲੀ ਖੰਘ, ਡਿਫਥੀਰੀਆ ਅਤੇ ਹੋਰ ਬਿਮਾਰੀਆਂ ਨੂੰ ਵੈਕਸੀਨੇਸ਼ਨ ਰਾਹੀਂ ਰੋਕਿਆ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਐਮ.ਆਰ ਵੈਕਸੀਨੇਸ਼ਨ ਲਈ 25 ਜੁਲਾਈ ਤੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਸਮੇਂ
ਐਡਵਰਸ ਈਵੈਂਟ ਫੋਲਿੰਗ ਇਮੂਨਾਈਜੇਸ਼ਨ (ਟੀਕਾਕਰਣ ਤੋਂ ਬਾਅਦ ਆਉਣ ਵਾਲੇ ਬੁਰੇ ਪ੍ਰਭਾਵ) ਸਬੰਧੀ ਵੀ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਇਨ੍ਹਾਂ ਪ੍ਰਭਾਵਾਂ ਸਬੰਧੀ ਮਾਂਪਿਆਂ ਨੂੰ ਜਾਗਰੂਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।