ਫੌਜ ਅਤੇ ਪੈਰਾਮਿਲਟਰੀ ਫੋਰਸ ਦੀ ਭਰਤੀ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ ਸਿਖਲਾਈ ਲਈ ਮੁਫਤ ਕੈਂਪ ਸ਼ੁਰੂ ।
ਫੌਜ ਅਤੇ ਪੈਰਾਮਿਲਟਰੀ ਫੋਰਸ ਦੀ ਭਰਤੀ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ ਸਿਖਲਾਈ ਲਈ ਮੁਫਤ ਕੈਂਪ ਸ਼ੁਰੂ ।
ਅੰਮ੍ਰਿਤਸਰ 9 ਦਸੰਬਰ 2023--
ਪੰਜਾਬ ਸਰਕਾਰ ਦੇ ਵਿਭਾਗ ਸੀ-ਪਾਈਟ ਆਰਮੀ ਕੈਂਪ ਡੇਰਾਬਾਬਾ ਨਾਨਕ, ਗੁਰਦਾਸਪੁਰ ਵਿਖੇ ਜਿਲਾ ਗੁਰਦਾਸਪੁਰ,ਪਠਾਨਕੋਟ,ਅੰਮ੍ਰਿਤਸਰ ਨੌਜਵਾਨ ਜੋ ਫੌਜ ਅਤੇ ਪੈਰਾਲਿਮਟਰੀ ਫੋਰਸ ਵਿੱਚ ਭਰਤੀ ਹੋਣ ਦੇ ਇੱਛੁਕ ਹਨ ਲਈ ਟਰੇਨਿੰਗ ਕੈਂਪ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕੈਂਪ ਦੇ ਅਧਿਕਾਰੀ ਸੂਬੇਦਾਰ ਗੁਰਨਾਮ ਸਿੰਘ,ਐਜਡੂਟੈਂਟ/ਟਰੇਨਿੰਗ ਅਫਸਰ ਨੇ ਦੱਸਿਆ ਕਿ ਪੈਰਾਮਿਲਟਰੀ ਫੋਰਸ ਜਿਵੇ ਐਸ. ਐਸ.ਬੀ, ਸੀ,ਬੀ.ਐਸ. ਐਫ,ਸੀ.ਆਰ .ਪੀ.ਐਫ, ਸੀ,ਆਈ.ਐਸ.ਐਫ.ਆਈ.ਟੀ.ਬੀ.ਪੀ,ਅਸ਼ਾਮ ਰਾਈਫਲ ਅਦਿ ਵਿੱਚ 75000 ਦੇ ਕਰੀਬ ਵਕੈਨਸ਼ੀ ਨਿਕਲੀ ਹੈ, ਜਿਸ ਵਿੱਚ ਨੌਜਵਾਨ 28 ਦਸੰਬਰ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ । ਬੱਚਿਆਂ ਦੀ ਉਮਰ 18 ਸਾਲ ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ । ਐਸ.ਸੀ.ਐਸ.ਟੀ. ਜਾ ਬੀ.ਸੀ ਕੈਟਾਗਰੀ ਦੇ ਬੱਚਿਆਂ ਲਈ 5 ਸਾਲ ਦੀ ਛੋਟ ਦਿੱਤੀ ਜਾਵੇਗੀ । ਉਹਨਾਂ ਦੱਸਿਆ ਕਿ ਅਲਗੇ ਮਹੀਨੇ ਵਿੱਚ ਫੌਜ ਦੀ ਭਰਤੀ ਲਈ ਪ੍ਰੀਕਿਆਂ ਵੀ ਸ਼ੁਰੂ ਹੋ ਜਾਵੇਗੀ । ਇਹਨਾਂ ਸਾਰੀ ਭਰਤੀਆਂ ਦੀ ਤਿਆਰੀ ਲਈ ਸੀ-ਪਾਈਟ ਕੈਂਪ ਡੇਰਾਬਾਬਾ ਨਾਨਕ, ਗੁਰਦਾਸਪੁਰ ਵਿੱਚ ਸਰੀਰਕ ਅਤੇ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਬਿਲਕੁਲ ਮੁਫਤ ਕਰਵਾਈ ਜਾ ਰਹੀ ਹੈ । ਬੱਚਿਆਂ ਦੇ ਰਹਿਣ ਲਈ ਮੁਫਤ ਹੋਸਟਲ ਦਾ ਪ੍ਰਬੰਧ ਹੈ ਅਤੇ ਵਧੀਆ ਖਾਣਾ ਵੀ ਨੌਜਵਨਾਂ ਨੂੰ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦਸਵੀਂ, ਬਾਰਵੀਂ ਦੇ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਦੇ ਨਾਲ ਦੋ ਪਾਸਪੋਰਟ ਸਾਈਜ ਫੋਟੋਆਂ ਲੈ ਕੇ ਸੀ-ਪਾਈਟ ਆਰਮੀ ਕੈਂਪ ਡੇਰਾਬਾਬਾ ਨਾਨਾਕ, ਗੁਰਦਾਸਪੁਰ ਵਿਖੇ ਜਲਦੀ ਤੋਂ ਜਲਦੀ ਪੁੱਜ ਕੇ ਭਰਤੀ ਦਾ ਫਾਇਦਾ ਉਠਾ ਸਕਦੇ ਹਨ। ਵਧੇਰੇ ਜਾਣਕਾਰੀ ਵਾਸਤੇ ਲਈ ਮੁਬਾਇਲ ਨੰਬਰ 6283031125, 8054698980, 9417420125 ਤੇ ਸਪੰਰਕ ਕੀਤਾ ਜਾ ਸਕਦਾ ਹੈ ।