ਸ਼ਨੀਵਾਰ ਨੂੰ ਮੋਹਾਲੀ ਜ਼ਿਲ੍ਹੇ ਵਿੱਚ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵੱਲੋਂ ਵਸੀਕਿਆਂ ਦੀ ਰਜਿਸਟਰੀ
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਸ਼ਨੀਵਾਰ ਨੂੰ ਮੋਹਾਲੀ ਜ਼ਿਲ੍ਹੇ ਵਿੱਚ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵੱਲੋਂ ਵਸੀਕਿਆਂ ਦੀ ਰਜਿਸਟਰੀ, ਮੁਖਤਿਆਰਨਾਮਾ ਆਦਿ ਦੀ ਰਜਿਸਟ੍ਰੇਸ਼ਨ ਆਮ ਵਾਂਗ ਕੀਤੀ ਜਾਵੇਗੀ
ਡੀ ਸੀ ਨੇ ਲੋਕਾਂ ਨੂੰ ਸ਼ਨੀਵਾਰ ਨੂੰ ਤਹਿਸੀਲ ਦਫਤਰਾਂ ਚ ਆਪਣੇ ਕੰਮਾਂ ਲਈ ਜਾਣ ਦੀ ਕੀਤੀ ਅਪੀਲ
ਐਸ.ਏ.ਐਸ.ਨਗਰ, 30 ਨਵੰਬਰ, 2024:
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਨੁਸਾਰ ਸਬ ਰਜਿਸਟਰ/ਜੁਆਇੰਟ ਸਬ ਰਜਿਸਟਰਾਰ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜ਼ਿਲ੍ਹੇ ਵਿੱਚ (ਵਸੀਕਿਆਂ ਦੀ ਰਜਿਸਟਰੀ), ਸੇਲ ਡੀਡ, ਜੀ ਪੀ ਏ (ਮੁਖਤਿਆਰਨਾਮੇ), ਟਰਾਂਸਫਰ ਡੀਡ (ਤਬਦੀਲ ਮਲਕੀਅਤ) ਆਦਿ ਕੰਮਾਂ ਲਈ ਅੱਜ (ਸ਼ਨੀਵਾਰ ਨੂੰ) ਆਮ ਦਿਨਾਂ ਵਾਂਗ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਸੇਲ ਡੀਡਾਂ, ਜੀ ਪੀ ਏ, ਟਰਾਂਸਫਰ ਡੀਡ ਆਦਿ ਦੀ ਰਜਿਸਟ੍ਰੇਸ਼ਨ ਦੇ ਬਕਾਇਆ ਕਾਰਜਾਂ ਨੂੰ ਨਿਪਟਾਉਣ ਲਈ ਜ਼ਿਲ੍ਹੇ ਦੇ ਸਾਰੇ ਸਬ ਰਜਿਸਟਰ/ਜੁਆਇੰਟ ਸਬ ਰਜਿਸਟਰਾਰ ਦਫ਼ਤਰ ਸ਼ਨੀਵਾਰ ਨੂੰ ਸਵੇਰੇ 9 ਤੋਂ 5 ਵਜੇ ਤੱਕ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਮੋਹਾਲੀ, ਡੇਰਾਬੱਸੀ ਅਤੇ ਖਰੜ ਵਿਖੇ ਸਬ ਰਜਿਸਟਰ ਦਫ਼ਤਰ, ਜ਼ੀਰਕਪੁਰ, ਬਨੂੜ, ਘੜੂੰਆਂ ਅਤੇ ਮਾਜਰੀ ਵਿਖੇ ਜੁਆਇੰਟ ਸਬ ਰਜਿਸਟਰਾਰ ਦਫ਼ਤਰ ਲੋਕਾਂ ਨੂੰ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਸਬੰਧੀ ਸੇਵਾਵਾਂ ਪ੍ਰਦਾਨ ਕਰਨਗੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਬ ਰਜਿਸਟਰਾਰ ਅਤੇ ਸੰਯੁਕਤ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਜਾ ਕੇ ਆਪਣੇ ਬਕਾਇਆ ਪਏ ਰਜਿਸਟ੍ਰੇਸ਼ਨ ਦੇ ਕੰਮ ਨੂੰ ਨੇਪਰੇ ਚਾੜ੍ਹਨ।