Hindi
undefined

ਰੀਵਾ ਆਰਯਿਕਾ ਮਾਤਾਜੀ ਹਾਦਸੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ: ਰਾਜਪਾਲ ਗੁਲਾਬ ਚੰਦ ਕਟਾਰੀਆ

ਰੀਵਾ ਆਰਯਿਕਾ ਮਾਤਾਜੀ ਹਾਦਸੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ: ਰਾਜਪਾਲ ਗੁਲਾਬ ਚੰਦ ਕਟਾਰੀਆ

ਰੀਵਾ ਆਰਯਿਕਾ ਮਾਤਾਜੀ ਹਾਦਸੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ: ਰਾਜਪਾਲ ਗੁਲਾਬ ਚੰਦ ਕਟਾਰੀਆ

ਪੰਜਾਬ ਦੇ ਰਾਜਪਾਲ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੂੰ ਪੱਤਰ ਲਿਖਿਆ

ਚੰਡੀਗੜ੍ਹ, 29 ਮਈ:

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੂੰ ਪੱਤਰ ਲਿਖ ਕੇ ਰੀਵਾ ਵਿੱਚ ਪੂਜਨੀਕ ਆਰਯਿਕਾ ਮਾਤਾਜੀ ਦੀ ਦੁਰਘਟਨਾ ਵਿੱਚ ਹੋਈ ਮੌਤ ਦੇ ਪ੍ਰਕਰਣ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਤਾਕੀਦ ਕੀਤੀ ਹੈ।

ਸ਼੍ਰੀ ਕਟਾਰੀਆ ਨੂੰ ਸ਼੍ਰੀ ਦਿਗੰਬਰ ਜੈਨ ਸੋਸਾਇਟੀ (ਰਜਿਸਟਰਡ), ਸੈਕਟਰ 27-ਬੀ, ਚੰਡੀਗੜ੍ਹ ਦੇ ਪ੍ਰਧਾਨ ਸ਼੍ਰੀ ਧਰਮ ਬਹਾਦਰ ਜੈਨ ਤੋਂ ਇੱਕ ਬਿਨੈ-ਪੱਤਰ ਪ੍ਰਾਪਤ ਹੋਇਆ ਸੀ, ਜਿਸ ਵਿੱਚ ਰੀਵਾ ਦੁਰਘਟਨਾ ਪ੍ਰਕਰਣ ਦੀ ਪਾਰਦਰਸ਼ੀ ਜਾਂਚ ਅਤੇ ਵਿਹਾਰਰਤ ਜੈਨ ਸਾਧੂ-ਸੰਤਾਂ ਦੀ
ਸੁਰੱਖਿਆ ਹਿਤ ਵਿਸ਼ੇਸ਼ ਸੁਰੱਖਿਆ ਵਿਵਸਥਾ ਅਤੇ ਰਾਸ਼ਟਰੀ ਸੰਤ ਸੁਰੱਖਿਆ ਨੀਤੀ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ।

ਰਾਜਪਾਲ ਸ਼੍ਰੀ ਕਟਾਰੀਆ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਉਪਲਬਧ ਤੱਥਾਂ, ਵੀਡੀਓ ਕਲਿੱਪਾਂ ਅਤੇ ਪਰਿਸਥਿਤੀਆਂ ਦੇ ਅਧਾਰ 'ਤੇ ਸਮਾਜ ਵਿੱਚ ਗਹਿਰੀ ਚਿੰਤਾ ਅਤੇ ਖ਼ਦਸ਼ਾ ਦਾ ਵਾਤਾਵਰਣ ਬਣਿਆ ਹੋਇਆ ਹੈ। ਅਜਿਹੇ ਵਿੱਚ ਪੂਰੇ ਪ੍ਰਕਰਣ ਦੀ ਨਿਰਪੱਖ, ਪਾਰਦਰਸ਼ੀ ਅਤੇ ਉੱਚ ਪੱਧਰੀ ਜਾਂਚ ਜ਼ਰੂਰੀ ਹੈ, ਤਾਕਿ ਸੱਚ ਸਾਹਮਣੇ ਆ ਸਕੇ ਅਤੇ ਸਮਾਜ ਵਿੱਚ ਵਿਸ਼ਵਾਸ ਕਾਇਮ ਰਹੇ।

ਉਨ੍ਹਾਂ ਮੱਧ ਪ੍ਰਦੇਸ਼ ਸਰਕਾਰ ਨੂੰ ਇਸ ਵਿਸ਼ੇ 'ਤੇ ਉਚਿਤ ਅਤੇ ਸੰਵੇਦਨਸ਼ੀਲ ਕਾਰਵਾਈ ਕਰਨ ਦੀ ਤਾਕੀਦ ਕੀਤੀ ਹੈ। ਨਾਲ ਹੀ ਵਿਹਾਰਰਤ ਜੈਨ ਸਾਧੂ-ਸੰਤਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਹਿਤ ਜ਼ਰੂਰੀ ਕਦਮ ਉਠਾਉਣ 'ਤੇ ਵੀ ਬਲ ਦਿੱਤਾ ਹੈ।


Comment As:

Comment (0)