Hindi

ਮਿਸ਼ਨ ਇੱਕ ਜੱਜ, ਇੱਕ ਰੁੱਖ ਮੁਹਿੰਮ ਤਹਿਤ ਜੂਡੀਸ਼ੀਅਲ ਅਫਸਰਾਂ ਵੱਲੋਂ ਜੂਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਲਗਾਏ ਬੂਟੇ

ਮਿਸ਼ਨ ਇੱਕ ਜੱਜ, ਇੱਕ ਰੁੱਖ ਮੁਹਿੰਮ ਤਹਿਤ ਜੂਡੀਸ਼ੀਅਲ ਅਫਸਰਾਂ ਵੱਲੋਂ ਜੂਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਲਗਾਏ ਬੂਟੇ

ਮਿਸ਼ਨ ਇੱਕ ਜੱਜ, ਇੱਕ ਰੁੱਖ ਮੁਹਿੰਮ ਤਹਿਤ ਜੂਡੀਸ਼ੀਅਲ ਅਫਸਰਾਂ ਵੱਲੋਂ ਜੂਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਲਗਾਏ ਬੂਟੇ

 ਬਰਨਾਲਾ, 5 ਜੁਲਾਈ

ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਜੀਆਂ ਦੀਆਂ ਹਦਾਇਤਾਂ ਦੀ ਪਾਲਣਾ ਅਤੇ ਮਾਨਯੋਗ ਸ਼੍ਰੀ ਬੀ. ਬੀ. ਐਸ. ਤੇਜੀ, ਜ਼ਿਲ੍ਹਾ ਅਤੇ ਸੈਸਨ ਜੱਜ਼ — ਕਮ— ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਮਦਨ ਲਾਲ , ਸੀ.ਜੇ.ਐਮ ਕਮੑ ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀਆਂ ਦੀ ਅਗਵਾਈ ਹੇਠ ਅੱਜ ਮਿਸ਼ਨ ਇੱਕ ਜੱਜ, ਇੱਕ ਰੁੱਖ ਮੁਹਿੰਮ ਤਹਿਤ ਜੂਡੀਸ਼ੀਅਲ ਕੋਰਟ ਕੰਪਲੈਕਸ, ਬਰਨਾਲਾ ਵਿਖੇ ਵੱਖ ਵੱਖ ਤਰਾਂ ਦੇ  ਬੂਟੇ ਲਗਾਏ ਗਏ।

ਇਸ ਮੌਕੇ ਸ਼੍ਰੀ ਬੀ.ਬੀ.ਐਸ. ਤੇਜੀ ਜ਼ਿਲ੍ਹਾ ਅਤੇ ਸੈਸ਼ਨ ਜੱਜ — ਕਮ — ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਅਤੇ ਸਾਰੇ ਜੂਡੀਸ਼ੀਅਲ ਅਫਸਰਾਂ, ਪ੍ਰਧਾਨ, ਵਾਇਸ ਪ੍ਰਧਾਨ ਅਤੇ ਸੈਕਟਰੀ, ਬਾਰ ਐਸੋਸੀਏਅਨ, ਬਰਨਾਲਾ ਵੱਲੋਂ ਬੂਟੇ ਲਗਾਉਣ ਤੋਂ ਬਾਅਦ ਬੂਟਿਆਂ ਦੇ ਬਚਾਅ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦੀ ਦੇਖਭਾਲ ਅਤੇ ਪਾਲਣ ਪੋਸ਼ਣ ਕਰਨ ਦਾ ਪ੍ਰਣ ਲਿਆ ।

ਇਸ ਮੌਕੇ ਮਾਨਯੋਗ ਸ਼੍ਰੀ ਬੀ.ਬੀ.ਐਸ.ਤੇਜੀ, ਜ਼ਿਲ੍ਹਾ ਅਤੇ ਸੈਸ਼ਨ ਜੱਜਕਮਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ, ਸ੍ਰੀ ਰਾਕੇਸ਼ ਗੁਪਤਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ਼੍ਰੀ ਬਿਕਰਮਜੀਤ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ਼੍ਰੀ ਦੀਪਕ ਚੌਧਰੀ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ, ਬਰਨਾਲਾ, ਸ਼੍ਰੀ ਮਦਨ ਲਾਲ, ਸੀ.ਜੇ. ਐਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ, ਸ਼੍ਰੀ ਮੁਨੀਸ਼ ਗਰਗ, ਸਿਵਲ ਜੱਜ ( ਸੀਨੀਅਰ ਡਿਵੀਜ਼ਨ) ਮਿਸ ਸੋਨਾਲੀ ਸਿੰਘ, ਸੀ.ਜੇ.ਐਮ, ਸ਼੍ਰੀ ਸੁਧੀਕ ਕੁਮਾਰ, ਵਧੀਕ ਸਿਵਲ ਜੱਜ  (ਸੀਨੀਅਰ ਡੀਵੀਜ਼ਨ), ਸ਼੍ਰੀ ਅਨੁਪਮ ਗੁਪਤਾ ਸਿਵਲ ਜੱਜ਼ (ਜੁਨੀਅਰ ਡਿਵੀਜ਼ਨ) ਮਿਸ ਨਿਹਾਰੀਕਾ ਸਿੰਗਲਾ , ਸਿਵਲ ਜੱਜ ( ਜੂਨੀਅਰ ਡੀਵੀਜ਼ਨ), ਸ਼੍ਰੀ ਅਭਿਸ਼ੇਕ ਪਾਠਕ, ਸਿਵਲ ਜੱਜ ( ਜੂਨੀਅਰ ਡੀਵੀਜ਼ਨ), ਮਿਸ ਗਿਤਾਂਸ਼ੂ, ਸਿਵਲ ਜੱਜ ( ਜੂਨੀਅਰ ਡੀਵੀਜ਼ਨ), ਪ੍ਰਧਾਨ ਬਾਰ ਐਸੋਸੀਏਅਨ, ਬਰਨਾਲਾ ਸ਼੍ਰੀ ਪੰਕਜ ਬਾਂਸਲ, ਸ਼੍ਰੀ ਤਲਵਿੰਦਰ ਸਿੰਘ ਮਸੌਨ, ਵਾਈਸ ਪ੍ਰਧਾਨ, ਬਾਰ ਐਸੋਸੀਏਸ਼ਨ, ਬਰਨਾਲਾ, ਸ਼੍ਰੀ ਕਰਨਵੀਰ ਸਿੰਘ ਮਾਨ, ਸੈਕਟਰੀ, ਬਾਰ ਐਸੋਸੀਏਅਨ, ਬਰਨਾਲਾ ਵੱਲੋਂ ਬੂਟੇ ਲਗਾਏ ਗਏ।

                        ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ਼ — ਕਮ —ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਬੀ.ਬੀ.ਐਸ. ਤੇਜੀ ਜੀਆਂ ਵੱਲੋਂ ਹਰਾ ਭਰਾ ਵਾਤਾਵਰਣ ਬਣਾਈ ਰੱਖਣ, ਲੋਕਾਂ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਅਤੇ ਸਾਫ਼ ਹਵਾ ਅਤੇ ਆਕਸੀਜਨ ਪ੍ਰਦਾਨ ਕਰਨ ਲਈ ਰੁੱਖ ਲਗਾਉਣ ਦੀ ਮਹੱਤਤਾ 'ਤੇ ਚਾਨਣਾ ਪਾਇਆ ।

ਇਸ ਤੋ ਇਲਾਵਾ ਉਹਨਾਂ ਨੇ ਕਿਹਾ ਕਿ ਇਸ ਮੌਨਸੂਨ ਸੀਜ਼ਨ ਦੌਰਾਨ ਸਾਰੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ।  

ਉਹਨਾਂ ਕਿਹਾ ਕਿ  ਸਾਨੂੰ ਸਭ ਨੂੰ  ਇੱਕ ਚੰਗੇ ਨਾਗਰਿਕਤਾ ਦਾ ਸਬੂਤ ਦਿੰਦੇ ਹੋਏ ਮਾਨਵਤਾ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਵਾਸਤੇ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਦੂਜਿਆਂ ਨੂੰ ਵੀ ਵਾਤਾਵਰਣ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।


Comment As:

Comment (0)