Hindi
WhatsApp Image 2025-09-19 at 5

ਹੜ੍ਹ ਪੀੜ੍ਹਤਾਂ ਲਈ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ 30 ਹਜ਼ਾਰ ਰੁਪਏ ਦਾ ਚੈੱਕ

ਹੜ੍ਹ ਪੀੜ੍ਹਤਾਂ ਲਈ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ 30 ਹਜ਼ਾਰ ਰੁਪਏ ਦਾ ਚੈੱਕ

ਹੜ੍ਹ ਪੀੜ੍ਹਤਾਂ ਲਈ ਸਕੂਲੀ ਬੱਚਿਆਂ ਅਤੇ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ 30 ਹਜ਼ਾਰ ਰੁਪਏ ਦਾ ਚੈੱਕ

·ਡਿਪਟੀ ਕਮਿਸ਼ਨਰ ਨੇ ਨਿੱਕੇ ਬੱਚਿਆਂ ਦੇ ਇਸ ਨੇਕ ਉਪਰਾਲੇ ਲਈ ਕੀਤੀ ਸਰਾਹਨਾ

ਮਾਨਸਾ, 19 ਸਤੰਬਰ :

            ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹੱਥ ਅੱਗੇ ਵਧਾਉਂਦਿਆਂ ਜੀ.ਜੀ.ਐਸਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲੀ ਦੇ ਬੱਚਿਆਂਅਧਿਆਪਕਾਂ ਵੱਲੋਂ 30 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈਕ ਮੁੱਖ ਮੰਤਰੀ ਪੰਜਾਬ ਰਿਲੀਫ਼ ਫੰਡ ਦੇ ਨਾਮ 'ਤੇ ਡਿਪਟੀ ਕਮਿਸ਼ਨਰ ਨੂੰ ਸੋਂਪਿਆਂ ਗਿਆ ।

          ਬੱਚਿਆਂ ਦੇ ਇਸ ਨੇਕ ਉਪਰਾਲੇ ਦੀ ਸਰਾਹਨਾ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ IAS ਨੇ ਕਿਹਾ ਕਿ ਕਿਸੇ ਦੀ ਸਹਾਇਤਾ ਕਰਨ ਲਈ ਉਮਰ ਜਾਂ ਪੈਸਾ ਨਹੀਂ ਸਗੋਂ ਵੱਡਾ ਜਿਗਰ ਅਤੇ ਘਰ ਦੇ ਸੰਸਕਾਰ ਅਹਿਮ ਹੁੰਦੇ ਹਨ।

            ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸਹਾਇਤਾ ਲਈ ਜਿੱਥੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਹਰ ਸੰਭਵ ਮਦਦ ਕਰ ਰਿਹਾ ਹੈਉਥੇ ਹੀ ਆਮ ਲੋਕ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰੀ ਬਰਸਾਤਾਂ ਅਤੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ

            ਇਸ ਮੌਕੇ ਪ੍ਰਿੰਸੀਪਲ ਡਾਵਿਨੈ ਕੁਮਾਰੀਅਧਿਆਪਕ ਇਕਬਾਲ ਸਿੰਘਬਲਵਿੰਦਰ ਸਿੰਘਨਮਨ ਕੁਮਾਰਗੁਰਪ੍ਰੀਤ ਕੌਰ ਅਤੇ ਵਿਦਿਆਰਥੀ ਮੌਜੂਦ ਸਨ।


Comment As:

Comment (0)