13 ਤੇ 14 ਦਸੰਬਰ 2023 ਨੂੰ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਦਾ ਕੀਤਾ ਜਾਵੇਗਾ ਨਿਪਟਾਰਾ
13 ਤੇ 14 ਦਸੰਬਰ 2023 ਨੂੰ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਦਾ ਕੀਤਾ ਜਾਵੇਗਾ ਨਿਪਟਾਰਾ
ਸਬੰਧਤਾ ਦੇ ਰਿਕਾਰਡ ਦਫਤਰ/ ਪੈਨਸ਼ਨ ਨਾਲ ਸਬੰਧਤ ਸੁਣੀਆਂ ਜਾਣਗੀਆਂ ਸਮੱਸਿਆਵਾਂ
ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਫਿਰੋਜ਼ਪੁਰ ਵਿਖੇ ਪਹੁੰਚੇਗੀ ਮਾਹਰ ਟੀਮ
ਫਾਜ਼ਿਲਕਾ, 11 ਦਸੰਬਰ
ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ,ਫਾਜਿਲਕਾ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ 13 ਦਸੰਬਰ 2023 ਤੋਂ 14 ਦਸੰਬਰ 2023 ਤੱਕ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਫਿਰੋਜ਼ਪੁਰ ਵਿਖੇ ਫੌਜ ਵੱਲੋਂ ਸਿੱਖ ਲਾਈਟ ਇਨਫੈਂਟਰੀ ਰਿਕਾਰਡ ਦਫਤਰ ਫਤਿਹਗੜ (ਯੂਪੀ) ਵੱਲੋਂ ਮਾਹਿਰਾਂ ਦੀ ਇੱਕ ਟੀਮ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਫਿਰੋਜ਼ਪੁਰ ( ਨੇੜੇ ਸਾਰਾਗੜੀ ਗੁਰੁਦਆਰਾ ਸਾਹਿਬ) ਵਿਖੇ ਪਹੁੰਚ ਰਹੀ ਹੈ।
ਇਹਨਾਂ ਦੋਨਾਂ ਦਿਨਾਂ ਦੌਰਾਨ ਇਸ ਟੀਮ ਵੱਲੋਂ ਜਿਲ੍ਹਾ ਫਾਜਿਲਕਾ, ਫਿਰੋਜ਼ਪੁਰ ਅਤੇ ਤਰਨਤਾਰਨ ਨਾਲ ਸਬੰਧਿਤ ਸਿੱਖ ਲਾਈਟ ਇਨਫੈਟਰੀ ਰੈਜੀਂਮੈਂਟ ਦੇ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਰਿਕਾਰਡ ਦਫਤਰ/ ਪੈਨਸ਼ਨ ਨਾਲ ਸਬੰਧਤ ਸਮੱਸਿਆਵਾਂ ਦੇ ਨਿਪਟਾਰੇ ਲਈ ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਲਈ ਕੇਵਲ ਸਿੱਖ ਲਾਈਟ ਇਨਫੈਟਰੀ ਰੈਜੀਂਮੈਂਟ ਦੇ ਸਾਬਕਾਂ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਰਿਕਾਰਡ ਦਫਤਰ ਨਾਲ ਸਬੰਧਤ/ ਪੈਨਸ਼ਨ ਜਾਂ ਕੋਈ ਹੋਰ ਸਮੱਸਿਆ ਹੋਵੇ ਜਾਂ ਕੋਈ ਕੇਸ ਪੈਡਿੰਗ ਹੋਵੇ, ਇਸ ਮੌਕੇ ਤੇ ਆਪਣੇ ਫੌਜ਼ ਅਤੇ ਸਿਵਲ ਦੇ ਸਬੰਧਤ ਦਸਤਾਵੇਜ਼ਾ ਸਮੇਤ ਮਿਤੀ 13 ਅਤੇ 14 ਦਸੰਬਰ ਨੂੰ ਸਵੇਰੇ 9:00 ਵਜੇ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਫਿਰੋਜ਼ਪੁਰ ਵਿਖੇ ਪਹੁੰਚ ਕੇ ਇਸ ਮੌਕੇ ਦਾ ਲਾਭ ਲੈ ਸਕਦੇ ਹਨ।