20ਵੀ ਓਪਨ ਪੰਜਾਬ 18 ਸਾਲ ਵਰਗ ਯੂਥ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਮਾਰਸ਼ਲ ਆਰਟ ਅਕੈਡਮੀ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ
100 ਮੀਟਰ ਰੇਸ ਵਿੱਚ ਪਹਿਲਾ , ਦੂਸਰਾ, 110 ਮੀਟਰ ਹਡਲ ਵਿੱਚ ਦੂਸਰਾ ਅਤੇ ਪੰਜ ਕਿਲੋਮੀਟਰ ਵਾਕ ਵਿੱਚ ਤੀਸਰਾ ਸਥਾਨ ਕੀਤਾ ਹਾਸਲ
ਸ਼੍ਰੀ ਅਨੰਦਪੁਰ ਸਾਹਿਬ 27 ਫਰਵਰੀ ()
20ਵੀ ਓਪਨ ਪੰਜਾਬ 18 ਸਾਲ ਵਰਗ ਯੂਥ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦੇ ਖਿਡਾਰੀਆਂ ਨੇ 100 ਮੀਟਰ ਦੌੜ ਵਿੱਚ ਪਹਿਲਾ, ਦੂਸਰਾ, 110 ਮੀਟਰ ਹਡਲ ਦੋੜ ਵਿੱਚ ਦੂਸਰਾ ਅਤੇ ਪੰਜ ਕਿਲੋਮੀਟਰ ਵਾਕ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਹੁਣ ਇਹ ਖਿਡਾਰੀ ਕੌਮੀ ਪੱਧਰ ਤੇ ਪੰਜਾਬ ਦੀ ਨੁਮਾਇੰਦਗੀ ਕਰਨਗੇ।
ਇਹਨਾਂ ਮੁਕਾਬਲਿਆਂ ਦੇ ਬਾਰੇ ਜਾਣਕਾਰੀ ਦਿੰਦਿਆਂ ਅਥਲੈਟਿਕ ਕੋਚ ਜਗਬੀਰ ਸਿੰਘ ਜੱਗਾ ਨੇ ਦੱਸਿਆ ਕਿ ਬੀਤੇ ਦਿਨ ਲੁਧਿਆਣਾ ਵਿਖੇ 20ਵੀ ਓਪਨ ਪੰਜਾਬ 18 ਸਾਲ ਵਰਗ ਯੂਥ ਮੁੰਡੇ ਅਤੇ ਕੁੜੀਆਂ ਦੀ ਅਥਲੈਟਿਕ ਚੈਂਪੀਅਨਸ਼ਿਪ ਹੋਈ ਜਿਸ ਵਿੱਚ ਸ਼੍ਰੀ ਦਸ਼ਮੇਸ਼ ਮਾਸ਼ਲ ਆਰਟ ਅਕੈਡਮੀ ਦੇ ਜਗਜੀਤ ਸਿੰਘ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਇਸੀ ਦੋੜ ਵਿੱਚ ਜਸਕਰਨ ਸਿੰਘ ਪਿੰਡ ਡਾਢੀ ਨੇ ਦੂਸਰਾ ਸਥਾਨ ਹਾਸਿਲ ਕੀਤਾ, 110 ਮੀਟਰ ਹਡਲ ਵਿੱਚ ਜਸਨਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਪੰਜ ਕਿਲੋਮੀਟਰ ਵਾਕ ਵਿੱਚ ਆਰੀਅਨ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦੋਂ ਕੋਈ ਸ੍ਰੀ ਅਨੰਦਪੁਰ ਸਾਹਿਬ ਦੇ ਮਨਪ੍ਰੀਤ ਸਿੰਘ ਨੇ ਗੋਲਾ ਸੁੱਟਣ ਦੇ ਮੁਕਾਬਲੇ ਦੇ ਵਿੱਚ ਚੌਥਾ ਸਥਾਨ ਹਾਸਲ ਕੀਤਾ, ਉਹਨਾਂ ਨੇ ਕਿਹਾ ਕਿ ਬੜੇ ਹੀ ਮਾਣ ਦੀ ਗੱਲ ਹੈ ਕਿ ਅਕੈਡਮੀ ਦੇ ਖਿਡਾਰੀਆਂ ਨੇ ਪੰਜਾਬ ਭਰ ਦੇ ਖਿਡਾਰੀਆਂ ਨੂੰ ਮਾਤ ਦੇ ਕੇ ਅਕੈਡਮੀ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ।
ਜ਼ਿਕਰਯੋਗ ਹੈ ਕਿ ਸ਼੍ਰੀ ਦਸ਼ਮੇਸ਼ ਮਾਸ਼ਲ ਆਰਟ ਅਕੈਡਮੀ ਪੰਜਾਬ ਸਰਕਾਰ ਦੇ ਅਧੀਨ ਚੱਲ ਰਹੀ ਹੈ ਜਿੱਥੇ ਟ੍ਰੇਨਿੰਗ ਲੈਣ ਵਾਲੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਅਕੈਡਮੀ ਦੇ ਖਿਡਾਰੀ ਸੂਬਾ ਤੇ ਕੌਮੀ ਪੱਧਰ ਤੇ ਮੱਲਾ ਮਾਰਦੇ ਰਹੇ ਹਨ।
ਖਿਡਾਰੀ ਦੀ ਇਸ ਪ੍ਰਾਪਤੀ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ,ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਅਕੈਡਮੀ ਦੇ ਫੁੱਟਬਾਲ ਕੋਚ ਅਮਰਜੀਤ ਸਿੰਘ, ਹਰਬਿੰਦਰ ਸਿੰਘ, ਦਰਪਾਲ ਸਿੰਘ , ਹੋਸਟਲ ਵਾਰਡਨ,ਮਨਿਦਰਵੀਰ ਸਿੰਘ , ਓਲੰਪੀਅਨ ਰਣਜੀਤ ਸਿੰਘ, ਬਲਵਿੰਦਰ ਸਿੰਘ ,ਕੋਚ ਪ੍ਰਦੀਪ ਮਾਨ,ਕ੍ਰਾਂਤੀਪਾਲ ਸਿੰਘ, ਮਨਦੀਪ ਸਿੰਘ ਐਨਆਰਆਈ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਜਿੱਤਣ ਵਾਲੇ ਖਿਡਾਰੀਆਂ ਅਤੇ ਅਥਲੈਟਿਕ ਕੋਚ ਜਗਬੀਰ ਸਿੰਘ ਜੱਗਾ ਨੂੰ ਵਧਾਈ ਦਿੱਤੀ।