Hindi
1000505061

ਪਰਾਲੀ ਵਡਮੁੱਲਾ ਧੰਨ ਹੈ ਇਸ ਨੂੰ ਖੇਤ ਵਿੱਚ ਹੀ ਜਜਬ ਕਰੋ

ਪਰਾਲੀ ਵਡਮੁੱਲਾ ਧੰਨ ਹੈ ਇਸ ਨੂੰ ਖੇਤ ਵਿੱਚ ਹੀ ਜਜਬ ਕਰੋ

ਪਰਾਲੀ ਵਡਮੁੱਲਾ ਧੰਨ ਹੈ ਇਸ ਨੂੰ ਖੇਤ ਵਿੱਚ ਹੀ ਜਜਬ ਕਰੋ : ਡਿਪਟੀ ਕਮਿਸ਼ਨਰ

 

ਫਰੀਦਕੋਟ 28 ਅਗਸਤ2025 () ਜਿਲ੍ਹਾ ਮੈਜਿਸਟਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਅਸ਼ੋਕ ਚੱਕਰ ਹਾਲ, ਮਿੰਨੀ ਸਕੱਤਰੇਤ ਫਰੀਦਕੋਟ ਵਿਖੇ ਵੱਖ-ਵੱਖ ਪਿੰਡਾਂ ਵਿਚ ਪਰਾਲੀ ਪ੍ਰਬੰਧਨ ਦੇ ਕੰਮ ਲਈ ਤੈਨਾਤ ਕੀਤੇ ਗਏ ਅਧਿਕਾਰੀਆਂ/ਕਰਮਚਾਰੀਆਂ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਵਿੱਚ ਬਣਾਈਆਂ ਗਈਆਂ ਕਮੇਟੀਆਂ ਜਿਹਨਾਂ ਵਿੱਚ ਪਿੰਡ ਦੇ ਸੁਸਾਇਟੀ ਮੈਂਬਰ, ਸਰਪੰਚ, ਨੰਬਰਦਾਰ, ਚੋਂਕੀਦਾਰ, ਆਸ਼ਾ ਵਰਕਰ, ਆਂਗਨਵਾੜੀ ਵਰਕਰ ਆਦਿ ਸ਼ਾਮਿਲ ਹਨ ਨਾਲ ਮੀਟਿੰਗ ਕੀਤੀ ਗਈ।

 

ਇਸ ਮੌਕੇ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਇਹਨਾਂ ਮੀਟਿੰਗਾਂ ਦਾ ਮੁੱਖ ਮੰਤਵ ਜਿਲ੍ਹਾ ਫਰੀਦਕੋਟ ਵਿੱਚ ਜੀਰੋ ਸਟੱਬਲ ਬਰਨਿੰਗ ਹੈ ਅਤੇ ਇਹ ਟੀਚਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਪਿੰਡਾਂ ਵਿੱਚ ਬਣਾਈਆਂ ਗਈਆਂ ਕਮੇਟੀਆਂ ਜਿਲ੍ਹਾ ਪ੍ਰਸਾਸ਼ਨ ਨਾਲ ਸਹਿਯੋਗ ਕਰਨਗੀਆਂ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਦਿੱਤੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨਗੀਆਂ।

 

ਉਨ੍ਹਾਂ ਪਿੰਡਾਂ ਦੇ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਸਟੱਬਲ ਬਰਨਿੰਗ ਦੀ ਸਮੱਸਿਆ ਇੱਕ ਸਾਂਝਾ ਮਸਲਾ ਹੈ, ਜਿਸ ਦਾ ਹੱਲ ਵੀ ਸਾਂਝੇ ਤੌਰ ਤੇ ਹੀ ਕਰਨਾ ਹੈ ਅਤੇ ਇਸ ਕੰਮ ਲਈ ਸਭ ਦੇ ਸਹਿਯੋਗ ਦੀ ਜਰੂਰਤ ਹੈ। ਉਹਨਾਂ ਵੱਲੋਂ ਸਮੂਹ ਮੈਂਬਰਾਂ ਨੂੰ ਜਿਲ੍ਹਾ ਪ੍ਰਸਾਸ਼ਨ ਦੁਆਰਾ ਦਿੱਤੇ ਗਏ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ। ਜਿਸ ਤਹਿਤ ਪਿੰਡਾਂ ਵਿੱਚ ਡੋਰ ਟੂ ਡੋਰ ਮੁਹਿੰਮ ਚਲਾ ਕੇ ਸਮੂਹ ਕਿਸਾਨਾਂ ਨਾਲ ਤਾਲਮੇਲ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਲੱਸਟਰ ਅਫਸਰਾਂ ਨੂੰ ਸਮੂਹ ਕੰਬਾਇਨ ਮਾਲਕਾਂ, ਬੇਲਰ ਮਾਲਕਾਂ ਦੀਆਂ ਲਿਸਟਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ, ਜੋ ਉਹਨਾਂ ਨਾਲ ਤਾਲਮੇਲ ਕਰਕੇ ਪ੍ਰਸਾਸ਼ਨ ਦੁਆਰਾ ਦਿੱਤੀਆਂ ਜਾ ਰਹੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਕਰਵਾਉਣਗੇ।

 

ਇਸ ਮੌਕੇ ਮੇਜਰ ਡਾ. ਵਰੁਣ ਕੁਮਾਰ ਐੱਸ. ਡੀ. ਐੱਮ ਫਰੀਦਕੋਟ, ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚ, ਨੰਬਰਦਾਰ, ਕਮੇਟੀ ਮੈਂਬਰ ਹਾਜ਼ਰ ਸਨ।


Comment As:

Comment (0)