Hindi
4 Dec PN 2---session judge juvenile (3)

ਮਾਨਯੋਗ ਸੈਸ਼ਨ ਜੱਜ ਨੇ ਸਕੂਲੀ ਬੱਚਿਆਂ ਨੂੰ ਕੀਤਾ ਸਨਮਾਨਤ

ਮਾਨਯੋਗ ਸੈਸ਼ਨ ਜੱਜ ਨੇ ਸਕੂਲੀ ਬੱਚਿਆਂ ਨੂੰ ਕੀਤਾ ਸਨਮਾਨਤ

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ

 

ਮਾਨਯੋਗ ਸੈਸ਼ਨ ਜੱਜ ਨੇ ਸਕੂਲੀ ਬੱਚਿਆਂ ਨੂੰ ਕੀਤਾ ਸਨਮਾਨਤ

 

ਅੰਮ੍ਰਿਤਸਰ 4 ਦਸੰਬਰ 2023--

 

               ਸੱਤਿਆ ਭਾਰਤੀ ਫਾਉਂਡੇਸ਼ਨ ਐਨ.ਜੀ.ਓ. ਵਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਜੁਵੇਨਾਇਲ ਜਸਟਿਸ ਐਕਟ ਦੀ ਜਾਗਰੂਕਤਾ ਸਬੰਧੀ ਪੇਟਿੰਗ ਮੁਕਾਬਲੇ ਕਰਵਾਏ ਗਏ ਸਨ। ਜਿਸ ਵਿਚ ਭਾਗ ਲੈਣ ਵਾਲੇ ਬੱਚਿਆਂ ਵਲੋਂ ਸਬੰਧਤ ਵਿਸ਼ੇ ’ਤੇ ਪੇਟਿੰਗਾਂ ਬਣਾਈਆਂ ਗਈਆਂ ਸਨ ਅਤੇ ਇਨਾਂ ਪੇਂਟਿੰਗਾਂ ਵਿਚੋਂ ਕੁਝ ਪੇਂਟਿੰਗਾਂ ਦੀ ਚੋਣ ਕਰਕੇ ਬਣਾਉਣ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ।

 

               ਮਾਨਯੋਗ ਸੈਸ਼ਨ ਜੱਜ ਮੈਡਮ ਹਰਪ੍ਰੀਤ ਕੌਰ ਰੰਧਾਵਾ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਨਾਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨਾਂ ਦੱਸਿਆ ਕਿ ਚੁਣੇ ਗਏ ਪੇਂਟਿੰਗਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜੁਵੇਨਾਇਲ ਜਸਟਿਸ ਦੇ ਦਫ਼ਤਰ ਵਿਖੇ ਲਗਾਈਆਂ ਗਈਆਂ ਹਨ। ਉਨਾਂ ਕਿਹਾ ਕਿ ਬੱਚਿਆਂ ਵਲੋਂ ਬਹੁਤ ਕੀ ਖੂਬਸੂਰਤ ਪੇਂਟਿੰਗ ਜੁਵੇਨਾਇਲ ਜਸਟਿਸ ਐਕਟ ਤੇ ਬਣਾਈਆਂ ਹਨ। ਇਸ ਮੌਕੇ ਪ੍ਰਿੰਸੀਪਲ ਮੈਜਿਸਟ੍ਰੇਟ ਸ੍ਰੀ ਹਿਮਾਂਸ਼ੂ ਅਰੋੜਾ ਵਲੋਂ ਮਾਨਯੋਗ ਸੈਸ਼ਨ ਜੱਜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ।

 

               ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਕੁਲਦੀਪ ਕੌਰ, ਲਾਅ ਅਫ਼ਸਰ ਸ: ਤਰਨਜੀਤ ਸਿੰਘ, ਸ: ਨਰਿੰਦਰ ਸਿੰਘ ਪੰਨੂ, ਮੈਡਮ ਤਨੁਜਾ ਗੋਇਲ, ਬਾਲ ਸੁਰੱਖਿਆ ਅਫ਼ਸਰ ਨੇਹਾ ਚੋਪੜਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।


Comment As:

Comment (0)