ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 16 ਅਪ੍ਰੈਲ ਨੂੰ
ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 16 ਅਪ੍ਰੈਲ ਨੂੰ
ਲੁਧਿਆਣਾ, 11 ਅਪ੍ਰੈਲ (2025) - ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੂਰਬੀ) ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅਪ੍ਰੈਲ, 2025 ਤੋਂ 31 ਮਾਰਚ, 2026 ਤੱਕ ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਬੋਲੀ 16 ਅਪ੍ਰੈਲ, 2025 ਨੂੰ ਕਰਵਾਈ ਜਾ ਰਹੀ ਹੈ।
ਐਸ.ਡੀ.ਐਮ. ਪੂਰਬੀ ਨੇ ਅੱਗੇ ਦੱਸਿਆ ਕਿ ਦਫ਼ਤਰ ਸਬ ਰਜਿਸਟਰਾਰ ਲੁਧਿਆਣਾ (ਪੂਰਬੀ) ਦੀ ਕੰਟੀਨ ਦੇ ਠੇਕੇ ਦੀ ਖੁੱਲ੍ਹੀ ਬੋਲੀ 16 ਅਪ੍ਰੈਲ, 2025 ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ, ਤਹਿਸੀਲਦਾਰ ਲੁਧਿਆਣਾ ਪੂਰਬੀ ਵਲੋਂ ਕੀਤੀ ਜਾਵੇਗੀ।
- ਰਜਿਸਟਰੇਸ਼ਨ ਲਈ ਲਿੰਕ pminternship.mca.gov.in ਦੀ ਕੀਤੀ ਜਾਵੇ ਵਰਤੋਂ
ਲੁਧਿਆਣਾ, 11 ਅਪ੍ਰੈਲ (000) - ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਲਾਭ ਹਿੱਤ ਰਜਿਸਟਰੇਸ਼ਨ ਕਰਾਉਣ ਦੀ ਤਾਰੀਖ ਵਿੱਚ ਮੁੜ ਵਾਧਾ ਕੀਤਾ ਗਿਆ ਹੈ, ਹੁਣ ਚਾਹਵਾਨ ਉਮੀਦਵਾਰ 15 ਅਪ੍ਰੈਲ, 2025 ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਇਸ ਲਈ ਵੈਬਸਾਈਟ pminternship.mca.gov.in ਦੀ ਵਰਤੋਂ ਕੀਤੀ ਜਾ ਸਕਦੀ ਹੈ।
ਘੱਟ ਆਮਦਨੀ ਵਾਲੇ ਪਰਿਵਾਰਾਂ ਨਾਲ ਸਬੰਧਤ ਵਿਅਕਤੀ (21-24 ਸਾਲ) ਹੋਵੇ। ਮੈਂਬਰ ਦੀ 8 ਲੱਖ ਰੁਪਏ ਸਾਲਾਨਾ ਤੋਂ ਵੱਧ ਆਮਦਨ ਨਾ ਹੋਵੇ ਅਤੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਹੋਣੀ ਚਾਹੀਦੀ। 10ਵੀਂ ਪਾਸ ਜਾਂ ਇਸ ਤੋਂ ਵੱਧ ਆਈ.ਟੀ.ਆਈ., ਪੌਲੀਟੈਕਨਿਕ, ਗ੍ਰੈਜੂਏਸ਼ਨ ਆਦਿ ਯੋਗ ਹਨ।