Hindi
undefined

ਭਗਵੰਤ ਮਾਨ ਨੇ ਕਿਹਾ- ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ, ਖੱਟਰ ਨਾਲ ਮੀਟਿੰਗ ਰਹੀ ਬੇਸਿੱਟਾ

ਭਗਵੰਤ ਮਾਨ ਨੇ ਕਿਹਾ- ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ, ਖੱਟਰ ਨਾਲ ਮੀਟਿੰਗ ਰਹੀ ਬੇਸਿੱਟਾ

ਭਗਵੰਤ ਮਾਨ ਨੇ ਕਿਹਾ- ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ, ਖੱਟਰ ਨਾਲ ਮੀਟਿੰਗ ਰਹੀ ਬੇਸਿੱਟਾ

ਚੰਡੀਗੜ੍ਹ, 28 ਦਸੰਬਰ 2023- SYL ਵਿਵਾਦ ਤੇ ਅੱਜ ਸੀਐਮ ਭਗਵੰਤ ਮਾਨ ਅਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਵਿਚਾਲੇ ਅਹਿਮ ਮੀਟਿੰਗ ਹੋਈ, ਜੋ ਕਿ ਬੇਸਿੱਟਾ ਰਹੀ। ਸੀਐਮ ਮਾਨ ਨੇ ਕਿਹਾ ਕਿ, ਸਾਡੇ ਕੋਲ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ, ਇਸ ਸਮੇਂ ਸਤਲੁਜ ਦਰਿਆ ਇੱਕ ਨਾਲੇ ਵਿਚ ਤਬਦੀਲ ਹੋ ਚੁੱਕਿਆ ਹੈ। SYL ਵਿਵਾਦ ਤੇ ਸਾਡਾ ਸਟੈਂਡ ਕਾਇਮ ਹੈ, ਪੰਜਾਬ ਕੋਲ ਵਾਧੂ ਪਾਣੀ ਹੈ ਹੀ ਨਹੀਂ। ਸੀਐਮ ਮਾਨ ਨੇ ਕਿਹਾ ਕਿ, ਮੀਟਿੰਗ ਵਿਚ ਸ਼ਾਮਲ ਹੋਏ ਕੇਂਦਰੀ ਮੰਤਰੀ ਨੇ ਵੀ ਮੰਨਿਆ ਕਿ, ਪੰਜਾਬ ਡਾਰਕ ਜੋਨ ਵਿਚ ਚਲਿਆ ਗਿਆ ਹੈ। ਪੰਜਾਬ ਦਾ 70 ਫ਼ੀਸਦੀ ਹਿੱਸਾ ਡਾਰਕ ਜੋਨ ਵਿਚ ਬਦਲ ਚੁੱਕਿਆ ਹੈ। ਸੀਐਮ ਮਾਨ ਨੇ ਕਿਹਾ ਕਿ, ਜਦੋਂ ਸਾਡੇ ਕੋਲ ਪਾਣੀ ਹੀ ਨਹੀਂ, ਫਿਰ ਨਹਿਰ ਦਾ ਕੀ ਕਰਨਾ ਹੈ? ਮਾਨ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ, ਅਸੀਂ 4 ਜਨਵਰੀ ਨੂੰ ਸੁਪਰੀਮ ਕੋਰਟ ਵਿਚ ਜਵਾਬ ਦਿਆਂਗੇ, ਸਾਡੇ ਕੋਲ ਪਾਣੀ ਹੀ ਨਹੀਂ, ਅਸੀਂ ਕਿੱਥੋਂ ਦਈਏ। 


Comment As:

Comment (0)