Hindi
MLA

ਤਲਵੰਡੀ ਰੋਡ ਵਾਲੇ ਪੁਲਾ ਦਾ ਕੰਮ 15 ਅਗਸਤ ਤੱਕ ਕੀਤਾ ਜਾਵੇਗਾ ਮੁਕੰਮਲ - ਐਮ.ਐਲ.ਏ ਸੇਖੋਂ

ਤਲਵੰਡੀ ਰੋਡ ਵਾਲੇ ਪੁਲਾ ਦਾ ਕੰਮ 15 ਅਗਸਤ ਤੱਕ ਕੀਤਾ ਜਾਵੇਗਾ ਮੁਕੰਮਲ - ਐਮ.ਐਲ.ਏ ਸੇਖੋਂ

ਤਲਵੰਡੀ ਰੋਡ ਵਾਲੇ ਪੁਲਾ ਦਾ ਕੰਮ 15 ਅਗਸਤ ਤੱਕ ਕੀਤਾ ਜਾਵੇਗਾ ਮੁਕੰਮਲ - ਐਮ.ਐਲ.ਏ ਸੇਖੋਂ

  -ਟਹਿਣੇ ਤੋ ਫਰੀਦਕੋਟਕੋਟਕਪੂਰਾ ਰੋਡ ਚਹੁੰ ਮਾਰਗੀ ਹੋਵੇਗੀ

-ਸ਼ਹਿਰ ਵਿੱਚ ਚਾਰ ਅੰਡਰ ਬ੍ਰਿਜ ਬਣਾਏ ਜਾਣਗੇ

 ਫ਼ਰੀਦਕੋਟ 20 ਜੁਲਾਈ 2025

 

ਪੰਜਾਬ ਸਰਕਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਵਿਕਾਸ ਦਾ ਲਾਭ ਮਿਲ ਸਕੇ। ਇਨ੍ਹਾਂ ਗੱਲਾੰ ਦ ਪ੍ਰਗਟਾਵਾ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋ ਨੇ ਵੱਖ ਵੱਖ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਦਿਆ ਕੀਤਾ।

 

ਉਨ੍ਹਾਂ ਕਿਹਾ ਕਿ  ਤਲਵੰਡੀ ਰੋਡ ਵਾਲੇ ਪੁਲਾ ਦਾ ਕੰਮ 15 ਅਗਸਤ ਤੱਕ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਲਾਂ ਦੇ ਮੁਕੰਮਲ ਹੋਣ ਨਾਲ ਲੋਕਾਂ ਦੀ ਟਰੈਫਿਕ ਸਮੱਸਿਆ ਪੂਰੀ ਤਰਾਂ ਹੱਲ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਕੋ ਇਕ ਮੰਤਵ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਰਾਜ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਵਿਕਾਸ ਕਾਰਜ ਲਗਾਤਾਰ ਜਾਰੀ ਵੀ ਹਨ।

 ਉਨ੍ਹਾ ਜਿਲ੍ਹਾ ਵਾਸੀਆਂ ਨੂੰ ਵਧਾਈ ਦਿੰਦਿਆ ਦੱਸਿਆ ਕਿ  ਟਹਿਣੇ ਤੋ ਫਰੀਦਕੋਟਤੋਂ ਕੋਟਕਪੂਰਾ ਸ਼ਹਿਰ ਵਿਚੋਂ ਲੰਘ ਕੇ ਢਿੱਲਵਾਂ ਕਲਾਂ ਤੱਕ ਚਾਰ ਮਾਰਗੀ ਸੜ੍ਹਕ ਮਨਜੂਰ ਹੋ ਗਈ ਹੈ ਅਤੇ ਇਸ ਕੰਮ ਦੇ ਲਈ ਵੀ ਬਹੁਤ ਜਲਦ ਹੀ ਟੈਂਡਰ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸੜ੍ਹਕ ਨੂੰ ਵੀ ਲੋਕਾਂ ਦੀ ਸਹੂਲਤ ਅਨੁਸਾਰ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਟਕਪੂਰੇ ਤੋਂ ਫਰੀਦਕੋਟ ਆਉਣ ਵਾਸਤੇ ਜਾਂ ਹੋਰ ਜਿਲ੍ਹਿਆਂ ਤੋਂ ਜਿਵੇਂ ਬਠਿੰਡੇ ਤੋਮੁਕਤਸਰ ਸਾਹਿਬਅਬੋਹਰਹਰਿਆਣਾ ਜਾਂ ਰਾਜਸਥਾਨ ਤੋਂ ਆਉਣ ਦਾ ਰਸਤਾ ਇਹੀ  ਮੇਨ ਸੜ੍ਹਕ ਹੈ।  ਇਸ ਕਰਕੇ ਇਸ ਸੜ੍ਹਕ ਨੂੰ ਚਹੁੰ ਮਾਰਗੀ ਬਣਾਇਆ ਜਾਵੇਗਾ।

ਉਨ੍ਹਾਂ ਦੱਸਿਆ ਸ਼ਹਿਰ ਵਿੱਚ ਆਵਾਜਾਈ ਦੀ ਸਹੂਲਤ ਲਈ  ਚਾਰ ਅੰਡਰ ਬ੍ਰਿਜ ਵੀ ਬਣਾਏ ਜਾਣਗੇ। ਭੋਲੂਵਾਲਾ ਰੋਡਚਹਿਲ ਰੋਡਪੱਖੀ ਰੋਡ ਅਤੇ ਬਾਈਪਾਸਇਹ ਚਾਰ ਰੋਡ ਤੇ ਰੇਲਵੇ ਕਰਾਸਿੰਗ ਤੇ  ਅੰਡਰ ਬ੍ਰਿਜ ਬਣਾਉਣ ਦੇ ਲਈ ਸੈਂਟਰ ਸਰਕਾਰ ਨਾਲ ਗੱਲ ਚੱਲ ਰਹੀ ਹੈ। ਇਸ ਦੀ ਮੰਨਜੂਰੀ ਮਿਲਣ ਉਪਰੰਤ ਇਹ ਵੀ ਕੰਮ ਜਲਦ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਅੰਡਰ ਬ੍ਰਿਜ ਬਣਨ ਨਾਲ ਲੋਕਾਂ ਨੂੰ ਆਵਾਜਾਈ ਵਿਚ ਮੁਸ਼ਕਿਲਾਂ ਦਾ ਮਾਹਮਣਾ ਨਹੀਂ ਕਰਨਾ ਪਵੇਗਾ। 


Comment As:

Comment (0)