ਮੁੱਖ ਮੰਤਰੀ ਨੂੰ ਸੱਤਾ ਵਿਚ ਬਣੇ ਰਹਿਣ ਦਾ ਕੋਈ ਨੈਤਿਕ ਅਧਾਰ ਨਹੀਂ-ਸੁਨੀਲ ਜਾਖੜ
ਡੀਐਮ ਵੱਲੋਂ ਆਤਮ ਹੱਤਿਆ ਦਾ ਮਾਮਲਾ
ਮੁੱਖ ਮੰਤਰੀ ਨੂੰ ਸੱਤਾ ਵਿਚ ਬਣੇ ਰਹਿਣ ਦਾ ਕੋਈ ਨੈਤਿਕ ਅਧਾਰ ਨਹੀਂ-ਸੁਨੀਲ ਜਾਖੜ
-ਕਿਹਾ, ਇਹ ਕੱਟਰ ਇਮਾਨਦਾਰ ਨਹੀਂ ਕੱਟਰ ਬੇਈਮਾਨ ਸਰਕਾਰ
-ਪਹਿਲਾਂ ਫਿਰੋਤੀ ਨਾ ਦੇ ਸਕਨ ਕਾਰਨ ਪੰਜਾਬੀਆਂ ਦੀਆਂ ਜਾਨਾਂ ਜਾ ਰਹੀਆਂ ਸਨ ਹੁਣ ਮੰਤਰੀਆਂ ਦੀ ਮੰਗ ਪੂਰੀ ਨਾ ਕਰ ਸਕਨ ਲਈ ਅਫਸਰਾਂ ਨੂੰ ਜਾਨਾਂ ਗੁਆਣੀਆਂ ਪੈ ਰਹੀਆਂ ਹਨ
-ਮੰਤਰੀ ਖਿਲਾਫ ਤੁੰਰਤ ਪਰਚਾ ਦਰਜ ਕਰਕੇ ਹੋਵੇ ਗ੍ਰਿਫਤਾਰੀ
-ਪਾਰਟੀ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਕਰੇਗੀ ਹਰ ਸੰਘਰਸ਼
ਚੰਡੀਗੜ੍ਹ, 21 ਮਾਰਚ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਦੇ ਵੇਅਰਹਾਉਸ ਦੇ ਜ਼ਿਲ੍ਹਾ ਮੈਨੇਜਰ ਵੱਲੋਂ ਆਤਮਹੱਤਿਆਂ ਕਰ ਲਏ ਜਾਣ ਤੇ ਡੂੰਘੇ ਦੁੱਖ ਦਾ ਇਜਹਾਰ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੱਤਾ ਵਿਚ ਬਣੇ ਰਹਿਣ ਦਾ ਕੋਈ ਨੈਤਿਕ ਅਧਾਰ ਨਹੀਂ ਬਚਿਆ ਹੈ।
ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਘਰਸ ਕਰੇਗੀ। ਉਨ੍ਹਾਂ ਨੇ ਆਖਿਆ ਕਿ ਪਹਿਲਾਂ ਤਾਂ ਫਿਰੌਤੀ ਨਾ ਦੇ ਸਕਨ ਕਾਰਨ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਸੀ ਅਤੇ ਗੈਂਗਸਟਰਰਾਜ ਦਾ ਸੰਤਾਪ ਪੰਜਾਬ ਦੇ ਲੋਕ ਭੁਗਤ ਰਹੇ ਸਨ, ਪਰ ਹੁਣ ਤਾਂ ਮੰਤਰੀਆਂ ਦੀ ਮੰਗ ਪੂਰੀ ਨਾ ਕਰ ਸਕਣ ਕਾਰਨ ਪੰਜਾਬ ਦੇ ਅਫਸਰਾਂ ਤੱਕ ਨੂੰ ਆਪਣੀਆਂ ਜਾਨਾਂ ਦੇਣੀਆਂ ਪੈ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਚਿੱਟੇ ਦਿਨ ਇਕ ਅਧਿਕਾਰੀ ਦਾ ਹੋਇਆ ਕਤਲ ਹੈ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਖਿਲਾਫ ਪਰਚਾ ਦਰਜ ਕਰਕੇ ਤੁਰੰਤ ਉਸਨੂੰ ਗ੍ਰਿਫਤਾਰ ਕੀਤਾ ਜਾਵੇ। ਭਾਜਪਾ ਪ੍ਰਧਾਨ ਨੇ ਮੁੱਖ ਮੰਤਰੀ ਦੇ ਉਸ ਬਿਆਨ ਜਿਸ ਵਿਚ ਉਨ੍ਹਾਂ ਨੇ ਕੇਸ ਦੀ ਜਾਂਚ ਮੁੱਖ ਸਕੱਤਰ ਨੂੰ ਦਿੱਤੀ ਹੈ, ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਤਲ ਦੇ ਕੇਸਾਂ ਦੀ ਜਾਂਚ ਮੁੱਖ ਸਕੱਤਰ ਕਦੋਂ ਤੋਂ ਕਰਨ ਲੱਗੇ ਹਨ।
ਭਾਜਪਾ ਪ੍ਰਧਾਨ ਨੇ ਆਖਿਆ ਹੈ ਕਿ ਅਸਲ ਵਿਚ ਇਹ ਕਟੱੜ ਇਮਾਨਦਾਰੀ ਦਾ ਦਾਅਵਾ ਕਰਨ ਵਾਲੀ ਸਰਕਾਰ ਦਾ ਅਸਲ ਸੱਚ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੰਤਰੀ ਮੰਡਲ ਨਹੀਂ ਸਗੋਂ ਗੈਂਗ ਆਫ ਮਿਨਸਟਰਿਜ਼ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੰਤਰੀ ਵਿਜੈ ਸਿੰਗਲਾ, ਫਿਰ ਸਰਾਰੀ ਅਤੇ ਹੁਣ ਲਾਲਜੀਤ ਸਿੰਘ ਭੁੱਲਰ, ਇਹ ਆਪ ਸਰਕਾਰ ਦਾ ਅਸਲ ਚਿਹਰਾ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿਘ ਮਾਨ ਹੁਣ ਮੁੱਖ ਮੰਤਰੀ ਦੇ ਅਹੁਦੇ ਤੇ ਬੋਝ ਬਣ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਪੀੜਤ ਪਰਿਵਾਰ ਨੂੰ ਨਿਆਂ ਨਹੀਂ ਮਿਲਦਾ, ਪਾਰਟੀ ਚੁੱਪ ਨਹੀਂ ਬੈਠੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸਦੀ ਨੈਤਿਕ ਜਿੰਮੇਵਾਰੀ ਕਬੂਲ ਕਰਦਿਆਂ ਤਿਆਗਪੱਤਰ ਦੇਣਾ ਚਾਹੀਦਾ ਹੈ ਅਤੇ ਇਸ ਕੇਸ ਦੀ ਜਾਂਚ ਕਿਸੇ ਨਿਰਪੱਖ ਏਂਜਸੀ ਤੋਂ ਸਮਾਂਬੱਧ ਤਰੀਕੇ ਨਾਲ ਕਰਵਾਈ ਜਾਵੇ।