83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ ਦਾ ਲੀਗ ਚਰਨ ਆਰ ਸੀ ਐੱਫ ਵਿਖੇ ਸੰਪੰਨ
Hindi
83rd All India Railway Men's Hockey Championship

83rd All India Railway Men's Hockey Championship

83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ ਦਾ ਲੀਗ ਚਰਨ ਆਰ ਸੀ ਐੱਫ ਵਿਖੇ ਸੰਪੰਨ

ਰੇਲ ਕੋਚ ਫੈਕਟਰੀ  ਸਮੇਤ ਚਾਰ ਟੀਮਾਂ ਨੇ ਨਾਕਆਊਟ ਚ ਕੀਤਾ ਪ੍ਰਵੇਸ਼

ਕਪੂਰਥਲਾ, 23.02.2026: ਆਰ ਸੀ ਐਫ, ਕਪੂਰਥਲਾ ਵਿੱਚ ਆਯੋਜਿਤ 83ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ ਦਾ ਲੀਗ ਚਰਨ ਅੱਜ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੀਆਂ 9 ਰੇਲਵੇ ਟੀਮਾਂ ਨੇ ਭਾਗ ਲਿਆ ਅਤੇ ਲੀਗ ਮੈਚਾਂ ਦੌਰਾਨ ਉੱਚ ਦਰਜੇ ਦੀ ਹਾਕੀ ਦੇਖਣ ਨੂੰ ਮਿਲੀ। ਇਸ ਮਾਣਮੱਤੀ  ਰਾਸ਼ਟਰੀ ਪੱਧਰ ਦੀ ਹਾਕੀ ਪ੍ਰਤੀਯੋਗਿਤਾ ਵਿੱਚ ਕਈ ਓਲੰਪੀਅਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਆਪਣੀ ਖੇਡ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਚੈਂਪੀਅਨਸ਼ਿਪ ਵਿੱਚ ਸ਼ਾਮਿਲ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ। ਗਰੁੱਪ ‘ਬੀ’ ਵਿੱਚ ਨਾਰਦਰਨ ਰੇਲਵੇ, ਨਵੀਂ ਦਿੱਲੀ; ਸੈਂਟਰਲ ਰੇਲਵੇ, ਮੁੰਬਈ; ਇੰਟੀਗ੍ਰਲ ਕੋਚ ਫੈਕਟਰੀ, ਚੇਨ੍ਹਈ ਅਤੇ ਈਸਟਰਨ ਰੇਲਵੇ, ਕੋਲਕਾਤਾ ਸ਼ਾਮਿਲ ਸਨ। ਜਦਕਿ ਗਰੁੱਪ ‘ਡੀ’ ਵਿੱਚ ਵੈਸਟਰਨ ਰੇਲਵੇ, ਮੁੰਬਈ; ਸਾਊਥ ਈਸਟ ਸੈਂਟਰਲ ਰੇਲਵੇ, ਬਿਲਾਸਪੁਰ; ਬਨਾਰਸ ਲੋਕੋਮੋਟਿਵ ਵਰਕਸ, ਬਨਾਰਸ; ਸਾਊਦਰਨ ਰੇਲਵੇ, ਚੇਨ੍ਹਈ ਅਤੇ ਮੇਜ਼ਬਾਨ  ਰੇਲ ਕੋਚ ਫੈਕਟਰੀ , ਕਪੂਰਥਲਾ ਦੀਆਂ ਟੀਮਾਂ ਸ਼ਾਮਿਲ ਸਨ।
ਛੇ ਦਿਨ ਚੱਲੇ ਲੀਗ ਚਰਨ ਦੌਰਾਨ ਕੁੱਲ 16 ਮੈਚ ਖੇਡੇ ਗਏ। ਇਨ੍ਹਾਂ ਵਿੱਚੋਂ ਗਰੁੱਪ ‘ਬੀ’ ਤੋਂ ਨਾਰਦਰਨ ਰੇਲਵੇ, ਨਵੀਂ ਦਿੱਲੀ ਅਤੇ ਸੈਂਟਰਲ ਰੇਲਵੇ, ਮੁੰਬਈ ਨੇ ਅਤੇ ਗਰੁੱਪ ‘ਡੀ’ ਤੋਂ ਰੇਲ ਕੋਚ ਫੈਕਟਰੀ , ਕਪੂਰਥਲਾ ਅਤੇ ਵੈਸਟਰਨ ਰੇਲਵੇ, ਮੁੰਬਈ ਨੇ ਨਾਕਆਊਟ ਚਰਨ ਵਿੱਚ ਆਪਣਾ ਸਥਾਨ ਪੱਕਾ ਕੀਤਾ। ਅੱਜ ਲੀਗ ਚਰਨ ਦਾ ਆਖ਼ਰੀ ਮੈਚ ਆਰ ਸੀ ਐਫ , ਕਪੂਰਥਲਾ ਅਤੇ ਬਨਾਰਸ ਲੋਕੋਮੋਟਿਵ ਵਰਕਸ, ਬਨਾਰਸ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਆਰ ਸੀ ਐਫ ਟੀਮ ਨੇ 7–0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਚੈਂਪੀਅਨਸ਼ਿਪ ਦੇ ਲੀਗ ਚਰਨ ਦਾ ਦੂਜਾ ਹਿੱਸਾ ਰਾਂਚੀ ਵਿੱਚ ਆਯੋਜਿਤ ਕੀਤਾ ਗਿਆ, ਜਿੱਥੇ ਵੀ 9 ਰੇਲਵੇ ਟੀਮਾਂ ਨੇ ਭਾਗ ਲਿਆ। ਉਥੋਂ ਵੀ ਸਿਖਰ ਦੀਆਂ 4 ਟੀਮਾਂ ਨੇ ਨਾਕਆਊਟ ਚਰਨ ਲਈ ਯੋਗਤਾ ਪ੍ਰਾਪਤ ਕੀਤੀ। ਚੈਂਪੀਅਨਸ਼ਿਪ ਦਾ ਨਾਕਆਊਟ ਚਰਨ 27 ਫਰਵਰੀ 2026 ਤੋਂ 02 ਮਾਰਚ 2026 ਤੱਕ ਮਾਡਰਨ ਕੋਚ ਫੈਕਟਰੀ, ਰਾਏਬਰੇਲੀ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਕੁੱਲ 8 ਟੀਮਾਂ ਖਿਤਾਬ ਲਈ ਮੁਕਾਬਲਾ ਕਰਨਗੀਆਂ।
ਇਸ ਮੌਕੇ ‘ਤੇ ਆਰ ਸੀ ਐਫ ਦੇ ਮਹਾਪ੍ਰਬੰਧਕ ਸ਼੍ਰੀ ਅਜੈ ਨੰਦਨ ਮੈਚ ਦੇਖਣ ਪਧਾਰੇ  । ਉਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ  ਵਧਾਇਆ ਅਤੇ ਸਫਲ ਆਯੋਜਨ ਲਈ ਆਰ ਸੀ ਐੱਫ ਖੇਡ ਸੰਘ  ਅਤੇ  ਟੀਮਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਸ਼੍ਰੀ ਕੇ. ਐਸ. ਅਸਲਾ, ਚੇਅਰਮੈਨ, ਆਰ ਸੀ ਐਫ ਸਪੋਰਟਸ ਐਸੋਸੀਏਸ਼ਨ ਸਮੇਤ ਐਸੋਸੀਏਸ਼ਨ ਦੇ ਅਧਿਕਾਰੀ, ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਦਰਸ਼ਕ ਮੌਜੂਦ ਰਹੇ।
ਆਰ ਸੀ ਐਫ ਦੇ ਅਧੁਨਿਕ ਐਸਟ੍ਰੋਟਰਫ ਹਾਕੀ ਸਟੇਡਿਯਮ ਵਿੱਚ ਖੇਡੇ ਗਏ ਮੈਚਾਂ ਦੌਰਾਨ ਖਿਡਾਰੀਆਂ ਨੂੰ ਸ਼੍ਰੇਸ਼ਠ ਖੇਡ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ। ਸਾਰੀਆਂ ਟੀਮਾਂ ਨੇ ਬੇਹਤਰੀਨ  ਖੇਡ ਕੁਸ਼ਲਤਾ, ਟੀਮ ਸਪਿਰਿਟ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਮੁਕਾਬਲਾ ਰੋਮਾਂਚਕ ਬਣਿਆ ਰਿਹਾ। ਰੇਲਵੇ ਬੋਰਡ ਤੋਂ ਆਏ ਅਧਿਕਾਰੀਆਂ ਅਤੇ ਖਿਡਾਰੀਆਂ ਨੇ ਆਰ ਸੀ ਐਫ ਕਪੂਰਥਲਾ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ  ਅਤੇ ਮਹਿਮਾਨਨਵਾਜ਼ੀ ਦੀ ਭਰਪੂਰ ਸਰਾਹਨਾ ਕੀਤੀ। ਮੈਚਾਂ ਦਾ ਸੁਚੱਜਾ ਆਯੋਜਨ ਖੇਡਾਂ ਪ੍ਰਤੀ ਆਰ ਸੀ ਐਫ ਦੀ ਵਚਨਬੱਧਤਾ ਅਤੇ ਉੱਤਮ ਆਯੋਜਨ ਸਮਰੱਥਾ ਨੂੰ ਦਰਸਾਉਂਦਾ ਹੈ।


Comment As:

Comment (0)