Hindi
WhatsApp Image 2026-04-30 at 9

ਜਣਗਣਨਾ 2027 ਦੇ ਪਹਿਲੇ ਪੜਾਅ ਦਾ ਦੂਸਰਾ ਤਿੰਨ ਦਿਨਾਂ ਟ੍ਰੈਨਿੰਗ ਸੈਸ਼ਨ ਸਫਲਤਾ ਪੂਰਵਕ ਸਮਾਪਤ

ਜਣਗਣਨਾ 2027 ਦੇ ਪਹਿਲੇ ਪੜਾਅ ਦਾ ਦੂਸਰਾ ਤਿੰਨ ਦਿਨਾਂ ਟ੍ਰੈਨਿੰਗ ਸੈਸ਼ਨ ਸਫਲਤਾ ਪੂਰਵਕ ਸਮਾਪਤ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਮੁਕਤਸਰ ਸਾਹਿਬ

 

 

 

ਜਣਗਣਨਾ 2027 ਦੇ ਪਹਿਲੇ ਪੜਾਅ ਦਾ ਦੂਸਰਾ ਤਿੰਨ ਦਿਨਾਂ ਟ੍ਰੈਨਿੰਗ ਸੈਸ਼ਨ ਸਫਲਤਾ ਪੂਰਵਕ ਸਮਾਪਤ

 

 

 

ਸ੍ਰੀ ਮੁਕਤਸਰ ਸਾਹਿਬ, 30 ਅਪ੍ਰੈਲ:

 

 

 

ਸ੍ਰੀ ਗੁਰਕਿਰਨਦੀਪ ਸਿੰਘ ਸਿੱਧੂ ਪੀ.ਸੀ.ਐਸ, ਉਪ ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀਮਤੀ ਚਰਨਜੀਤ ਕੌਰ ਤਹਿਸੀਲਦਾਰ-ਕਮ-ਸੈਂਸਜ ਚਾਰਜ ਅਫਸਰ ਸ੍ਰੀ ਮੁਕਤਸਰ ਸਾਹਿਬ ਅਫਸਰ ਦੀ ਪ੍ਰਧਾਨਗੀ ਹੇਠ ਜਣਗਣਨਾ 2027 ਸੰਬੰਧੀ ਗਿਣਤੀਕਾਰਾਂ ਅਤੇ ਸੁਪਰਵਾਈਜ਼ਰ ਦੀ ਤਿੰਨ ਰੋਜਾ ਟ੍ਰੇਨਿੰਗ ਬਾਵਾ ਨਿਹਾਲ ਸਿੰਘ ਬੀ.ਐਡ ਕਾਲਜ ਵਿਖੇ ਸਫਲਤਾ ਪੂਰਵਕ ਸਮਾਪਤ ਹੋ ਗਈ। ਇਸ ਟ੍ਰੈਨਿੰਗ ਸੈਸ਼ਨ ਵਿੱਚ ਪ੍ਰੋਜੈਕਟਰ ਦੀ ਸਹਾਇਤਾ ਨਾਲ ਜਣਗਣਨਾ ਨੂੰ ਸਫਲਤਾਪੂਰਵਕ ਨੇਪੇਰੇ ਚਾੜਣ ਬਾਰੇ ਸਮਝਾਇਆ ਗਿਆ।

 

 

 

ਇਸ ਦੂਸਰੇ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਨਾਇਬ ਤਹਿਸੀਲਦਾਰ ਬਰੀਵਾਲਾ ਵੱਲੋਂ ਕਰਵਾਈ ਗਈ। ਉਹਨਾਂ ਵੱਲੋਂ ਸਾਰਿਆਂ ਨੂੰ ਸ਼ੁਭਕਾਮਾਨਾਵਾਂ ਦਿੰਦੇ ਹੋਏ ਕਿਹਾ ਗਿਆ ਕਿ ਸਾਰੇ ਹੀ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਇਕੱਠੀ ਕੀਤੀ ਗਈ ਜਾਣਕਾਰੀ ਨਾਲ ਸਰਕਾਰਾਂ ਵੱਲੋ ਬਣਾਈਆਂ ਗਈਆਂ ਨੀਤੀਆਂ ਨਾਲ ਆਮ ਜਨਤਾ ਨੂੰ ਸਹੂਲਤ ਮਿਲ ਸਕੇ।

 

 

 

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਟ੍ਰੈਨਿੰਗ ਵਾਂਗ ਹੀ 4 ਮਈ ਤੱਕ ਹੋਰ ਬੈਚ ਵੀ ਚਲਣਗੇ। ਇਸ ਦੌਰਾਨ ਗਿਣਤੀਕਾਰਾਂ ਅਤੇ ਸੁਪਰਵਾਈਜ਼ਰ ਨੇ ਟ੍ਰੈਨਰਾ ਤੋਂ ਸਵਾਲ ਜੁਆਬ ਪੁੱਛ ਕੇ ਜਣਗਨਣਾ ਸੰਬੰਧੀ ਆਪਣੇ ਸਾਰੇ ਭਰਮ ਭੁਲੇਖੇ ਦੂਰ ਕੀਤੇ।

 

 

 

ਇਸ ਮੌਕੇ ਸਮੂਹ ਫੀਲਜ ਟ੍ਰੇਨਰ ਸਾਹਿਬਾਨ ਅਤੇ ਉਪ ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਅਤੇ ਤਹਿਸੀਲ, ਸ੍ਰੀ ਮੁਕਤਸਰ ਸਾਹਿਬ ਦੇ ਕਰਮਚਾਰੀ ਮੌਜੂਦ ਸਨ।


Comment As:

Comment (0)