Hindi
WhatsApp Image 2024-08-23 at 4

ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ-2.0 ਤਹਿਤ 697 ਲਾਭਪਾਤਰੀਆਂ ਨੂੰ ਘਰ ਦੀ ਉਸਾਰੀ ਲਈ 17 ਕਰੋੜ 42 ਲੱਖ 50 ਹਜਾਰ ਰੁਪਏ

ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ-2.0 ਤਹਿਤ 697 ਲਾਭਪਾਤਰੀਆਂ ਨੂੰ ਘਰ ਦੀ ਉਸਾਰੀ ਲਈ 17 ਕਰੋੜ 42 ਲੱਖ 50 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਲੇਰਕੋਟਲਾ
ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ-2.0 ਤਹਿਤ 697 ਲਾਭਪਾਤਰੀਆਂ ਨੂੰ ਘਰ ਦੀ ਉਸਾਰੀ ਲਈ 17 ਕਰੋੜ 42 ਲੱਖ 50 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ
ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ-2.0 ਤਹਿਤ ਘਰਾ ਦੀ ਉਸਾਰੀ ਲਈ ਮਿਤੀ 25 ਜੂਨ 2025 ਤੱਕ ਮਾਲੇਰਕੋਟਲਾ ਦੇ 529 ,ਅਮਰਗੜ੍ਹ ਦੇ 19  ਅਤੇ ਅਹਿਮਦਗੜ੍ਹ ਦੇ 149 ਲਾਭਪਾਤਰੀਆਂ ਨੂੰ ਲਾਭ ਮਿਲੇਗਾ।

ਮਾਲੇਰਕੋਟਲਾ 25 ਜੂਨ- 

 

                             ਸਰਕਾਰ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦਾ ਦੂਸਰਾ ਪੜਾਅ (2.0) ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਯੋਜਨਾ ਦਾ ਮੰਤਵ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਉਨ੍ਹਾਂ ਪਰਿਵਾਰਾਂ ਨੂੰ ਪੱਕਾ ਮਕਾਨ ਉਪਲਬੱਧ ਕਰਵਾਉਣ ਹੈ ਜਿਨ੍ਹਾਂ ਕੋਲ ਹੁਣ ਤੱਕ ਖੁਦ ਦਾ ਪੱਕਾਘਰ ਨਹੀਂ ਹੈ ਜਾਂ ਜੋ ਕੱਚੇ ਮਕਾਨਾਂ ਵਿਚ ਰਹਿ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ(ਸ਼ਹਿਰੀ) 2.0 ਬਾਰੇ ਦੱਸਿਆ ਕਿਹਾ ਕਿ ਇਸ ਸਕੀਮ ਤਹਿਤ ਹੁਣ ਤੱਕ ਕਰੀਬ 819 ਲਾਭਪਾਤਰੀਆਂ ਦੀ ਦਰਖਾਸਤਾਂ ਪ੍ਰਾਪਤ ਹੋਇਆ ਸਨ ਜਿਨ੍ਹਾਂ ਵਿੱਚੋ ਕਰੀਬ 697 ਲਾਭਪਾਤਰੀਆਂ ਨੂੰ ਘਰ ਦੀ ਉਸਾਰੀ ਲਈ 17 ਕਰੋੜ 42 ਲੱਖ 50 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਡੀ.ਐਲ.ਸੀ.ਐਮ. ਅਪੂਰਵਲ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਵਿੱਤੀ ਸਹਾਇਤਾ ਲਾਭਪਾਤਰੀਆਂ ਦੇ ਸਿੱਧੇ ਬੈਂਕ ਖਾਤਿਆਂ ਵਿੱਚ ਟਰਾਂਸਫ਼ਰ ਕੀਤੀ ਜਾਵੇਗੀ । ਇਸ ਸਕੀਮ ਤਹਿਤ ਮਾਲੇਰਕੋਟਲਾ ਦੇ 529 ,ਅਮਰਗੜ੍ਹ ਦੇ 19  ਅਤੇ ਅਹਿਮਦਗੜ੍ਹ ਦੇ 149 ਲਾਭਪਾਤਰੀਆਂ ਨੂੰ ਵਿੱਤੀ ਲਾਭ ਦੇਣ ਲਈ ਚੈਨ ਕੀਤਾ ਗਿਆ ਹੈ
                ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣੀ ਜ਼ਮੀਨ ’ਤੇ ਨਵਾਂ ਪੱਕਾ ਮਕਾਨ ਬਣਾਉਣ ਲਈ 2 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਵਿਚੋਂ 1 ਲੱਖ 50 ਹਜ਼ਾਰ ਰੁਪਏ ਕੇਂਦਰ ਸਰਕਾਰ ਵਲੋਂ ਅਤੇ ਇਕ ਲੱਖ ਰੁਪਏ ਰਾਜ ਸਰਕਾਰ ਵਲੋਂ ਵਿੱਤੀ ਸਹਾਇਤਾ ਦਿੱਤੀ ਜਾਵੇਗੀ । ਉਨ੍ਹਾਂ ਹੋਰ ਦੱਸਿਆ ਕਿ ਨਗਰ ਕੌਸਲ ਮਾਲੇਰਕੋਟਲਾ, ਨਗਰ ਕੌਸਲ ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ ਦੀ ਹੱਦ ਅੰਦਰ ਆਉਣ ਵਾਲੇ ਯੋਗ ਲਾਭਪਾਤਰੀ ਦਫ਼ਤਰ ਵਿਖੇ ਜ਼ਰੂਰੀ ਦਸ਼ਤਾਵੇਜਾਂ ਨਾਲ ਆਪਣੀ ਪ੍ਰਤੀ ਬੇਨਤੀ ਦੇ ਸਕਦੇ ਹਨ ।ਇਸ ਤੋਂ ਇਲਾਵਾ ਲਾਭਪਾਤਰੀ ਆਨਲਾਈਨ ਪੋਰਟਲ  https://pmavmis.gov.in/PMAYMIS2 2024/PmayDefault.aspx  ਰਾਹੀਂ ਵੀ ਅਰਜ਼ੀ ਦੇ ਸਕਦੇ ਹਨ।
                ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਪਲਾਈ ਕਰਦੇ ਸਮੇਂ ਲਾਭਪਾਤਰੀਆਂ ਨੂੰ ਸਾਰੇ ਮੈਂਬਰਾਂ ਦੇ ਆਧਾਰ ਕਾਰਡ ਦੀ ਕਾਪੀ ,ਪਰਿਵਾਰ ਦੇ ਸਾਰੇ ਮੈਂਬਰਾਂ ਦੇ ਵੋਟਰ ਕਾਰਡ ਦੀ ਕਾਪੀ, ਚਾਲੂ ਬੈਂਕ ਖਾਤਾ, ਜ਼ਮੀਨ ਦੀ ਰਜਿਸਟਰੀ/ਅਸੈਸਮੈਂਟ ਦੀ ਕਾਪੀ ਅਤੇ ਲਾਲ ਲਕੀਰ ਅੰਦਰ ਆਉਣ ਵਾਲੀ ਜਾਇਦਾਦ ਲਈ ਪਟਵਾਰੀ ਅਤੇ ਤਹਿਸੀਲਦਾਰ ਦੀ ਰਿਪੋਰਟ, ਲਾਭਪਾਤਰੀ ਦੀ 2 ਪਾਸਪੋਰਟ ਸਾਈਜ਼ ਫੋਟੋ ਅਤੇ ਪਰਿਵਾਰਕ ਪਾਸਪੋਰਟ ਸਾਈਜ਼ ਫੋਟੋ, ਆਮਦਨ ਦਾ ਸਰਟੀਫਿਕੇਟ, ਜੇਕਰ ਪਲਾਟ ਅਣਅਧਿਕਾਰਤ ਕਲੋਨੀ ਵਿਚ ਹੈ, ਤਾਂ ਪਲਾਟ ਦੇ ਨਿਯਮਤ ਹੋਣ ਦਾ ਸਬੂਤ, ਮੌਜੂਦ ਮਕਾਨ/ਪਲਾਟ ਦੀ ਫੋਟੋ, ਹਲਫੀਆ ਬਿਆਨ, ਮਜ਼ਦੂਰਾਂ ਦੀ ਲਾਲ ਕਾਪੀ (ਜੇਕਰ ਲਾਗੂ ਹੋਵੇ), ਲਾਭਪਾਤਰੀ ਅਤੇ ਉਸਦੇ ਪਰਿਵਾਰ ਦੀ ਵਿਦਿਅਕ ਯੋਗਤਾ/ਰੋਜ਼ਗਾਰ ਸਬੰਧੀ ਜਾਣਕਾਰੀ ਅਤੇ ਆਧਾਰ ਨਾਲ ਲਿੰਕ ਕੀਤਾ ਗਿਆ ਮੋਬਾਇਲ ਨੰਬਰ ਆਦਿ ਦਸਤਾਵੇਜ ਜਮ੍ਹਾਂ ਕਰਵਾਉਣੇ ਹੋਣਗੇ। ਉਨ੍ਹਾਂ ਦੱਸਿਆ ਕਿ ਯੋਜਨਾ ਨਾਲ ਸਬੰਧਤ ਹੋਰ ਜਾਣਕਾਰੀ ਲਈ ਲਾਭਪਾਤਰੀ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਵਿਖੇ ਸੰਪਰਕ ਕਰ ਸਕਦੇ ਹਨ ।

 


Comment As:

Comment (0)