Hindi
20843125-7f70-40f6-9ca2-18e057f3d473

ਵਿਸ਼ਵ ਰੈਡ ਕਰਾਸ ਦਿਵਸ ਅਮਰ ਪ੍ਰੋਫੈਸ਼ਨਲਜ਼ ਕਾਲਜ ਆਫ ਨਰਸਿੰਗ ਵਿਖੇ ਮਨਾਇਆ ਗਿਆ

ਵਿਸ਼ਵ ਰੈਡ ਕਰਾਸ ਦਿਵਸ ਅਮਰ ਪ੍ਰੋਫੈਸ਼ਨਲਜ਼ ਕਾਲਜ ਆਫ ਨਰਸਿੰਗ ਵਿਖੇ ਮਨਾਇਆ ਗਿਆ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਵਿਸ਼ਵ ਰੈਡ ਕਰਾਸ ਦਿਵਸ ਅਮਰ ਪ੍ਰੋਫੈਸ਼ਨਲਜ਼ ਕਾਲਜ ਆਫ ਨਰਸਿੰਗ ਵਿਖੇ ਮਨਾਇਆ ਗਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਮਈ:

ਸ੍ਰੀਮਤੀ ਕੋਮਲ ਮਿੱਤਲ, ਆਈ.ਏ.ਐਸ., ਡਿਪਟੀ ਕਮਿਸ਼ਨਰ ਕਮ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਅਗਵਾਈ ਹੇਠ ਵਿਸ਼ਵ ਰੈਡ ਕਰਾਸ ਦਿਵਸ ਅਮਰ ਪ੍ਰੋਫੈਸ਼ਨਲਜ਼ ਕਾਲਜ ਆਫ ਨਰਸਿੰਗ, ਦਿਆਲਪੁਰਾ ਵਿਖੇ ਮਨਾਇਆ ਗਿਆ।

ਇਸ ਮੌਕੇ ਸ੍ਰੀਮਤੀ ਗੀਤਿਕਾ ਸਿੰਘ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ ਕਮ ਸੀਨੀਅਰ ਮੀਤ ਪ੍ਰਧਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਰੈਡ ਕਰਾਸ 2026 ਦਾ ਥੀਮ ਕੀਪਿੰਗ ਹਿਊਮੈਨਿਟੀ ਅਲਾਈਵ (Keeping Humanity Alive) ਨਰਸਿੰਗ ਦੇ ਖੇਤਰ ਨਾਲ ਜੁੜੀਆਂ ਵਿਦਿਆਰਥਣਾਂ ਦੀ ਸੇਵਾ ਭਾਵਨਾ ਨਾਲ ਬਹੁਤ ਮੇਲ ਖਾਂਦਾ ਹੈ।
ਇਸ ਦੌਰਾਨ ਉਨ੍ਹਾਂ ਕਾਲਜ ਦੀਆਂ 10 ਉਨ੍ਹਾਂ ਵਿਦਿਆਰਥਣਾਂ ਨੂੰ ਇਨਾਮ ਵੰਡੇ, ਜਿਨ੍ਹਾਂ ਨੇ ਸਟੇਟ ਐਂਬੂਲੈਂਸ ਮੁਕਾਬਲੇ ਵਿੱਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਤੀਜਾ ਸਥਾਨ ਦਿਵਾਇਆ ਸੀ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਪੌਦਾ ਵੀ ਲਗਾਇਆ ਗਿਆ।

ਸ੍ਰੀ ਹਰਬੰਸ ਸਿੰਘ, ਸਕੱਤਰ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਰੈਡ ਕਰਾਸ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਡ ਕਰਾਸ ਸੁਸਾਇਟੀ ਵੱਲੋਂ ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀ ਮਾਜਰਾ ਵਿਖੇ ਸਪੈਸ਼ਲ ਬੱਚਿਆਂ ਲਈ “ਵਿੰਗਜ਼ ਕੈਂਟੀਨ” ਚਲਾਈ ਜਾ ਰਹੀ ਹੈ, ਜੋ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਇਸ ਰਾਹੀਂ ਸਪੈਸ਼ਲ ਬੱਚਿਆਂ ਨੂੰ ਰੋਜ਼ਗਾਰ ਵੀ ਪ੍ਰਾਪਤ ਹੋ ਰਿਹਾ ਹੈ।

ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਬਬੀਤਾ, ਸ੍ਰੀ ਮਨੋਜ ਸ਼ਰਮਾ, ਸ੍ਰੀ ਸੰਦੀਪ ਸਿੰਘ, ਰੈਡ ਕਰਾਸ ਅਤੇ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।


Comment As:

Comment (0)