Hindi

ਯੂਥ ਪ੍ਰਧਾਨ ਪੰਜਾਬ  ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਲੁਧਿਆਣਾ ਵਿਖੇ 54 ਨੰਬਰ ਵਾਰਡ 'ਚ ਆਮ ਆਦਮੀ ਪਾਰਟੀ ਦੇ ਕੌਂਸਲਰ ਉਮ

ਯੂਥ ਪ੍ਰਧਾਨ ਪੰਜਾਬ  ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਲੁਧਿਆਣਾ ਵਿਖੇ 54 ਨੰਬਰ ਵਾਰਡ 'ਚ ਆਮ ਆਦਮੀ ਪਾਰਟੀ ਦੇ ਕੌਂਸਲਰ ਉਮੀਦਵਾਰ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਿੰਦਰ ਪਾਲ ਸਿੰਘ ਐਮ ਪੀ ਜਵੰਦੀ ਨਾਲ ਵਿਸ਼ੇਸ਼ ਮੀਟਿੰਗ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਯੂਥ ਪ੍ਰਧਾਨ ਪੰਜਾਬ  ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਲੁਧਿਆਣਾ ਵਿਖੇ 54 ਨੰਬਰ ਵਾਰਡ 'ਚ ਆਮ ਆਦਮੀ ਪਾਰਟੀ ਦੇ ਕੌਂਸਲਰ ਉਮੀਦਵਾਰ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਿੰਦਰ ਪਾਲ ਸਿੰਘ ਐਮ ਪੀ ਜਵੰਦੀ ਨਾਲ ਵਿਸ਼ੇਸ਼ ਮੀਟਿੰਗ
ਤਰਨ ਤਾਰਨ, 26 ਅਪ੍ਰੈਲ
ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਪ੍ਰਧਾਨ ਅਤੇ ਖਡੂਰ ਸਾਹਿਬ ਹਲਕੇ ਤੋਂ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਨੇ ਅੱਜ ਲੁਧਿਆਣਾ ਵਿਖੇ 54 ਨੰਬਰ ਵਾਰਡ 'ਚ ਪਾਰਟੀ ਦੇ ਕੌਂਸਲਰ ਉਮੀਦਵਾਰ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਿੰਦਰ ਪਾਲ ਸਿੰਘ ਐਮ ਪੀ ਜਵੰਦੀ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ। ਇਹ ਮੀਟਿੰਗ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਰਣਨੀਤੀਆਂ ਤੇ ਚੋਣ ਪ੍ਰਚਾਰ ਨੂੰ ਲੈ ਕੇ ਆਯੋਜਿਤ ਕੀਤੀ ਗਈ ਸੀ।
 ਇਸ ਦੌਰਾਨ ਉਮੀਦਵਾਰ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕੀਤੀ ਗਈ ਅਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰਿਆ ਗਿਆ। ਇਸ ਮੀਟਿੰਗ ਵਿੱਚ ਪਾਰਟੀ ਵੱਲੋਂ ਵਾਰਡ ਦੇ 12 ਬੂਥਾਂ ਉੱਤੇ ਨਿਯੁਕਤ ਕੀਤੇ ਗਏ ਪ੍ਰਭਾਰੀ ਵੀ ਮੌਜੂਦ ਰਹੇ। ਉਨ੍ਹਾਂ ਨਾਲ ਵੋਟਰ ਪਹੁੰਚ, ਘਰ-ਘਰ ਮੁਹਿੰਮ, ਅਤੇ ਲੋਕੀ ਮੁੱਦਿਆਂ ਦੀ ਜਾਣਕਾਰੀ ਸਬੰਧੀ ਚਰਚਾ ਕੀਤੀ ਗਈ।
ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਪਾਰਟੀ ਦੇ ਹਰੇਕ ਵਰਕਰ ਨੂੰ ਆਪਣੀ ਭੂਮਿਕਾ ਨੂੰ ਗੰਭੀਰਤਾ ਨਾਲ ਨਿਭਾਉਣਾ ਹੋਵੇਗਾ, ਤਾਂ ਜੋ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਜਾ ਸਕੇ। ਉਨ੍ਹਾਂ ਨੇ ਉਮੀਦਵਾਰ ਅਮਰਿੰਦਰ ਪਾਲ ਸਿੰਘ ਦੀ ਵਧੀਆ ਕਾਬਲੀਅਤ ਅਤੇ ਲੋਕਾਂ ਨਾਲ ਸੰਬੰਧਾਂ ਦੀ ਸਾਰੀ ਟੀਮ ਵੱਲੋਂ ਪ੍ਰਸ਼ੰਸਾ ਕੀਤੀ।
ਕੌਂਸਲਰ ਉਮੀਦਵਾਰ ਐਮ ਪੀ ਜਵੰਦੀ ਨੇ ਐਮ ਐਲ ਏ ਲਾਲਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੇ ਭਰੋਸੇ 'ਤੇ ਖਰਾ ਉਤਰਨਗੇ ਤੇ ਲੁਧਿਆਣਾ ਪੱਛਮੀ ਤੋਂ ਵਾਰਡ ਨੰਬਰ 54 ਤੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਨਗੇl ਮੀਟਿੰਗ ਵਿੱਚ ਸਤਵਿੰਦਰ ਸਿੰਘ ਜਵੰਦੀ, ਅਮਰਜੀਤ ਸਿੰਘ ਲੱਪਾ, ਧਰਮਪਾਲ ਸਿੰਘ, ਪੱਪੂ ਕੌਂਕੇ, ਹੈਰੀ ਮਾਣਕ ਵਾਲ, ਕਰਣਬੀਰ ਸਿੰਘ, ਕਰਮਿੰਦਰ ਸਿੰਘ, ਭੁਪਿੰਦਰ ਸਿੰਘ ਕੈਂਤ, ਮਨਜੀਤ ਸਿੰਘ ਪਠਾਣੀਆ, ਹਰਪ੍ਰੀਤ ਸਿੰਘ ਮੌਂਟੀ, ਅਨੂਪ ਸਿੰਘ, ਗਗਨਦੀਪ ਸਿੰਘ, ਜਗਿੰਦਰ ਸਿੰਘ, ਰਾਮ ਸਿੰਘ, ਦਿਕਸ਼ਿਤ ਨੰਦਾ ਅਤੇ ਅਮਨ ਕੈਂਤ ਸਮੇਤ ਕਈ ਜਣੇ ਹਾਜ਼ਰ ਰਹੇ।


Comment As:

Comment (0)