Himachal Pradesh Signs MoUs for 19 New Hydro Power Projects in 2026
Himachal Pradesh ਵਿੱਚ 19 ਨਵੇਂ Hydro Power ਪ੍ਰੋਜੈਕਟਾਂ ਨੂੰ ਮਿਲੀ ਰਫ਼ਤਾਰ, 3,336 ਕਰੋੜ ਰੁਪਏ ਦਾ ਹੋਵੇਗਾ invest
ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ ਦੀ ਊਰਜਾ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਸਾਲ 2026 ਵਿੱਚ 19 ਨਵੇਂ ਹਾਈਡਰੋ ਪਾਵਰ (ਪਨਬਿਜਲੀ) ਪ੍ਰੋਜੈਕਟਾਂ ਲਈ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਇਹਨਾਂ ਪ੍ਰੋਜੈਕਟਾਂ ਦੀ ਕੁੱਲ ਉਤਪਾਦਨ ਸਮਰੱਥਾ 278 ਮੈਗਾਵਾਟ ਹੋਵੇਗੀ ਅਤੇ ਇਹਨਾਂ ਵਿੱਚ ਲਗਭਗ 3,336 ਕਰੋੜ ਰੁਪਏ ਦੇ ਨਿਵੇਸ਼ ਦੀ ਉਮੀਦ ਹੈ।
ਸਰਕਾਰੀ ਅਧਿਕਾਰੀਆਂ ਅਨੁਸਾਰ, ਪ੍ਰਵਾਨਿਤ ਪ੍ਰੋਜੈਕਟਾਂ ਵਿੱਚ ਸੋਇਲ ਦਸ਼ਾਲ (9 ਮੈਗਾਵਾਟ), ਖੌਲੀ-ਦੋ (6 ਮੈਗਾਵਾਟ), ਗ੍ਰਾਮੰਗ (9 ਮੈਗਾਵਾਟ), ਉਮਲੀ (10 ਮੈਗਾਵਾਟ), ਭਰਮੌਰ ਸਟੇਜ-ਇੱਕ (24 ਮੈਗਾਵਾਟ), ਭਰਮੌਰ ਸਟੇਜ-ਦੋ (21 ਮੈਗਾਵਾਟ), ਹਰਸਰ ਸਟੇਜ-ਦੋ (22.5 ਮੈਗਾਵਾਟ), ਹਰਸਰ ਸਟੇਜ-ਤਿੰਨ (19 ਮੈਗਾਵਾਟ), ਟੁੰਡਾ ਸਟੇਜ-ਦੋ (24 ਮੈਗਾਵਾਟ), ਜੰਗਲਿਕ (18 ਮੈਗਾਵਾਟ) ਅਤੇ ਰੂਪਿਨ ਸਟੇਜ-ਦੋ (15 ਮੈਗਾਵਾਟ) ਸਮੇਤ ਕਈ ਅਹਿਮ ਪ੍ਰੋਜੈਕਟ ਸ਼ਾਮਲ ਹਨ।
ਇਸ ਤੋਂ ਇਲਾਵਾ ਡੁਨਾਲੀ-ਇੱਕ ਅਤੇ ਦੋ (17 ਮੈਗਾਵਾਟ), ਜਾਰੀ (12 ਮੈਗਾਵਾਟ), ਤੋਰਲ ਕੁੰਡਲੀ (18 ਮੈਗਾਵਾਟ), ਟੁੰਡਨ (15 ਮੈਗਾਵਾਟ), ਕੋਟ ਡੋਗਰੀ (10 ਮੈਗਾਵਾਟ), ਅੱਪਰ ਕੁਰਮੀ (8 ਮੈਗਾਵਾਟ), ਕਲਾਲ ਖੋਲ (11 ਮੈਗਾਵਾਟ) ਅਤੇ ਮੇਲਨ (9.6 ਮੈਗਾਵਾਟ) ਹਾਈਡਰੋ ਪਾਵਰ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਸੂਬਾ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 15 ਹਾਈਡਰੋ ਪਾਵਰ ਪ੍ਰੋਜੈਕਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ, ਕਿਉਂਕਿ ਸਬੰਧਤ ਡਿਵੈਲਪਰਾਂ ਵੱਲੋਂ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਲਾਗੂ ਕਰਨ ਵਿੱਚ ਲੋੜੀਂਦੀ ਦਿਲਚਸਪੀ ਨਹੀਂ ਦਿਖਾਈ ਗਈ। ਹੁਣ ਇਨ੍ਹਾਂ ਪ੍ਰੋਜੈਕਟਾਂ ਦੇ ਜਲਦੀ ਵਿਕਾਸ ਲਈ ਅੰਤਰਰਾਸ਼ਟਰੀ ਪੱਧਰ 'ਤੇ ਨਵੀਆਂ ਬੋਲੀਆਂ ਮੰਗਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (Sukhvinder Singh Sukhu) ਨੇ ਇਸ ਪ੍ਰਾਪਤੀ ਲਈ ਊਰਜਾ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਹਿਮਾਚਲ ਪ੍ਰਦੇਸ਼ ਦੀ ਵਿਸ਼ਾਲ ਹਾਈਡਰੋ ਪਾਵਰ ਸਮਰੱਥਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵਚਨਬੱਧ ਹੈ ਅਤੇ ਸਵੱਛ ਊਰਜਾ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਸ਼ੁਰੂ ਹੋਣ ਨਾਲ ਨਾ ਸਿਰਫ਼ ਬਿਜਲੀ ਉਤਪਾਦਨ ਵਿੱਚ ਵਾਧਾ ਹੋਵੇਗਾ, ਸਗੋਂ ਰੁਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਹੋਣਗੇ ਅਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਨੂੰ ਦੇਸ਼ ਦੇ ਪ੍ਰਮੁੱਖ ਗ੍ਰੀਨ ਐਨਰਜੀ (ਹਰਿਤ ਊਰਜਾ) ਉਤਪਾਦਕ ਰਾਜਾਂ ਵਿੱਚ ਹੋਰ ਮਜ਼ਬੂਤ ਪਛਾਣ ਮਿਲੇਗੀ।