RPG & RDX Seized After Railway Track Blast
Hindi
arms

RDX, RPG, and Grenades Recovered Following Shambhu Railway Track Blast

ਪਟਿਆਲਾ ਵਿੱਚ ਅਤਿਵਾਦੀ ਸਾਜ਼ਿਸ਼ ਦਾ ਖੁਲਾਸਾ: ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜਲੇ ਪਿੰਡ ਬਠੌਣੀਆਂ ਵਿੱਚ ਸੋਮਵਾਰ ਦੇਰ ਰਾਤ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ਦੇ ਰੇਲਵੇ ਟਰੈਕ 'ਤੇ ਧਮਾਕਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਰਨਤਾਰਨ ਦੇ ਪਿੰਡ ਪੰਜਵੜ ਨਿਵਾਸੀ ਅਤਿਵਾਦੀ ਸਤਨਾਮ ਸਿੰਘ ਦੀ ਨਿਸ਼ਾਨਦੇਹੀ 'ਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਇਨ੍ਹਾਂ ਹਥਿਆਰਾਂ ਵਿੱਚ ਇੱਕ ਰਾਕੇਟ ਪ੍ਰੋਪੇਲਡ ਗਨ (RPG), ਤਿੰਨ ਡੈਟੋਨੇਟਰ, ਇੱਕ ਬੈਟਰੀ, ਇੱਕ ਕਿਲੋ 456 ਗ੍ਰਾਮ ਆਰ.ਡੀ.ਐਕਸ (RDX) ਦੇ ਦੋ ਪੈਕੇਟ, ਇੱਕ ਪੀ-86 ਹੈਂਡ ਗ੍ਰਨੇਡ, ਤਿੰਨ ਪਿਸਤੌਲ, ਪੰਜ ਮੈਗਜ਼ੀਨ, 84 ਕਾਰਤੂਸ, ਦੋ ਵਾਇਰਲੈੱਸ ਸੈੱਟ, ਇੱਕ ਹੈੱਡਫੋਨ ਅਤੇ ਦੋ ਟਾਈਮਰ ਸਵਿੱਚ ਸ਼ਾਮਲ ਹਨ।
ਇਹ ਹਥਿਆਰ ਟਰੈਕ 'ਤੇ ਬੰਬ ਫਿੱਟ ਕਰਦੇ ਸਮੇਂ ਮਾਰੇ ਗਏ ਸਤਨਾਮ ਸਿੰਘ ਦੇ ਭਰਾ ਜਗਰੂਪ ਸਿੰਘ ਨੇ ਹੀ ਇੱਕ ਡੰਗਰਾ ਦੇ ਵਾੜੇ  ਵਿੱਚ ਛੁਪਾ ਕੇ ਰੱਖੇ ਸਨ। ਬਰਾਮਦਗੀ ਤੋਂ ਸਾਫ਼ ਹੈ ਕਿ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ ਐੱਸ ਆਈ ਨੇ ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਰਚੀ ਸੀ। ਪਾਕਿਸਤਾਨ ਵਿੱਚ ਬੈਠੇ ਅਤਿਵਾਦੀ ਰਣਜੀਤ ਸਿੰਘ ਨੀਟਾ ਅਤੇ ਆਸਟ੍ਰੇਲੀਆ ਵਿੱਚ ਸਰਗਰਮ ਅਤਿਵਾਦੀ ਜਥੇਬੰਦੀਆਂ ਦੇ ਤਾਰ ਵੀ ਇਸ ਮਾਮਲੇ ਨਾਲ ਜੁੜੇ ਹੋਏ ਹਨ।
ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਅਜੇ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗ੍ਰਿਫ਼ਤਾਰ ਚਾਰਾਂ ਅਤਿਵਾਦੀਆਂ ਨੂੰ ਪਟਿਆਲਾ ਦੀ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਚਾਰਾਂ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਰਿਮਾਂਡ ਲੈਣ ਤੋਂ ਬਾਅਦ, ਪੁਲੀਸ ਨੇ ਅਤਿਵਾਦੀ ਸਤਨਾਮ ਸਿੰਘ ਦੀ ਨਿਸ਼ਾਨਦੇਹੀ 'ਤੇ ਦੇਰ ਸ਼ਾਮ ਨੂੰ  ਉਸ ਦੇ ਪਿੰਡ ਪੰਜਵੜ (ਤਰਨਤਾਰਨ) ਸਥਿਤ ਘਰ ਤੋਂ ਕੁਝ ਦੂਰ ਇੱਕ ਮਕਾਨ ਵਿੱਚੋਂ ਹਥਿਆਰ ਬਰਾਮਦ ਕੀਤੇ।

ਸੋਮਵਾਰ ਨੂੰ ਹੋਏ ਧਮਾਕੇ ਦੌਰਾਨ ਚਾਰੇ ਅਤਿਵਾਦੀ ਮੌਕੇ 'ਤੇ ਮੌਜੂਦ ਸਨ
ਅਤਿਵਾਦੀਆਂ ਤੋਂ ਪੁੱਛ padtal ਦੌਰਾਨ ਪਤਾ ਲੱਗਾ ਹੈ ਕਿ ਸੋਮਵਾਰ ਰਾਤ 8.30 ਵਜੇ ਰੇਲਵੇ ਟਰੈਕ 'ਤੇ ਵਿਸਫੋਟਕ ਲਗਾਉਂਦੇ ਸਮੇਂ ਸਾਰੇ ਅਤਿਵਾਦੀ ਮੌਕੇ 'ਤੇ ਮੌਜੂਦ ਸਨ। ਅਚਾਨਕ ਧਮਾਕਾ ਹੋ ਗਿਆ ਅਤੇ ਜਗਰੂਪ ਸਿੰਘ ਦੇ ਚੀਥੜੇ ਉੱਡ ਗਏ। ਉਸ ਦੇ ਭਰਾ ਸਤਨਾਮ ਨੇ ਸਾਥੀਆਂ ਨਾਲ ਮਿਲ ਕੇ ਲਾਸ਼ ਲਿਜਾਣ ਦੀ ਕੋਸ਼ਿਸ਼ ਕੀਤੀ ਸੀ। ਉਹ ਲਾਸ਼ ਨੂੰ ਕਰੀਬ 200 ਮੀਟਰ ਤੱਕ ਲੈ ਕੇ ਗਏ, ਪਰ ਹਨੇਰਾ ਹੋਣ ਕਾਰਨ ਸਰੀਰ ਦੇ ਕੁਝ ਅੰਗ ਨਾ ਮਿਲਣ ਕਰਕੇ ਉਹ ਲਾਸ਼ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਸਨ। ਦੂਜੇ ਪਾਸੇ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਸਰਕਾਰ ਇਸ ਨੂੰ ਹਲਕਾ ਧਮਾਕਾ ਦੱਸ ਰਹੀ ਹੈ, ਜਦਕਿ ਇਹ ਘਟਨਾ ਬਹੁਤ ਗੰਭੀਰ ਹੈ।


Comment As:

Comment (0)