Hindi
WhatsApp Image 2026-07-21 at 11

ਨਰਮੇ ਦੀ ਫ਼ਸਲ ਤੇ ਰਸ-ਚੂਸਕ ਕੀੜਿਆਂ ਅਤੇ ਗੁਲਾਬੀ ਸੁੰਡੀ ਦਾ ਸਰਵੇਖਣ ਅਤਿ ਜ਼ਰੂਰੀ : ਜ਼ਿਲ੍ਹਾ ਸਿਖਲਾਈ ਅਫ਼ਸਰ

ਨਰਮੇ ਦੀ ਫ਼ਸਲ ਤੇ ਰਸ-ਚੂਸਕ ਕੀੜਿਆਂ ਅਤੇ ਗੁਲਾਬੀ ਸੁੰਡੀ ਦਾ ਸਰਵੇਖਣ ਅਤਿ ਜ਼ਰੂਰੀ : ਜ਼ਿਲ੍ਹਾ ਸਿਖਲਾਈ ਅਫ਼ਸਰ

ਨਰਮੇ ਦੀ ਫ਼ਸਲ ਤੇ ਰਸ-ਚੂਸਕ ਕੀੜਿਆਂ ਅਤੇ ਗੁਲਾਬੀ ਸੁੰਡੀ ਦਾ ਸਰਵੇਖਣ ਅਤਿ ਜ਼ਰੂਰੀ : ਜ਼ਿਲ੍ਹਾ ਸਿਖਲਾਈ ਅਫ਼ਸਰ

 

ਬਠਿੰਡਾ, 21 ਜੁਲਾਈ :

ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ- ਨਿਰਦੇਸ਼ਾਂ ਹੇਠ ਡਾ. ਪ੍ਰਭਜੋਤ ਕੌਰ, ਜ਼ਿਲ੍ਹਾ ਸਿਖਲਾਈ ਅਫਸਰ, ਬਠਿੰਡਾ ਦੀ ਅਗਵਾਈ ਹੇਠ ਬਲਾਕ ਸੰਗਤ ਦੇ ਪਿੰਡ ਜੱਸੀ ਬਾਗ ਵਾਲੀ ਵਿਖੇ ਸਟਾਫ਼ ਦੇ ਸਹਿਯੋਗ ਨਾਲ 'ਮਿਸ਼ਨ ਫਾਰ ਕਾਟਨ ਪ੍ਰੋਡਕਟੀਵਿਟੀ' ਹੇਠ ਟ੍ਰੇਨਿੰਗ ਲਗਾਈ ਗਈ। ਟ੍ਰੇਨਿੰਗ ਦੌਰਾਨ ਖੇਤੀ ਮਾਹਿਰਾਂ ਵੱਲੋਂ ਨਰਮਾ, ਝੋਨਾ, ਬਾਸਮਤੀ, ਪਕਾਵੀਂ ਮੱਕੀ ਅਤੇ ਕਿਸਾਨ ਆਈਡੀ ਸਬੰਧੀ ਜਾਣਕਾਰੀ ਦਿੱਤੀ ਗਈ।

ਖੇਤੀ ਮਾਹਿਰ ਡਾ. ਜਸਵਿੰਦਰ ਕੌਰ ਏ.ਡੀ.ਓ. (ਟ੍ਰੇਨਿੰਗ) ਬਠਿੰਡਾ ਨੇ ਨਰਮੇ ਦੀ ਫ਼ਸਲ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੱਸਿਆ ਕਿ ਇਸ ਸਮੇਂ ਕਿਸਾਨ ਆਪਣੇ ਖੇਤਾਂ ਵਿੱਚ ਸਰਵੇਖਣ ਕਰਦੇ ਰਹਿਣ, ਕਿਉਂਕਿ ਸਰਵੇਖਣ ਦੌਰਾਨ ਕਈ ਖੇਤਾਂ ਵਿੱਚ ਰਸ-ਚੂਸਕ ਕੀੜਿਆਂ ਵਿੱਚ ਤੇਲਾ, ਚਿੱਟਾ ਮੱਛਰ ਅਤੇ ਭੂਰੀ ਜੂੰ ਦੇਖਣ ਨੂੰ ਮਿਲੀ ਹੈ ਜੋ ਕਿ ਆਰਥਿਕ ਕਗਾਰ ਦੇ ਪੱਧਰ ਤੋਂ ਘੱਟ ਹੈ। ਇਨ੍ਹਾਂ ਰਸ ਚੂਸਕ ਕੀੜਿਆਂ ਦੇ ਕੰਟਰੋਲ ਲਈ ਕਿਸਾਨ ਨਿੰਮ ਦੇ ਤੇਲ ਦੀਆਂ ਘੱਟੋ-ਘੱਟ ਦੋ ਸਪਰੇਹਾਂ ਜ਼ਰੂਰ ਕਰ ਦੇਣ ਅਤੇ ਜੇਕਰ ਕਿਸੇ ਖੇਤ ਵਿੱਚ ਕੀੜੇ ਆਪਣੀ ਆਰਥਿਕ ਕਗਾਰ ਪੱਧਰ ਤੋਂ ਵੱਧ ਪਾਏ ਜਾਂਦੇ ਹਨ ਤਾਂ ਰਸਾਇਣਿਕ ਸਪਰੇਆਂ ਦਾ ਛਿੜਕਾ ਕੀਤਾ ਜਾਵੇ। ਇਸ ਸਮੇਂ ਗੁਲਾਬੀ ਸੁੰਡੀ ਲਈ ਵੀ ਫੁੱਲਾਂ ਦਾ ਸਰਵੇਖਣ ਅਤਿ ਜਰੂਰੀ ਹੈ ਅਤੇ ਜੇਕਰ 100 ਫੁੱਲਾਂ ਪਿੱਛੇ 5 ਫੁੱਲਾਂ ਵਿੱਚ ਗੁਲਾਬੀ ਸੁੰਡੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਸੁੰੰਡੀ ਦੇ ਕੰਟਰੋਲ ਲਈ ਸਪਰੇਆਂ ਕੀਤੀਆਂ ਜਾਣ।

ਯਾਦਵੀਰ ਕੌਰ ਏ.ਡੀ.ਓ. (ਡੈਮੋ), ਬਠਿੰਡਾ ਨੇ ਝੋਨੇ ਦੀ ਫ਼ਸਲ ਚ ਲਵਾਈ ਤੋਂ ਬਾਅਦ ਯੂਰੀਆ ਨੂੰ ਤਿੰਨ ਵਾਰੀਆਂ ‘ਚ ਵੰਡ ਕੇ ਪਾਉਣ ਲਈ ਕਿਹਾ। ਪਹਿਲੀ ਕਿਸ਼ਤ ਲਵਾਈ ਤੋਂ ਸੱਤ ਦਿਨਾਂ ਤੱਕ, ਦੂਜੀ 21 ਦਿਨਾਂ ਤੱਕ ਅਤੇ ਤੀਜੀ ਕਿਸ਼ਤ 35 (ਪੀਆਰ 126) ਅਤੇ 42 (ਵੱਧ ਸਮਾਂ ਲੈਣ ਵਾਲੀਆਂ ਕਿਸਮਾਂ) ਦਿਨਾਂ ਤੇ ਪਾਉਣ ਨੂੰ ਕਿਹਾ। ਨਦੀਨ ਨਾਸ਼ਕਾਂ ਨੂੰ ਦੋ-ਚਾਰ ਪੱਤੇ ਦੀ ਸਟੇਜ ਤੱਕ ਪਾਉਣ ਲਈ ਕਿਹਾ।

 ਅੰਤ ਵਿੱਚ ਦਿਲਪ੍ਰੀਤ ਸਿੰਘ ਏ.ਡੀ.ਓ. ਨੇ ਫਾਰਮਰ ਆਈਡੀ ਬਾਰੇ ਦੱਸਿਆ ਅਤੇ ਕਿਸਾਨਾਂ ਦਾ ਕੈਂਪ ਵਿੱਚ ਆਉਣ ਤੇ ਧੰਨਵਾਦ ਕੀਤਾ। ਇਸ ਤੋਂ ਇਲਾਵਾ ਕੈਂਪ ਵਿਚ ਅਮਨਦੀਪ ਸਿੱਧੂ ਏ.ਡੀ.ਓ., ਵਿਕੀ ਕੁਮਾਰ ਏ.ਡੀ.ਓ. ਅਤੇ ਸੰਦੀਪ ਸਿੰਘ ਏ.ਐਸ.ਆਈ. ਮੌਜੂਦ ਸਨ।


Comment As:

Comment (0)