Hindi
1001235260

ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਜੀ ਦੀ 150ਵੀਂ ਜਯੰਤੀ ਮੌਕੇ ਏਕਤਾ ਯਾਤਰਾ ਕੱਢੀ

ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਜੀ ਦੀ 150ਵੀਂ ਜਯੰਤੀ ਮੌਕੇ ਏਕਤਾ ਯਾਤਰਾ ਕੱਢੀ

ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਜੀ ਦੀ 150ਵੀਂ ਜਯੰਤੀ ਮੌਕੇ ਏਕਤਾ ਯਾਤਰਾ ਕੱਢੀ

ਬਰਨਾਲਾ, 16 ਨਵੰਬਰ

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਮਾਈ ਭਾਰਤ ਕੇਂਦਰ ਬਰਨਾਲਾ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ, ਮਾਈ ਭਾਰਤ ਬਰਨਾਲਾ ਸ਼੍ਰੀਮਤੀ ਆਭਾ ਸੋਨੀ ਦੀ ਪ੍ਰਧਾਨਗੀ ਹੇਠ ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਜੀ ਦੀ150ਵੀਂ ਜਨਮ ਜਯੰਤੀ ਮੌਕੇ ਸਰਦਾਰ 150 - ਏਕਤਾ ਯਾਤਰਾ ਦਾ ਆਯੋਜਨ ਬਰਨਾਲਾ ਵਿਖੇ ਕੀਤਾ ਗਿਆ।

 ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ (ਰਾਜ ਸਭਾ) ਡਾ. ਸਿਕੰਦਰ ਕੁਮਾਰ ਨੇ ਸ਼ਿਰਕਤ ਕੀਤੀ।

 ਪ੍ਰੋਗਰਾਮ ਦੀ ਸ਼ੁਰੂਆਤ ਵਾਈ ਐਸ ਕਾਲਜ ਵਿਖੇ ਹੋਈ ਜਿਥੇ ਮਾਈ ਭਾਰਤ ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਮੌਕੇ ਹੋਰ ਵਿਸ਼ੇਸ਼ ਮਹਿਮਾਨਾਂ ਸ਼੍ਰੀ ਯਾਦਵਿੰਦਰ ਸ਼ੰਟੀ, ਜ਼ਿਲ੍ਹਾ ਪ੍ਰਧਾਨ ਭਾਜਪਾ ਬਰਨਾਲਾ, ਵਾਈ ਐਸ ਕਾਲਜ ਬਰਨਾਲਾ ਦੇ ਡਾਇਰੈਕਟਰ ਸ਼੍ਰੀ ਵਰੁਣ ਭਾਰਤੀ, ਪ੍ਰਿੰਸੀਪਲ ਡਾ. ਗੁਰਪਾਲ ਸਿੰਘ ਰਾਣਾ, ਆਦਿ ਸ਼ਾਮਿਲ ਹੋਏ। 

ਮੁੱਖ ਮਹਿਮਾਨ ਡਾ. ਸਿਕੰਦਰ ਕੁਮਾਰ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਚਿੱਤਰ 'ਤੇ ਫੁੱਲ ਅਰਪਿਤ ਕੀਤੇ ਅਤੇ ਕਿਹਾ ਕਿ ਸਰਦਾਰ ਪਟੇਲ ਨੇ ਭਾਰਤ ਦੀ ਸੁਤੰਤਰਤਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਓਨ੍ਹਾਂ ਨੇ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ। ਆਜ਼ਾਦ ਦੇਸ਼ ਵਿੱਚ ਰਾਸ਼ਟਰੀ ਏਕਤਾ ਪ੍ਰਤੀ ਪਟੇਲ ਦੀ ਵਚਨਬੱਧਤਾ ਨੇ ਉਨ੍ਹਾਂ ਨੂੰ "ਭਾਰਤ ਦਾ ਲੋਹ ਪੁਰਸ਼" ਦਾ ਉਪਨਾਮ ਦਿੱਤਾ। ਓਨ੍ਹਾਂ ਵਲੋਂ 500 ਤੋਂ ਵੱਧ ਵੱਖ ਵੱਖ ਰਿਆਸਤਾਂ ਦਾ ਏਕੀਕਰਨ ਕਰ ਕੇ ਭਾਰਤ ਦੇਸ਼ ਵਿਚ ਜੋੜਨ ਵਿਚ ਪ੍ਰਮੁੱਖ ਭੂਮਿਕਾ ਨਿਭਾਈ। 

ਇਸ ਉਪਰੰਤ ਮਾਈ ਭਾਰਤ ਵਲੰਟੀਅਰਾਂ ਵਲੋਂ ਬਰਨਾਲਾ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਸਰਦਾਰ150 - ਏਕਤਾ ਯਾਤਰਾ ਦੇ ਬੈਨਰ ਹੇਠ ਬੱਸ ਸਟੈਂਡ ਤੱਕ ਇਕ ਪੈਦਲ ਯਾਤਰਾ ਕੱਢੀ ਗਈ ਅਤੇ ਸਾਰਿਆਂ ਨੂੰ ਏਕਤਾ ਦਾ ਸੰਦੇਸ਼ ਦਿੱਤਾ। 

ਡਾ. ਸਿਕੰਦਰ ਕੁਮਾਰ ਨੇ ਮਾਈ ਭਾਰਤ ਬਰਨਾਲਾ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਨੌਜਵਾਨਾਂ ਨੂੰ ਸਰਦਾਰ ਪਟੇਲ ਦੇ ਆਦਰਸ਼ਾਂ ਉਤੇ ਚੱਲਣ ਲਈ ਪ੍ਰੇਰਿਤ ਕੀਤਾ।


Comment As:

Comment (0)