ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਗਈ।
ਪ੍ਰੈੱਸ ਨੋਟ
ਚੰਡੀਗੜ੍ਹ, 12.01.2025:
ਅੱਜ ਡਾ. ਖੁਸ਼ਪ੍ਰੀਤ ਕੌਰ, ਡੈਨਿਕਸ, ਸਬ ਡਿਵੀਜ਼ਨਲ ਮੈਜਿਸਟ੍ਰੇਟ (ਈਸਟ)-ਅਤੇ-ਅਸਿਸਟੈਂਟ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ-04 ਦੀ ਪ੍ਰਧਾਨਗੀ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਵਿੱਚ ਸ਼੍ਰੀ ਅਨਿਲ ਦੂਬੇ, ਐੱਮਸੀ ਕੌਂਸਲਰ, ਸ਼੍ਰੀ ਹਰਜੀਤ ਸਿੰਘ, ਐੱਮਸੀ ਕੌਂਸਲਰ, ਸ਼੍ਰੀ ਜਸਬੀਰ ਸਿੰਘ ਲਾਡੀ, ਐੱਮਸੀ ਕੌਂਸਲਰ, ਸ਼੍ਰੀ ਰਾਜੇਸ਼ ਕੇ. ਸ਼ਰਮਾ, ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ, ਸ਼੍ਰੀ ਕੇ.ਐੱਸ. ਕੌਸ਼ਲ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਤੇ ਸ਼੍ਰੀ ਲੇਖਪਾਲ, ਕਾਂਗਰਸ ਪਾਰਟੀ ਦੇ ਨੁਮਾਇੰਦੇ ਸ਼ਾਮਲ ਹੋਏ।
ਮੀਟਿੰਗ ਵਿੱਚ, ਸਾਰੇ ਨੁਮਾਇੰਦਿਆਂ ਨੂੰ ਏਈਆਰਓ (AERO)-04, ਯੂ.ਟੀ., ਚੰਡੀਗੜ੍ਹ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਪੋਲਿੰਗ ਸਟੇਸ਼ਨਾਂ ਵਿੱਚ ਚਲ ਰਹੇ ਮੈਪਿੰਗ ਅਭਿਆਸ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ, ਏਐੱਸਡੀ (ਗ਼ੈਰਹਾਜ਼ਰ/ਸ਼ਿਫਟਡ/ਮ੍ਰਿਤਕ) ਵੋਟਰਾਂ ਨੂੰ ਹਟਾਉਣ ਦੀ ਪ੍ਰਕਿਰਿਆ ਵੀ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਧਿਆਨ ਵਿੱਚ ਲਿਆਂਦੀ ਗਈ। ਮੀਟਿੰਗ ਦੇ ਦੌਰਾਨ ਨੁਮਾਇੰਦਿਆਂ ਦੇ ਸਵਾਲਾਂ ਦਾ ਸਮਾਧਾਨ ਕੀਤਾ ਗਿਆ। ਨਾਲ ਹੀ, ਉਨ੍ਹਾਂ ਨੂੰ ਆਉਣ ਵਾਲੇ ਕੈਂਪਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਚਲ ਰਹੇ ਅਭਿਆਸ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਹਿਯੋਗ ਦੀ ਤਾਕੀਦ ਗਈ।