ਮਨੀਸ਼ ਸਿਸੋਦੀਆ ਦਾ ਪੁਰਾਣਾ ਨੰਬਰ ਐਕਟਿਵੇਟ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
ਪਟਿਆਲਾ - ਪਟਿਆਲਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।ਮਨੀਸ਼ ਸਿਸੋਦੀਆ ਦਾ ਪੁਰਾਣਾ ਨੰਬਰ ਐਕਟਿਵੇਟ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਦੋਸ਼ੀ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਸਿਸੋਦੀਆ ਦਾ ਪੀਏ ਹੋਣ ਦਾ ਦਾਅਵਾ ਕਰਕੇ ਸਿਆਸਤਦਾਨਾਂ, ਮੰਤਰੀਆਂ ਅਤੇ ਅਧਿਕਾਰੀਆਂ ਤੋਂ ਪੈਸੇ ਮੰਗ ਰਿਹਾ ਸੀ।ਮੁਲਜ਼ਮਾਂ ਨੇ ਮੋਬਾਈਲ ਕੰਪਨੀ ਨਾਲ ਮਿਲੀਭੁਗਤ ਕਰਕੇ ਮਨੀਸ਼ ਸਿਸੋਦੀਆ ਦਾ ਪੁਰਾਣਾ ਬੰਦ ਮੋਬਾਈਲ ਨੰਬਰ ਦੁਬਾਰਾ ਐਕਟਿਵੇਟ ਕਰਵਾਇਆ ਹੈ।ਪੁੱਛਗਿੱਛ ਦੌਰਾਨ ਵੱਡਾ ਸਾਈਬਰ ਧੋਖਾਧੜੀ ਦਾ ਖੁਲਾਸਾ, ਦੋਸ਼ੀ ਪਹਿਲਾਂ ਵੀ ਸੀਬੀਆਈ ਅਧਿਕਾਰੀ ਬਣ ਕੇ ਧੋਖਾਧੜੀ ਕਰ ਚੁੱਕਾ ਹੈ।ਇਹ ਖੁਲਾਸਾ ਕਿਸੇ ਹੋਰ ਮਾਮਲੇ ਵਿੱਚ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਹੋਇਆ।ਪਟਿਆਲਾ ਪੁਲਿਸ ਨੇ ਇੱਕ ਵੱਡੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼ ਕੀਤਾ।