ਫੂਡ ਸੇਫ਼ਟੀ ਟੀਮ ਵਲੋਂ ਨੋਟੋਰੀਅਸ ਕਲੱਬ ਦੀ ਜਾਂਚ, ਦੋ ਖਾਧ ਪਦਾਰਥਾਂ ਦੇ ਲਏ ਸੈਂਪਲ
- ਫੂਡ ਸੇਫ਼ਟੀ ਟੀਮ ਵਲੋਂ ਨੋਟੋਰੀਅਸ ਕਲੱਬ ਦੀ ਜਾਂਚ, ਦੋ ਖਾਧ ਪਦਾਰਥਾਂ ਦੇ ਲਏ ਸੈਂਪਲ
ਜਲੰਧਰ, 10 ਅਗਸਤ:
ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਅੱਜ ਫੂਡ ਸੇਫ਼ਟੀ ਟੀਮ ਵਲੋਂ ਜਲੰਧਰ ਦੇ ਨੋਟੋਰੀਅਸ ਕਲੱਬ ਦੀ ਜਾਂਚ ਕੀਤੀ ਗਈ। ਇਹ ਜਾਂਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਫੂਡ ਸੇਫ਼ਟੀ ਅਫ਼ਸਰ ਮੁਕੁਲ ਗਿੱਲ ਅਤੇ ਫੀਲਡ ਵਰਕਰ ਅਨਿਲ ਕੁਮਾਰ ਵਲੋਂ ਕੀਤੀ ਗਈ।
ਜਾਂਚ ਦੌਰਾਨ ਟੀਮ ਵਲੋਂ ਕਲੱਬ ਦੇ ਵੱਖ ਵੱਖ ਹਿੱਸਿਆਂ ਤੋਂ ਇਲਾਵਾ ਰਸੋਈ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਇਕ ਚਿਕਨ ਕਰੀ ਅਤੇ ਇਕ ਵੈਜੀਟੇਬਲ ਗਰੇਵੀ ਦੇ ਦੋ ਸੈਂਪਲ ਲਏ ਗਏ। ਦੋਵੇਂ ਸੈਂਪਲ ਵਿਸਥਾਰਪੂਰਵਕ ਜਾਂਚ ਲਈ ਫੂਡ ਲੈਬਾਰਟਰੀ ਭੇਜ ਦਿੱਤੇ ਗਏ ਹਨ।
ਇਸ ਮੌਕੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਫੂਡ ਸੇਫ਼ਟੀ ਕਾਨੂੰਨ ਅਨੁਸਾਰ ਲੈਬਾਰਟੀ ਜਾਂਚ ਰਿਪੋਰਟਾਂ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਜਲੰਧਰ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਸਾਫ਼-ਸੁਥਰੇ ਤੇ ਮਿਲਾਵਟ ਰਹਿਤ ਖਾਧ ਪਦਾਰਥ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਇਹ ਜਾਂਚ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਨਿਰੀਖਣ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਮਿਲਾਵਟਖੋਰਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਖਾਧ ਪਦਾਰਥਾਂ ਵਿੱਚ ਮਿਲਾਵਟ ਕਰਨ ਸਬੰਧੀ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ, ਤਾਂ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ।