Hindi
IMG-20260226-WA0040

ਪ੍ਰਸ਼ਾਸਕ ਨੇ ਪਹਿਲੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਸਮਾਰੋਹ ਵਿੱਚ ਸ਼ਿਰਕਤ ਕੀਤੀ

ਪ੍ਰਸ਼ਾਸਕ ਨੇ ਪਹਿਲੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਸਮਾਰੋਹ ਵਿੱਚ ਸ਼ਿਰਕਤ ਕੀਤੀ

ਪ੍ਰੈੱਸ ਨੋਟ

ਪ੍ਰਸ਼ਾਸਕ ਨੇ ਪਹਿਲੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਸਮਾਰੋਹ ਵਿੱਚ ਸ਼ਿਰਕਤ ਕੀਤੀ

ਚੰਡੀਗੜ੍ਹ, 26 ਫਰਵਰੀ:

ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੀ ਧਰਮ-ਪਤਨੀ ਸ਼੍ਰੀਮਤੀ ਅਨੀਤਾ ਕਟਾਰੀਆ ਦੇ ਨਾਲ ਅੱਜ ਪਹਿਲੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ (ਸੀਐੱਸਐੱਨਏ/CSNA) ਪੁਰਸਕਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ।

ਪ੍ਰਸ਼ਾਸਕ ਨੇ  ਕਿਹਾ ਕਿ ਸੰਨ 1980 ਵਿੱਚ ਸਥਾਪਨਾ ਦੇ  ਬਾਅਦ ਤੋਂ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ  ਨਿਰੰਤਰ ਕਲਾ ਦੇ ਵਾਧੇ  ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਲਾ ਸ਼ਹਿਰ ਦੀ ਆਤਮਾ ਹੁੰਦੀ ਹੈ ਅਤੇ ਕਲਾਕਾਰ ਉਸ ਦੇ ਸੱਚੇ ਸੱਭਿਆਚਾਰਕ ਦੂਤ ਹੁੰਦੇ ਹਨ। ਉਨ੍ਹਾਂ ਨੇ ਇਹ ਵੀ  ਉਲੇਖ  ਕੀਤਾ ਕਿ ਇਹ ਸਮਾਗਮ ਕੇਵਲ ਪੁਰਸਕਾਰ ਦੇਣ ਦਾ ਅਵਸਰ ਨਹੀਂ, ਬਲਕਿ ਸਮਾਜ ਦੀ ਸੱਭਿਆਚਾਰਕ ਚੇਤਨਾ ਅਤੇ ਰਚਨਾਤਮਕ ਪ੍ਰਤਿਭਾ ਦਾ ਉਤਸਵ ਹੈ।

ਅੱਜ ਦੇ ਤੇਜ਼ੀ ਨਾਲ ਬਦਲਦੇ ਡਿਜੀਟਲ ਯੁਗ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੰਗੀਤ, ਨ੍ਰਿਤ ਅਤੇ ਰੰਗਮੰਚ (ਥੀਏਟਰ) ਜਿਹੀਆਂ ਪ੍ਰਦਰਸ਼ਨ ਕਲਾਵਾਂ ਅਨੁਸ਼ਾਸਨ, ਸਮਰਪਣ ਅਤੇ ਸੰਵੇਦਨਸ਼ੀਲਤਾ ਨੂੰ ਹੁਲਾਰਾ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਲਾ ਮਨ ਨੂੰ ਸ਼ਾਂਤੀ ਦਿੰਦੀ ਹੈ, ਸਮਾਜ ਵਿੱਚ ਏਕਤਾ ਨੂੰ ਮਜ਼ਬੂਤ ​​ਕਰਦੀ ਹੈ ਅਤੇ ਸਾਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਦੀ ਹੈ। ਪ੍ਰਸ਼ਾਸਕ ਨੇ ਭਰੋਸਾ ਦਿੱਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਕਲਾਕਾਰਾਂ ਦੇ ਨਾਲ ਪੂਰਨ ਸਮਰਥਨ ਵਿੱਚ ਖੜ੍ਹਾ ਹੈ ਅਤੇ ਯੁਵਾ ਪ੍ਰਤਿਭਾਵਾਂ ਨੂੰ ਨਿਰੰਤਰ ਪ੍ਰੋਤਸਾਹਿਤ ਕਰਦਾ ਰਹੇਗਾ।

 ਸਮਾਰੋਹ ਵਿੱਚ ਸੰਗੀਤ, ਨ੍ਰਿਤ, ਰੰਗਮੰਚ, ਕਲਾ-ਪ੍ਰਚਾਰ ਅਤੇ ਜੀਵਨ ਭਰ ਦੀ ਪ੍ਰਾਪਤੀ ਦੇ ਖੇਤਰਾਂ ਵਿੱਚ ਕੁੱਲ 11 ਕਲਾਕਾਰਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਹਰੇਕ ਪੁਰਸਕਾਰ ਦੇ ਨਾਲ ₹51,000 ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। 

ਇਸ ਅਵਸਰ 'ਤੇ ਸ਼੍ਰੀ ਮਨਦੀਪ ਸਿੰਘ ਬਰਾੜ, ਸਕੱਤਰ ਸੱਭਿਆਚਾਰਕ ਮਾਮਲੇ; ਸ਼੍ਰੀਮਤੀ ਸੁਖਮਿੰਦਰ ਕੌਰ ਬਰਾੜ, ਚੇਅਰਪਰਸਨ, ਸੰਗੀਤ ਨਾਟਕ ਅਕਾਦਮੀ (ਸੀਐੱਸਐੱਨਏ/CSNA), ਚੰਡੀਗੜ੍ਹ; ਸ਼੍ਰੀ ਸੌਰਭ ਕੁਮਾਰ ਅਰੋੜਾ, ਡਾਇਰੈਕਟਰ, ਸੱਭਿਆਚਾਰਕ ਮਾਮਲੇ ਸਹਿਤ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਉਪਸਥਿਤ ਸਨ।


Comment As:

Comment (0)