Hindi
WhatsApp Image 2025-11-06 at 1

ਖੇਤੀਬਾੜੀ ਵਿਭਾਗ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਹੜ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਮੁਫਤ ਬੀਜ ਵੰਡਿਆ

ਖੇਤੀਬਾੜੀ ਵਿਭਾਗ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਹੜ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਮੁਫਤ ਬੀਜ ਵੰਡਿਆ

ਖੇਤੀਬਾੜੀ ਵਿਭਾਗ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਹੜ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਮੁਫਤ ਬੀਜ ਵੰਡਿਆ

ਸ੍ਰੀ ਅਨੰਦਪੁਰ ਸਾਹਿਬ 06 ਨਵੰਬਰ (2025)

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਵਰਜੀਤ ਵਾਲੀਆ ਡਿਪਟੀ ਰੂਪਨਗਰ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਵੱਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਮੁਫਤ ਕਣਕ ਦੇ ਬੀਜ ਦੀ ਵੰਡ ਕੀਤੀ ਗਈ। 

      ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਇਸ ਦਾ ਲਾਭ ਲੈਣ ਦੀ ਅਪੀਲ ਕੀਤੀ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨਫਸਲਾਂ ਦੀ ਰਹਿੰਦ ਖੂਹਦ ਖੇਤਾਂ ਵਿੱਚ ਮਿਲਾਉਣਵਿਭਾਗ ਦੀਆਂ ਵੱਖ ਵੱਖ ਸਕੀਮਾਂ ਬਾਰੇਫਸਲਾਂ ਦੀ ਬਿਜਾਈਸਾਂਭ ਸੰਭਾਲ ਅਤੇ ਦਵਾਈਆਂ ਦੀ ਸਹੀ ਵਰਤੋ ਬਾਰੇ ਦੱਸਿਆ ਗਿਆ। 

      ਮੁੱਖ ਖੇਤੀਬਾੜੀ ਅਫਸਰ ਡਾ. ਲੇਖ ਰਾਜ ਵਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣਮਿੱਟੀ ਦੀ ਪਰਖ ਕਰਨ ਅਤੇ ਖੇਤੀਬਾੜੀ ਦੇ ਸਹਾਇਕ ਧੰਦੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਗਗਨਦੀਪ ਸਿੰਘਡਾਂ ਗੁਰਜੀਤ ਸਿੰਘਏ.ਈ.ਓ ਜਤਿੰਦਰ ਕੁਮਾਰਰਾਜ ਕੁਮਾਰਹਰਪ੍ਰੀਤ ਸਿੰਘ ,ਕਿਸਾਨ ਸਤਨਾਮ ਸਿੰਘਪਰਮਜੀਤ ਸਿੰਘਬਲਵੰਤ ਸਿੰਘ ਹਾਜ਼ਰ ਸਨ।

Comment As:

Comment (0)