Baruipur Rape-Murder Accused Prabhash Mandal Killed in West Bengal Police Encounter
Hindi
encounter

Baruipur Rape-Murder Accused Prabhash Mandal Killed in West Bengal Police Encounter

Minor Girl Rape ਦੇ Accuse ਦਰਿੰਦੇ ਦਾ Encounter; ਬੰਗਾਲ ਵਿੱਚ ਪੁਲਿਸ ਨੇ ਮਾਰ ਮੁਕਾਇਆ, ਵਾਰਦਾਤ ਵਾਲੀ ਥਾਂ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ

Baruipur Rape Accused Encounter: ਪੱਛਮੀ ਬੰਗਾਲ ਦੇ ਬਾਰੂਈਪੁਰ ਵਿੱਚ ਇੱਕ ਨਾਬਾਲਗ ਲੜਕੀ ਨਾਲ ਰੇਪ ਅਤੇ ਕਤਲ ਦੇ ਇੱਕ ਮੁਲਜ਼ਮ ਦਰਿੰਦੇ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਮੁਕਾਇਆ ਹੈ। ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪ੍ਰਭਾਸ ਮੰਡਲ ਨਾਮ ਦੇ ਇਸ ਮੁਲਜ਼ਮ ਨੂੰ ਪੁਲਿਸ ਬੀਤੀ ਰਾਤ ਵਾਰਦਾਤ ਵਾਲੀ ਥਾਂ 'ਤੇ ਲੈ ਕੇ ਪਹੁੰਚੀ ਸੀ। ਇਸੇ ਦੌਰਾਨ ਮੁਲਜ਼ਮ ਨੇ ਅਚਾਨਕ ਪੁਲਿਸ ਕੋਲੋਂ ਹਥਿਆਰ ਖੋਹ ਕੇ ਮੌਕੇ 'ਤੇ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ। ਇਸ ਕਾਰਵਾਈ ਵਿੱਚ ਮੁਲਜ਼ਮ ਨੂੰ ਗੋਲੀ ਲੱਗ ਗਈ ਅਤੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਪਰ ਇੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੰਗਾਲ ਦੇ ਇਸ ਐਨਕਾਊਂਟਰ ਦੀ ਕਾਫ਼ੀ ਚਰਚਾ ਹੋ ਰਹੀ ਹੈ।

ਪਹਿਲਾਂ MBA ਵਿਦਿਆਰਥਣ ਦਾ ਕਤਲ, ਫਿਰ ਲਾਸ਼ ਨਾਲ ਰੇਪ; ਸਾਥੀ ਵਿਦਿਆਰਥੀ ਨੇ ਹੀ ਹੈਵਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ, ਇੰਟਰਨੈੱਟ 'ਤੇ ਤੰਤਰ ਕਿਰਿਆ ਬਾਰੇ ਜਾਣ ਰਿਹਾ ਸੀ

ਬਾਰੂਈਪੁਰ ਦੇ SP ਨੇ ਦੱਸਿਆ ਕਿਵੇਂ ਹੋਇਆ ਐਨਕਾਊਂਟਰ? ਬੰਗਾਲ ਪੁਲਿਸ ਨੇ ਅਧਿਕਾਰਤ ਤੌਰ 'ਤੇ ਵੀ ਰੇਪ ਅਤੇ ਕਤਲ ਦੇ ਮੁਲਜ਼ਮ ਪ੍ਰਭਾਸ ਮੰਡਲ ਨੂੰ ਐਨਕਾਊਂਟਰ ਵਿੱਚ ਮਾਰ ਮੁਕਾਉਣ ਦੀ ਪੁਸ਼ਟੀ ਕਰ ਦਿੱਤੀ ਹੈ। ਬਾਰੂਈਪੁਰ ਦੇ SP ਨੇ ਜਾਣਕਾਰੀ ਦਿੰਦਿਆਂ ਦੱਸਿਆ, ''ਰੇਪ ਅਤੇ ਕਤਲ ਕੇਸ ਦੇ ਮੁਲਜ਼ਮ ਪ੍ਰਭਾਸ ਮੰਡਲ ਦੀ ਪੁਲਿਸ ਐਨਕਾਊਂਟਰ ਵਿੱਚ ਮੌਤ ਹੋ ਗਈ ਹੈ। ਵਾਰਦਾਤ ਵਾਲੀ ਥਾਂ ਜਦੋਂ ਕ੍ਰਾਈਮ ਸੀਨ ਰੀ-ਕ੍ਰਿਏਟ ਕੀਤਾ ਜਾ ਰਿਹਾ ਸੀ, ਉਦੋਂ ਉਸ ਨੇ ਪੁਲਿਸ ਕੋਲੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰਿੰਗ ਕੀਤੀ। ਇਸ ਦੇ ਜਵਾਬ ਵਿੱਚ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁਲਜ਼ਮ ਪ੍ਰਭਾਸ ਨੂੰ ਮਾਰ ਮੁਕਾਇਆ। ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।'' ਪੱਛਮੀ ਬੰਗਾਲ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਰੇਪ ਦਾ ਕੋਈ ਮੁਲਜ਼ਮ ਐਨਕਾਊਂਟਰ ਵਿੱਚ ਮਾਰਿਆ ਗਿਆ ਹੈ।

ਬੰਗਾਲ ਦੇ CM ਨੇ 72 ਘੰਟਿਆਂ ਵਿੱਚ ਮੰਗੀ ਸੀ ਰਿਪੋਰਟ ਮਿਲੀ ਜਾਣਕਾਰੀ ਮੁਤਾਬਕ, ਪੂਰੇ ਬੰਗਾਲ ਵਿੱਚ ਬਾਰੂਈਪੁਰ ਵਿਖੇ ਨਾਬਾਲਗ ਲੜਕੀ ਨਾਲ ਰੇਪ ਅਤੇ ਕਤਲ ਦਾ ਮਾਮਲਾ ਗਰਮਾਇਆ ਹੋਇਆ ਸੀ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਬੀਤੇ ਮੰਗਲਵਾਰ ਨੂੰ ਇਸ ਕੇਸ ਦੀ ਰਿਪੋਰਟ ਤਲਬ ਕੀਤੀ ਸੀ। ਉਨ੍ਹਾਂ ਨੇ ਪੁਲਿਸ ਡਾਇਰੈਕਟਰ ਜਨਰਲ ਸਿਧਾਰਥ ਗੁਪਤਾ ਨੂੰ ਇਸ ਦੇ ਲਈ 72 ਘੰਟਿਆਂ ਦਾ ਸਮਾਂ ਦਿੱਤਾ ਸੀ। ਇਸ ਤੋਂ ਪਹਿਲਾਂ ਮੰਤਰੀ ਅਗਨੀਮਿਤਰਾ ਪਾਲ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਕਿਹਾ ਸੀ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਵਿੱਚ ਕੁੱਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਰੇ ਗਏ ਮੁਲਜ਼ਮ ਪ੍ਰਭਾਸ ਮੰਡਲ ਨੂੰ ਲੜਕੀ ਨਾਲ ਜਬਰ-ਜਨਾਹ ਅਤੇ ਉਸ ਦੇ ਕਤਲ ਤੋਂ ਪਹਿਲਾਂ ਸੀਸੀਟੀਵੀ ਫੁਟੇਜ ਵਿੱਚ ਲੜਕੀ ਦੇ ਨਾਲ ਦੇਖਿਆ ਗਿਆ ਸੀ।

ਸਥਾਨਕ ਲੋਕਾਂ ਵਿੱਚ ਫੁੱਟਿਆ ਗੁੱਸਾ ਦਰਿੰਦਗੀ ਦਾ ਇਹ ਪੂਰਾ ਮਾਮਲਾ ਦੱਖਣੀ 24 ਪਰਗਨਾ ਦੇ ਬਾਰੂਈਪੁਰ ਦਾ ਹੈ, ਜਿੱਥੇ ਬੀਤੇ ਐਤਵਾਰ ਨੂੰ ਸੂਰਜਯਪੁਰ ਹਾਟ ਇਲਾਕੇ ਵਿੱਚ ਇੱਕ ਬੋਰੀ ਵਿੱਚੋਂ ਲੜਕੀ ਦੀ ਲਾਸ਼ ਬਹੁਤ ਹੀ ਬੁਰੀ ਹਾਲਤ ਵਿੱਚ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ। ਘਟਨਾ ਦੇ ਵਿਰੋਧ ਵਿੱਚ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਥਾਨਕ ਲੋਕਾਂ ਨੇ ਉਗਰ ਪ੍ਰਦਰਸ਼ਨ ਵੀ ਕੀਤਾ। ਉੱਥੇ ਹੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਮੰਗਲਵਾਰ ਨੂੰ ਬਾਰੂਈਪੁਰ ਪਹੁੰਚ ਕੇ ਇੱਥੇ ਬੱਚੀ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਸੀ। CM ਨੇ ਕਿਹਾ ਸੀ ਕਿ ਅਜਿਹੇ ਅਪਰਾਧਾਂ ਲਈ ਬੰਗਾਲ ਵਿੱਚ ਕੋਈ ਥਾਂ ਨਹੀਂ ਹੈ ਅਤੇ ਪੁਲਿਸ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।


Comment As:

Comment (0)