Hindi
1000691555_1

ਪੀ.ਬੀ.ਜੀ. ਵੈਲਫੇਅਰ ਕਲੱਬ ਨੇ ਖੂਨਦਾਨ ਦੇ ਖੇਤਰ ’ਚ ਚਮਕਾਇਆ ਕੋਟਕਪੂਰੇ ਦਾ ਨਾਮ : ਸਪੀਕਰ ਸੰਧਵਾਂ

ਪੀ.ਬੀ.ਜੀ. ਵੈਲਫੇਅਰ ਕਲੱਬ ਨੇ ਖੂਨਦਾਨ ਦੇ ਖੇਤਰ ’ਚ ਚਮਕਾਇਆ ਕੋਟਕਪੂਰੇ ਦਾ ਨਾਮ : ਸਪੀਕਰ ਸੰਧਵਾਂ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਰੀਦਕੋਟ

 

 

 

ਪੀ.ਬੀ.ਜੀ. ਵੈਲਫੇਅਰ ਕਲੱਬ ਨੇ ਖੂਨਦਾਨ ਦੇ ਖੇਤਰ ’ਚ ਚਮਕਾਇਆ ਕੋਟਕਪੂਰੇ ਦਾ ਨਾਮ : ਸਪੀਕਰ ਸੰਧਵਾਂ
 

 

ਡੇਢ ਲੱਖ ਰੁਪਏ ਦਾ ਚੈੱਕ ਮਿਲਣ ’ਤੇ ਕਲੱਬ ਨੇ ਸਪੀਕਰ ਸੰਧਵਾਂ ਦਾ ਕੀਤਾ ਧੰਨਵਾਦ

 

 

 

ਕੋਟਕਪੂਰਾ, 8 ਜਨਵਰੀ :- ਖੂਨਦਾਨ ਦੇ ਖੇਤਰ ਵਿੱਚ ਵੱਡਮੁੱਲੀਆਂ ਸੇਵਾਵਾਂ ਨਿਭਾਅ ਰਹੀ ਸੰਸਥਾ ਪੀ.ਬੀ.ਜੀ. ਵੈਲਫੇਅਰ ਕਲੱਬ ਨੂੰ ਡੇਢ ਲੱਖ ਰੁਪਏ ਦਾ ਚੈੱਕ ਸੌਂਪਣ ਮੌਕੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਨੇ ਕਲੱਬ ਦੇ ਖੂਨਦਾਨ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਸੰਸਥਾ ਨੇ ਕੋਟਕਪੂਰੇ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਵਿੱਚ ਰੁਸ਼ਨਾਉਂਦਿਆਂ ਜਿਹੜੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਕੀਤੇ, ਉਹਨਾ ਬਦਲੇ ਸਰਕਾਰ ਵਲੋਂ ਡੇਢ ਦਰਜਨ ਦੇ ਕਰੀਬ ਸਟੇਟ ਐਵਾਰਡ ਦੇ ਕੇ ਕਲੱਬ ਦੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ।

 

 

 

ਕਲੱਬ ਦੇ ਪ੍ਰਧਾਨ ਰਾਜੀਵ ਮਲਿਕ, ਸਰਪ੍ਰਸਤ ਨਰਿੰਦਰ ਬੈੜ, ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਸਟੇਜ ਸੰਚਾਲਕ ਵਰਿੰਦਰ ਕਟਾਰੀਆ ਵਲੋਂ ਸਾਰਿਆਂ ਦੀ ਜਾਣ-ਪਛਾਣ ਕਰਵਾਉਣ ਉਪਰੰਤ ਕਲੱਬ ਦੇ ਸੇਵਾ ਕਾਰਜਾਂ ਦਾ ਸੰਕੇਤ ਜਿਕਰ ਕੀਤਾ ਗਿਆ। ਉਹਨਾਂ ਦੱਸਿਆ ਕਿ ਕਲੱਬ ਨੇ 1111 ਦੇ ਖੂਨ ਯੂਨਿਟ ਇਕੱਤਰ ਕਰਨ ਦਾ ਟੀਚਾ ਮਿੱਥਿਆ ਤੇ ਉਸ ਤੋਂ ਬਾਅਦ 1212, 1313, 1515 ਤੱਕ ਦੇ ਟੀਚੇ ਸਫਲਤਾਪੂਰਵਕ ਸਰ ਕੀਤੇ ਪਰ ਹੁਣ ਕਲੱਬ ਵਲੋਂ 2222 ਯੂਨਿਟ ਇਕੱਤਰ ਕਰਨ ਦਾ ਟੀਚਾ ਮਿੱਥਿਆ ਜਾਣਾ ਹੈ।

 

 

 

ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਗੌਰਵ ਗਲਹੋਤਰਾ, ਰੱਜਤ ਛਾਬੜਾ, ਰਵੀ ਅਰੋੜਾ, ਗੁਰਜੰਟ ਸਿੰਘ ਸਰਾਂ, ਮਨਜਿੰਦਰ ਸਿੰਘ ਸੋਢੀ, ਲਵਲੀ ਅਰੋੜਾ, ਗੁਰਪ੍ਰੀਤ ਸਿੰਘ ਗੋਪੀ, ਹਰਪ੍ਰੀਤ ਸਿੰਘ, ਚਿਮਨ ਲਾਲ ਗਰੋਵਰ, ਮੰਜੂ ਬਾਲਾ, ਮਾਹੀ ਵਰਮਾ, ਜੋਤੀ ਮਲਿਕ, ਨੀਰੂ ਪੁਰੀ, ਮਨਜੋਤ ਗੁਲਾਟੀ, ਮਮਤਾ ਰਾਣੀ, ਅਮਨਦੀਪ ਘੋਲੀਆ ਨੇ ਪਿਛਲੇ ਅਤੇ ਇਸ ਸਾਲ ਸਪੀਕਰ ਸੰਧਵਾਂ ਵਲੋਂ ਮਿਲੇ ਡੇਢ-ਡੇਢ ਲੱਖ ਰੁਪਏ ਦੇ ਸਹਿਯੋਗ ਬਾਰੇ ਹੋਏ ਖਰਚੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਕਲੱਬ ਵਲੋਂ 1515 ਯੂਨਿਟ ਖੂਨ ਇਕੱਤਰ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਤਾਂ ਉਸ ‘ਮੇਲਾ ਖੂਨਦਾਨੀਆਂ ਦਾ’ ਸਮਾਗਮ ਮੌਕੇ 1665 ਯੂਨਿਟ ਖੂਨ ਇਕੱਤਰ ਹੋਇਆ ਸੀ।

 

ਉਹਨਾਂ ਦੱਸਿਆ ਕਿ ਉਸ ਸਮੇਂ ਕਲੱਬ ਦਾ 7 ਲੱਖ ਰੁਪਿਆ ਖਰਚਾ ਆਇਆ ਤੇ ਜੇਕਰ ਹੁਣ ਅਸੀਂ 2222 ਯੂਨਿਟ ਖੂਨ ਇਕੱਤਰ ਕਰਨ ਦਾ ਟੀਚਾ ਰੱਖਿਆ ਤਾਂ 10 ਤੋਂ 12 ਲੱਖ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ। ਪਾਰਟੀ ਆਗੂ ਸੁਖਵੰਤ ਸਿੰਘ ਪੱਕਾ, ਜਗਸੀਰ ਸਿੰਘ ਗਿੱਲ, ਅਮਨਦੀਪ ਸਿੰਘ ਸੰਧੂ, ਸੁਖਵਿੰਦਰ ਸਿੰਘ ਧਾਲੀਵਾਲ, ਸੰਜੀਵ ਕੁਮਾਰ ਪੰਜਗਰਾਂਈ ਅਤੇ ਹੋਰਨਾ ਦੀ ਹਾਜਰੀ ਵਿੱਚ ਪੀ.ਬੀ.ਜੀ. ਵੈਲਫੇਅਰ ਕਲੱਬ ਵਲੋਂ ਸਪੀਕਰ ਸੰਧਵਾਂ ਦਾ ਲੋਈ ਅਤੇ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ ਗਿਆ।

 

ਕਲੱਬ ਦੇ ਚੇਅਰਮੈਨ ਬਲਜੀਤ ਸਿੰਘ ਖੀਵਾ ਦੇ ਸੱਤਿਆ ਸਾਈਂ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵਾਲੇ ਕੈਂਪਸ ਵਿੱਚ ਰੱਖੇ ਪ੍ਰੋਗਰਾਮ ਵਿੱਚ ਹੋਰ ਵੀ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਵੀ ਭਾਰੀ ਗਿਣਤੀ ਵਿੱਚ ਹਾਜਰ ਸਨ।

 


Comment As:

Comment (0)