Hindi

ਡਿਪਟੀ ਕਮਿਸ਼ਨਰ ਨੇ ਰਾਹਤ ਕੇਂਦਰ ਮੌਜਮ ਵਿਖੇ ਪਹੁੰਚ ਔਰਤਾਂ ਲਈ ਹਾਈਜੀਨਿਕ ਵਸਤੂਆਂ ਦੀ ਕੀਤੀ ਵੰਡ

ਡਿਪਟੀ ਕਮਿਸ਼ਨਰ ਨੇ ਰਾਹਤ ਕੇਂਦਰ ਮੌਜਮ ਵਿਖੇ ਪਹੁੰਚ ਔਰਤਾਂ ਲਈ ਹਾਈਜੀਨਿਕ ਵਸਤੂਆਂ ਦੀ ਕੀਤੀ ਵੰਡ

ਡਿਪਟੀ ਕਮਿਸ਼ਨਰ ਨੇ ਰਾਹਤ ਕੇਂਦਰ ਮੌਜਮ ਵਿਖੇ ਪਹੁੰਚ ਔਰਤਾਂ ਲਈ ਹਾਈਜੀਨਿਕ ਵਸਤੂਆਂ ਦੀ ਕੀਤੀ ਵੰਡ
ਖੁਸ਼ਨਮਾ ਮਾਹੌਲ ਦੇਣ ਲਈ ਬਚਿਆਂ ਨਾਲ ਖੇਡੀਆਂ ਖੇਡਾਂ
ਫਾਜ਼ਿਲਕਾ 1 ਸਤੰਬਰ
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਕੇਂਦਰਾਂ ਵਿਖੇ ਖਾਣ-ਪੀਣ ਅਤੇ ਹੋਰ ਰਾਹਤ ਸਮੱਗਰੀ ਤਾਂ ਵੰਡ ਹੀ ਰਿਹਾ ਹੈ ਬਲਕਿ ਰਾਹਤ ਕੇਂਦਰਾਂ ਵਿਖੇ ਰਹਿ ਰਹੇ ਨਾਗਰਿਕਾਂ ਦੀ ਸਿਹਤ ਤੇ ਸਾਫ-ਸਫਾਈ ਦਾ ਵੀ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਰਾਹਤ ਕੇਂਦਰ ਮੌਜਮ ਵਿਖੇ ਪਹੁੰਚ ਔਰਤਾਂ ਦੀ ਸਿਹਤ ਦੀ ਸੁਰੱਖਿਆ ਲਈ ਹਾਈਜੀਨਿਕ ਸਮਾਨ ਜਿਸ ਵਿਚ ਸੈਨੇਟਰੀ ਨੈਪਕਿਨ, ਸਾਬੂਨ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਸਿਹਤ ਦੀ ਤੰਦਰੁਸਤੀ ਸਭ ਤੋਂ ਪਹਿਲਾਂ ਹੈ, ਇਸ ਲਈ ਮਹਿਲਾਵਾਂ ਦੀ ਸ਼ਰੀਰਕ ਤੌਰ *ਤੇ ਜਰੂਰੀ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਨਾਲ ਬਿਮਾਰੀ ਦਾ ਫੈਲਾਅ ਨਾ ਹੋਵੇ, ਇਸ ਲਈ ਇਹ ਵਸਤਾਂ ਜਰੂਰੀ ਹਨ। ਇਸ ਤੋਂ ਇਲਾਵਾ ਰਾਹਤ ਕੇਂਦਰਾਂ ਵਿਖੇ ਮੈਡੀਕਲ ਟੀਮਾਂ ਵੀ ਮੌਜੂਦ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਲੋਕਾਂ ਦੀ ਸਿਹਤ ਨੂੰ ਨੁਕਸਾਨ ਨਾ ਹੋਵੇ।
ਰਾਹਤ ਕੇਂਦਰ ਮੌਜਮ ਵਿਖਾ ਖੁਸ਼ਨਮਾ ਮਾਹੌਲ ਕਾਇਮ ਕਰਨ ਲਈ ਡਿਪਟੀ ਕਮਿਸ਼ਨਰ ਨੇ ਬਚਿਆਂ ਨਾਲ ਖੇਡਾਂ ਖੇਡ ਕੇ ਸਮਾਂ ਵੀ ਬਿਤਾਇਆ ਤਾਂ ਜੋ ਇਸ ਔਖੇ ਸਮੇਂ ਵਿਚ ਸਭਨਾ ਦੇ ਚਿਹਰਿਆਂ *ਤੇ ਖੁਸ਼ੀ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਬਚਿਆਂ ਨੂੰ ਖੇਡਾਂ ਦਾ ਸਮਾਨ ਜਿਸ ਵਿਚ ਕੈਰਮਬੋਰਡ, ਬੈਡਮਿੰਟਨ ਅਤੇ ਫੁਟਬਾਲ ਦਾ ਸਮਾਨ ਮੁਹੱਈਆ ਕਰਵਾਇਆ ਤਾਂ ਜੋ ਬਚੇ ਆਪਣੇ ਰੋਜਾਨਾ ਦੀਆਂ ਖੇਡਾਂ ਤੋਂ ਵਾਂਝੇ ਨਾ ਹੋਵੇ। ਇਸ ਮੌਕੇ ਸਮਾਜ ਸੇਵੀ ਗਗਨ ਚੁੱਘ ਵੱਲੋਂ ਵੀ ਆਪਣਾ ਬਣਦਾ ਸਹਿਯੋਗ ਦਿੱਤਾ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਬਹਿਕ ਹਸਤਾ ਉਤਾੜ ਰਾਹਤ ਕੇਂਦਰ ਦਾ ਵੀ ਦੌਰਾ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਮਨਦੀਪ ਕੌਰ, ਅਮਨਦੀਪ ਸਿੰਘ ਮਾਵੀ ਆਦਿ ਹੋਰ ਅਧਿਕਾਰੀ ਮੌਜੂਦ ਸਨ।


Comment As:

Comment (0)