Hindi

ਚੰਡੀਗੜ੍ਹ ਪ੍ਰਸ਼ਾਸਨ ਨੇ ਟਿਕਾਊ ਟ੍ਰਾਂਸਪੋਰਟ ਅਤੇ ਊਰਜਾ ਸੰਭਾਲ਼ 'ਤੇ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ*

ਚੰਡੀਗੜ੍ਹ ਪ੍ਰਸ਼ਾਸਨ ਨੇ ਟਿਕਾਊ ਟ੍ਰਾਂਸਪੋਰਟ ਅਤੇ ਊਰਜਾ ਸੰਭਾਲ਼ 'ਤੇ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ*

ਪ੍ਰੈੱਸ ਨੋਟ

 

*ਚੰਡੀਗੜ੍ਹ ਪ੍ਰਸ਼ਾਸਨ ਨੇ ਟਿਕਾਊ ਟ੍ਰਾਂਸਪੋਰਟ ਅਤੇ ਊਰਜਾ ਸੰਭਾਲ਼ 'ਤੇ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ*

 

ਚੰਡੀਗੜ੍ਹ, 27.02.2026 – ਊਰਜਾ ਪ੍ਰਬੰਧਨ ਸੈੱਲ (ਈਐੱਮਸੀ/EMC) / ਰਾਜ ਮਨੋਨੀਤ ਏਜੰਸੀ (ਐੱਸਡੀਏ/SDA), ਇੰਜੀਨੀਅਰਿੰਗ ਵਿਭਾਗ, ਯੂ.ਟੀ. ਚੰਡੀਗੜ੍ਹ ਨੇ ਹੋਟਲ ਸ਼ਿਵਾਲਿਕ-ਵਿਊ, ਸੈਕਟਰ 17, ਚੰਡੀਗੜ੍ਹ ਵਿਖੇ ਟ੍ਰਾਂਸਪੋਰਟ ਸੈਕਟਰ ਵਿੱਚ ਊਰਜਾ ਸੰਭਾਲ਼ ਅਤੇ ਫਿਊਲ ਐਫਿਸ਼ਿਐਂਸੀ 'ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ।

 

ਵਰਕਸ਼ਾਪ ਦਾ ਉਦਘਾਟਨ ਮੁੱਖ ਇੰਜੀਨੀਅਰ, ਯੂ.ਟੀ. ਚੰਡੀਗੜ੍ਹ ਇੰਜੀਨੀਅਰ ਸੀ.ਬੀ. ਓਝਾ ਨੇ ਕੀਤਾ। ਉਨ੍ਹਾਂ ਨੇ ਫੌਸਿਲ ਫਿਊਲ 'ਤੇ ਨਿਰਭਰਤਾ ਘੱਟ ਕਰਨ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਦਾ ਲਕਸ਼ ਸੰਨ 2047 ਤੱਕ ਸ਼ਹਿਰ ਨੂੰ ਕਾਰਬਨ-ਨਿਊਟ੍ਰਲ ਅਤੇ ਨੈੱਟ-ਜ਼ੀਰੋ ਬਣਾਉਣਾ ਹੈ, ਜਿਸ ਵਿੱਚ ਊਰਜਾ ਪ੍ਰਬੰਧਨ ਸੈੱਲ ਅਹਿਮ ਭੂਮਿਕਾ ਨਿਭਾ ਰਿਹਾ ਹੈ।

 

ਤਕਨੀਕੀ ਸੈਸ਼ਨ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਬੀ. ਆਦਿਨਾਰਾਇਣ ਦੁਆਰਾ ਲਿਆ ਗਿਆ, ਜਿਸ ਵਿੱਚ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ, ਅਰਬਨ ਟ੍ਰੈਫਿਕ ਮੈਨੇਜਮੈਂਟ ਅਤੇ ਟ੍ਰਾਂਸਪੋਰਟ ਸੈਕਟਰ ਦੇ ਵਾਤਾਵਰਣਕ ਪ੍ਰਭਾਵਾਂ 'ਤੇ ਚਰਚਾ ਕੀਤੀ ਗਈ। ਉਨ੍ਹਾਂ ਨੇ ਫਿਊਲ ਐਫਿਸ਼ਿਐਂਸੀ ਵਧਾਉਣ, ਗ੍ਰੀਨਹਾਊਸ ਗੈਸ ਉਤਸਰਜਨ ਘੱਟ ਕਰਨ ਅਤੇ ਸਮਾਰਟ ਮੋਬਿਲਿਟੀ ਸੌਲਿਊਸ਼ਨਸ ਨੂੰ ਅਰਬਨ ਪਲੈਨਿੰਗ ਵਿੱਚ ਸ਼ਾਮਲ ਕਰਨ ਦੇ ਵਿਵਹਾਰਿਕ ਉਪਾਅ ਦੱਸੇ। ਹੋਰ ਸੈਸ਼ਨਾਂ ਵਿੱਚ ਈਕੋ-ਫ੍ਰੈਂਡਲੀ ਡ੍ਰਾਇਵਿੰਗ, ਇਲੈਕਟ੍ਰਿਕ ਮੋਬਿਲਿਟੀ ਅਤੇ ਸਟਾਰ-ਰੇਟਡ ਟਾਇਰਾਂ 'ਤੇ ਜਾਣਕਾਰੀ ਦਿੱਤੀ ਗਈ।

 

ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੋਸਾਇਟੀ (ਸੀਆਰਈਐੱਸਟੀ/CREST/ਕ੍ਰੈਸਟ) ਦੇ ਅਧਿਕਾਰੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਇਲੈਕਟ੍ਰਿਕ ਵਾਹਨ (ਈਵੀ/EV) ਪਾਲਿਸੀ ਅਤੇ ਉਪਲਬਧ ਇੰਸੈਂਟਿਵਸ ਦੀ ਜਾਣਕਾਰੀ ਦਿੱਤੀ। 

 

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐੱਲ/IOCL) ਦੇ ਅਧਿਕਾਰੀਆਂ ਨੇ ਈਥੇਨੌਲ ਬਲੈਂਡਿੰਗ, ਅਡਵਾਂਸਡ ਲੁਬਰੀਕੈਂਟਸ ਅਤੇ ਬਿਹਤਰ ਫਿਊਲ ਐਫਿਸ਼ਿਐਂਸੀ ਦੇ ਉਪਾਵਾਂ 'ਤੇ ਪ੍ਰਸਤੁਤੀ ਦਿੱਤੀ।

 

ਚੰਡੀਗੜ੍ਹ ਦੇ ਊਰਜਾ ਪ੍ਰਬੰਧਨ ਸੈੱਲ ਦੇ ਮੁਖੀ ਸ਼੍ਰੀ ਪਵਨ ਕੁਮਾਰ ਸ਼ਰਮਾ ਨੇ ਵੀ ਊਰਜਾ ਦਕਸ਼ਤਾ ਅਤੇ ਸੰਭਾਲ਼ ਦੇ ਲਈ ਉਠਾਏ ਜਾ ਰਹੇ ਕਦਮਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਵਰਕਸ਼ਾਪ ਵਿੱਚ ਲਗਭਗ 80 ਪ੍ਰਤੀਭਾਗੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਟ੍ਰਾਂਸਪੋਰਟ ਵਿਭਾਗ, ਯੂ.ਟੀ. ਚੰਡੀਗੜ੍ਹ ਦੇ ਅਧਿਕਾਰੀ, ਇੰਜੀਨੀਅਰ, ਸਿੱਖਿਆ ਸ਼ਾਸਤਰੀ, ਟੈਕਸੀ ਅਪ੍ਰੇਟਰ ਅਤੇ ਵਿਭਿੰਨ ਅਦਾਰਿਆਂ ਦੇ ਪ੍ਰਤੀਨਿਧ ਸ਼ਾਮਲ ਸਨ।

 

ਪ੍ਰੋਗਰਾਮ ਦਾ ਸਮਾਪਨ ਸਸਟੇਨੇਬਲ ਟ੍ਰਾਂਸਪੋਰਟ, ਰਿਨਿਊਏਬਲ ਐਨਰਜੀ ਅਤੇ ਐਨਰਜੀ ਐਫਿਸ਼ਿਐਂਸੀ ਨੂੰ ਹੁਲਾਰਾ ਦੇਣ ਦੇ ਸੱਦੇ ਨਾਲ ਹੋਇਆ।ਚੰਡੀਗੜ੍ਹ ਪ੍ਰਸ਼ਾਸਨ ਨੇ ਸਵੱਛ ਅਤੇ ਸਸਟੇਨੇਬਲ ਭਵਿੱਖ ਦੀ ਦਿਸ਼ਾ ਵਿੱਚ ਆਪਣੀ ਪ੍ਰਤੀਬੱਧਤਾ ਦੁਹਰਾਈ।


Comment As:

Comment (0)