Hindi

ਚੰਡੀਗੜ੍ਹ ਪ੍ਰਸ਼ਾਸਨ ਨੇ ਊਰਜਾ ਦਕਸ਼ਤਾ ਅਤੇ ਸੰਭਾਲ਼ ਨੂੰ ਹੁਲਾਰਾ ਦੇਣ ਹਿਤ ਵਾਰਸ਼ਿਕ ਗਤੀਵਿਧੀ ਕੈਲੰਡਰ-2026 ਜਾਰੀ ਕੀਤਾ

ਚੰਡੀਗੜ੍ਹ ਪ੍ਰਸ਼ਾਸਨ ਨੇ ਊਰਜਾ ਦਕਸ਼ਤਾ ਅਤੇ ਸੰਭਾਲ਼ ਨੂੰ ਹੁਲਾਰਾ ਦੇਣ ਹਿਤ ਵਾਰਸ਼ਿਕ ਗਤੀਵਿਧੀ ਕੈਲੰਡਰ-2026 ਜਾਰੀ ਕੀਤਾ

ਪ੍ਰੈੱਸ ਨੋਟ

 

ਚੰਡੀਗੜ੍ਹ ਪ੍ਰਸ਼ਾਸਨ ਨੇ ਊਰਜਾ ਦਕਸ਼ਤਾ ਅਤੇ ਸੰਭਾਲ਼ ਨੂੰ ਹੁਲਾਰਾ ਦੇਣ ਹਿਤ ਵਾਰਸ਼ਿਕ ਗਤੀਵਿਧੀ ਕੈਲੰਡਰ-2026 ਜਾਰੀ ਕੀਤਾ

 

ਵਾਤਾਵਰਣ ਸੰਭਾਲ਼ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਸਾਡੇ ਗ੍ਰਹਿ ਪ੍ਰਿਥਵੀ ਦੀ ਸੁਰੱਖਿਆ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੇ ਹੋਏ, ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2026 ਲਈ ਊਰਜਾ ਦਕਸ਼ਤਾ ਅਤੇ ਸੰਭਾਲ਼ ਨਾਲ ਸਬੰਧਿਤ ਵਾਰਸ਼ਿਕ ਗਤੀਵਿਧੀ ਕੈਲੰਡਰ ਜਾਰੀ ਕੀਤਾ ਹੈ।

 

ਇਸ ਕੈਲੰਡਰ ਨੂੰ ਰਸਮੀ ਤੌਰ 'ਤੇ ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ, ਸਕੱਤਰ ਇੰਜੀਨੀਅਰਿੰਗ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤਾ। ਇਸ ਅਵਸਰ 'ਤੇ ਸ਼੍ਰੀ ਸੀ.ਬੀ. ਓਝਾ, ਮੁੱਖ ਇੰਜੀਨੀਅਰ, ਅਤੇ ਸ਼੍ਰੀ ਪਵਨ ਕੁਮਾਰ ਸ਼ਰਮਾ, ਮੁਖੀ-ਊਰਜਾ ਪ੍ਰਬੰਧਨ ਸੈੱਲ,ਆਪਣੀ ਸਮਰਪਿਤ ਟੀਮ ਦੇ ਨਾਲ ਉਪਸਥਿਤ ਰਹੇ।

 

 

ਇਹ ਪਹਿਲ ਮਾਤਰ ਇੱਕ ਰਣਨੀਤਕ ਕਾਰਜ ਯੋਜਨਾ ਨਹੀਂ; ਬਲਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਜਾਗਰੂਕਤਾ, ਦਕਸ਼ਤਾ ਅਤੇ ਵਾਤਾਵਰਣਕ ਸੰਵੇਦਨਸ਼ੀਲਤਾ ਦੇ ਸਮੂਹਿਕ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਦਾ ਇੱਕ ਦ੍ਰਿੜ੍ਹ ਸੰਕਲਪ ਹੈ। ਇਹ ਕੈਲੰਡਰ ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਦੇ ਤਹਿਤ ਕਾਰਜਰਤ ਊਰਜਾ ਪ੍ਰਬੰਧਨ ਸੈੱਲ (ਈਐੱਮਸੀ/EMC) / ਰਾਜ ਮਨੋਨੀਤ ਏਜੰਸੀ (ਐੱਸਡੀਏ/SDA) ਲਈ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਹੈ।

 

 ਇਹ ਵਿਆਪਕ ਰੋਡਮੈਪ ਵਿਭਿੰਨ ਯੋਜਨਾਬੱਧ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਨੂੰ ਰੇਖਾਂਕਿਤ ਕਰਦਾ ਹੈ, ਜਿਨ੍ਹਾਂ ਦਾ ਉਦੇਸ਼ ਸਰਕਾਰੀ ਵਿਭਾਗਾਂ, ਵਿੱਦਿਅਕ ਸੰਸਥਾਵਾਂ, ਉਦਯੋਗਾਂ ਅਤੇ ਆਮ ਜਨਤਾ ਸਹਿਤ ਵਿਭਿੰਨ ਹਿਤਧਾਰਕਾਂ ਦੇ ਦਰਮਿਆਨ ਊਰਜਾ ਸੰਭਾਲ਼ ਅਤੇ ਜਾਗਰੂਕਤਾ ਨੂੰ ਹੁਲਾਰਾ ਦੇਣਾ ਹੈ। ਕੈਲੰਡਰ ਵਿੱਚ ਸ਼ਾਮਲ ਸਾਰੀਆਂ ਗਤੀਵਿਧੀਆਂ ਊਰਜਾ ਸੰਭਾਲ਼ ਐਕਟ, 2001 ਦੇ ਪ੍ਰਾਵਧਾਨਾਂ ਅਤੇ ਬਿਜਲੀ ਮੰਤਰਾਲੇ ਦੇ ਤਹਿਤ ਬਿਊਰੋ ਆਵ੍ ਐਨਰਜੀ ਐਫਿਸ਼ਿਐਂਸੀ (ਬੀਈਈ/BEE) ਦੁਆਰਾ ਨਿਰਧਾਰਿਤ ਰਾਸ਼ਟਰੀ ਉਦੇਸ਼ਾਂ ਦੇ ਅਨੁਰੂਪ ਹੋਣਗੀਆਂ।

 

ਸਾਲ ਭਰ, ਪ੍ਰਸ਼ਾਸਨ ਜਾਗਰੂਕਤਾ ਮੁਹਿੰਮਾਂ, ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਅਤੇ ਵਿਸ਼ੇਸ਼ ਸਿਖਲਾਈ ਸੈਸ਼ਨਾਂ ਸਮੇਤ ਵਿਭਿੰਨ ਸ਼੍ਰੇਣੀ ਦੀਆਂ ਗਤੀਵਿਧੀਆਂ ਆਯੋਜਿਤ ਕਰੇਗਾ। ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਮੁਕਾਬਲਿਆਂ ਦੇ ਜ਼ਰੀਏ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ 'ਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ, ਤਾਕਿ ਊਰਜਾ ਦਕਸ਼ਤਾ ਦੀ ਭਾਵਨਾ ਨੂੰ ਅੱਗੇ ਵਧਾਇਆ ਜਾ ਸਕੇ।

 

ਕੁੱਲ ਮਿਲਾ ਕੇ, ਇਹ ਵਾਰਸ਼ਿਕ ਗਤੀਵਿਧੀ ਕੈਲੰਡਰ ਚੰਡੀਗੜ੍ਹ ਪ੍ਰਸ਼ਾਸਨ ਦੀ ਟਿਕਾਊ ਵਿਕਾਸ, ਸੰਸਾਧਨਾਂ ਦੇ ਵਿਵੇਕਪੂਰਨ ਉਪਯੋਗ ਅਤੇ ਸਾਰੇ ਨਾਗਰਿਕਾਂ ਲਈ ਇੱਕ ਮਜ਼ਬੂਤ, ਊਰਜਾ-ਕੁਸ਼ਲ ਭਵਿੱਖ ਦੇ ਨਿਰਮਾਣ ਪ੍ਰਤੀ ਗਹਿਨ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।


Comment As:

Comment (0)