Hindi
chandigarh police

Chandigarh Police Unveils Diamond Jubilee Logo to Mark 60 Years of Trust and Service

Chandigarh Police ਨੇ 60 ਸਾਲਾਂ ਦੀ ਸਮਰਪਿਤ ਸੇਵਾ ਦੇ ਮੌਕੇ 'ਤੇ Diamond jublee logo ਲਾਂਚ ਕੀਤਾ

ਰਣਜੀਤ ਸ਼ੰਮੀ, ਚੰਡੀਗੜ੍ਹ: 60 ਸਾਲਾਂ ਦਾ ਭਰੋਸਾ, ਸੇਵਾ ਅਤੇ ਵਚਨਬੱਧਤਾ; ਛੇ ਦਹਾਕਿਆਂ ਤੋਂ ਚੰਡੀਗੜ੍ਹ ਪੁਲਿਸ ਸੁਰੱਖਿਆ, ਇਮਾਨਦਾਰੀ ਅਤੇ ਜਨਤਕ ਸੇਵਾ ਦੀ ਪਛਾਣ ਰਹੀ ਹੈ। 1966 ਤੋਂ ਨਾਗਰਿਕਾਂ ਦੀ ਸੁਰੱਖਿਆ, ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਪੇਸ਼ੇਵਰਤਾ (ਪ੍ਰੋਫੈਸ਼ਨਲਿਜ਼ਮ), ਲਗਨ ਤੇ ਕਮਿਊਨਿਟੀ ਪਾਰਟਨਰਸ਼ਿਪ ਰਾਹੀਂ 1966-2026 ਤੱਕ ਇੱਕ ਸੁਰੱਖਿਅਤ ਚੰਡੀਗੜ੍ਹ ਬਣਾਉਣ ਲਈ ਕੰਮ ਕਰਦੇ ਰਹੇ ਹਨ। ਚੰਡੀਗੜ੍ਹ ਪੁਲਿਸ ਨੇ ਵੀਰਵਾਰ ਨੂੰ ਸੈਕਟਰ 9 ਸਥਿਤ ਯੂ.ਟੀ. ਪੁਲਿਸ ਹੈੱਡਕੁਆਰਟਰ ਦੀ ਤੀਜੀ ਮੰਜ਼ਿਲ 'ਤੇ ਪ੍ਰੈੱਸ ਕਾਨਫਰੰਸ ਹਾਲ ਵਿੱਚ ਯੂ.ਟੀ. ਪੁਲਿਸ ਵੱਲੋਂ ਦਿੱਤੀ ਗਈ 60 ਸਾਲਾਂ ਦੀ ਸ਼ਾਨਦਾਰ ਸੇਵਾ ਦੇ ਮੌਕੇ 'ਤੇ ਆਪਣਾ ਡਾਇਮੰਡ ਜੁਬਲੀ ਲੋਗੋ ਅਧਿਕਾਰਤ ਤੌਰ 'ਤੇ ਲਾਂਚ ਕੀਤਾ। ਇਸ ਲੋਗੋ ਨੂੰ ਯੂ.ਟੀ. ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਡਾ. ਸਾਗਰ ਪ੍ਰੀਤ ਹੁੱਡਾ ਨੇ ਲਾਂਚ ਕੀਤਾ, ਜਿਸ ਨਾਲ ਚੰਡੀਗੜ੍ਹ ਪੁਲਿਸ ਦੇ ਡਾਇਮੰਡ ਜੁਬਲੀ ਜਸ਼ਨਾਂ ਦੀ ਸ਼ੁਰੂਆਤ ਹੋਈ।

ਇਸ ਮੌਕੇ ਬੋਲਦਿਆਂ ਡੀ.ਜੀ.ਪੀ. ਡਾਕਟਰ ਸਾਗਰ ਪ੍ਰੀਤ ਹੁੱਡਾ ਨੇ ਪਿਛਲੇ ਛੇ ਦਹਾਕਿਆਂ ਵਿੱਚ ਚੰਡੀਗੜ੍ਹ ਪੁਲਿਸ ਦੇ ਸ਼ਾਨਦਾਰ ਸਫ਼ਰ ਅਤੇ ਇੱਕ ਆਧੁਨਿਕ, ਤਕਨਾਲੋਜੀ ਨਾਲ ਚੱਲਣ ਵਾਲੀ, ਨਾਗਰਿਕ-ਕੇਂਦ੍ਰਿਤ ਪੁਲਿਸ ਫੋਰਸ ਵਜੋਂ ਇਸ ਦੇ ਵਿਕਾਸ 'ਤੇ ਚਾਨਣਾ ਪਾਇਆ, ਜੋ ਸੁਰੱਖਿਆ ਅਤੇ ਜਨਤਾ ਦਾ ਭਰੋਸਾ ਪੱਕਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਡਾਇਮੰਡ ਜੁਬਲੀ ਜਸ਼ਨ ਚੰਡੀਗੜ੍ਹ ਪੁਲਿਸ ਦੀਆਂ ਪ੍ਰਾਪਤੀਆਂ 'ਤੇ ਵਿਚਾਰ ਕਰਨ ਦਾ ਇੱਕ ਮੌਕਾ ਹੋਵੇਗਾ ਅਤੇ ਨਾਲ ਹੀ ਪੇਸ਼ੇਵਰ ਉੱਤਮਤਾ ਤੇ ਕਮਿਊਨਿਟੀ ਪਾਰਟਨਰਸ਼ਿਪ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਵੀ ਦੁਹਰਾਏਗਾ।

ਡਾਇਮੰਡ ਜੁਬਲੀ ਜਸ਼ਨਾਂ ਦੇ ਹਿੱਸੇ ਵਜੋਂ, ਚੰਡੀਗੜ੍ਹ ਪੁਲਿਸ ਨੇ ਸ਼ਹਿਰ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ 'ਡਾਇਮੰਡ ਜੁਬਲੀ ਲੋਗੋ ਡਿਜ਼ਾਈਨ ਮੁਕਾਬਲਾ' ਕਰਵਾਇਆ ਸੀ। ਇਸ ਮੁਕਾਬਲੇ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ, ਜਿਸ ਵਿੱਚ ਲਗਭਗ 450 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਸਿਰਜਣਾਤਮਕਤਾ (ਕ੍ਰਿਏਟਿਵਿਟੀ) ਤੇ ਕਲਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦਾ ਮਕਸਦ ਨੌਜਵਾਨਾਂ ਨੂੰ ਇਸ ਜਸ਼ਨ ਵਿੱਚ ਸ਼ਾਮਲ ਕਰਨਾ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਦੇ ਸਫ਼ਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਵਿੱਚ ਯੋਗਦਾਨ ਪਾਉਣ ਦਾ ਮੌਕਾ ਦੇਣਾ ਸੀ। ਇਸ ਮੌਕੇ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।

ਲੋਗੋ ਡਿਜ਼ਾਈਨ ਮੁਕਾਬਲੇ ਦੇ ਜੇਤੂ:

  • ਪਹਿਲਾ ਇਨਾਮ: ਭੁਵਨੇਸ਼ ਸ਼ਰਮਾ, ਦਸਵੀਂ ਜਮਾਤ, ਰਾਇਨ ਇੰਟਰਨੈਸ਼ਨਲ ਸਕੂਲ

  • ਦੂਜਾ ਇਨਾਮ: ਮੀਨਾਕਸ਼ੀ, ਬਾਰ੍ਹਵੀਂ ਜਮਾਤ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 23

  • ਤੀਜਾ ਇਨਾਮ: ਰਕਸ਼ਿਤ ਕੁਮਾਰ, ਨੌਵੀਂ ਜਮਾਤ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਕਰਸਾਨ

ਮਿਲੀਆਂ ਐਂਟਰੀਆਂ ਵਿੱਚੋਂ ਚੁਣਿਆ ਗਿਆ ਜੇਤੂ ਲੋਗੋ ਚੰਡੀਗੜ੍ਹ ਪੁਲਿਸ ਦੀ ਭਾਵਨਾ, ਵਿਰਾਸਤ ਅਤੇ ਵਿਜ਼ਨ ਨੂੰ ਦਰਸਾਉਂਦਾ ਹੈ ਅਤੇ ਇਹ ਡਾਇਮੰਡ ਜੁਬਲੀ ਸਾਲ ਦੀਆਂ ਸਾਰੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਲਈ ਅਧਿਕਾਰਤ ਨਿਸ਼ਾਨ ਵਜੋਂ ਕੰਮ ਕਰੇਗਾ। ਚੰਡੀਗੜ੍ਹ ਪੁਲਿਸ ਇਸ ਯਾਦਗਾਰੀ ਪਹਿਲਕਦਮੀ ਵਿੱਚ ਸ਼ਾਮਲ ਹੋਣ ਅਤੇ ਯੋਗਦਾਨ ਪਾਉਣ ਵਾਲੇ ਸਾਰੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ, ਸਕੂਲਾਂ, ਅਧਿਆਪਕਾਂ ਅਤੇ ਮਾਪਿਆਂ ਦਾ ਧੰਨਵਾਦ ਕਰਦੀ ਹੈ। ਡਾਇਮੰਡ ਜੁਬਲੀ ਜਸ਼ਨਾਂ ਵਿੱਚ ਕਈ ਪਬਲਿਕ ਆਊਟਰੀਚ ਪ੍ਰੋਗਰਾਮ, ਕਮਿਊਨਿਟੀ ਇੰਗੇਜਮੈਂਟ ਗਤੀਵਿਧੀਆਂ, ਖੇਡ ਸਮਾਗਮ, ਸੱਭਿਆਚਾਰਕ ਪ੍ਰੋਗਰਾਮ, ਜਾਗਰੂਕਤਾ ਮੁਹਿੰਮਾਂ ਅਤੇ ਪੁਲਿਸ ਤੇ ਪਬਲਿਕ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕਈ ਪਹਿਲਕਦਮੀਆਂ ਸ਼ਾਮਲ ਹੋਣਗੀਆਂ।

ਇਸ ਮੌਕੇ ਯੂ.ਟੀ. ਪੁਲਿਸ ਦੇ ਆਈ.ਜੀ.ਪੀ. ਪੁਸ਼ਪੇਂਦਰ ਕੁਮਾਰ, ਡੀ.ਆਈ.ਜੀ. ਰਾਜੀਵ ਰੰਜਨ ਸਿੰਘ, ਐੱਸ.ਐੱਸ.ਪੀ. ਟ੍ਰੈਫਿਕ ਅਤੇ ਸੁਰੱਖਿਆ ਸੁਮੇਰ ਪ੍ਰਤਾਪ ਸਿੰਘ, ਐੱਸ.ਪੀ. ਹੈੱਡਕੁਆਰਟਰ ਮਨਜੀਤ ਸ਼ਿਓਰਾਨ, ਐੱਸ.ਪੀ. ਓਪਰੇਸ਼ਨ ਗੀਤਾਂਜਲੀ ਖੰਡੇਲਵਾਲ, ਐੱਸ.ਪੀ. ਸਿਟੀ ਕੇ.ਐੱਮ. ਪ੍ਰਿਅੰਕਾ ਤੋਂ ਇਲਾਵਾ ਸਾਰੇ ਡੀ.ਐੱਸ.ਪੀ. ਹਾਜ਼ਰ ਸਨ।

ਸੰਦੇਸ਼

"ਮੈਂ ਚੰਡੀਗੜ੍ਹ ਪੁਲਿਸ ਦੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਮਰਪਣ, ਪੇਸ਼ੇਵਰਤਾ ਅਤੇ ਜਨਤਕ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਲਈ ਦਿਲੋਂ ਵਧਾਈ ਦਿੰਦਾ ਹਾਂ। ਸਾਲਾਂ ਦੌਰਾਨ, ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਅਤੇ ਭਾਈਚਾਰਕ ਭਲਾਈ ਨੂੰ ਯਕੀਨੀ ਬਣਾਉਣ ਵਿੱਚ ਆਪਣੇ ਅਣਥੱਕ ਯਤਨਾਂ ਸਦਕਾ ਨਾਗਰਿਕਾਂ ਦਾ ਵਿਸ਼ਵਾਸ ਅਤੇ ਭਰੋਸਾ ਜਿੱਤਿਆ ਹੈ। ਮੈਨੂੰ ਆਪਣੀ ਫੋਰਸ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਉੱਤਮਤਾ ਅਤੇ ਇਮਾਨਦਾਰੀ ਨਾਲ ਸੇਵਾ ਕਰਨਾ ਜਾਰੀ ਰੱਖਾਂਗੇ। ਚੰਡੀਗੜ੍ਹ ਪੁਲਿਸ ਦੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਜੈ ਹਿੰਦ।"

- ਡਾਕਟਰ ਸਾਗਰ ਪ੍ਰੀਤ ਹੁੱਡਾ, ਡੀ.ਜੀ.ਪੀ. ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ।

ਇਤਿਹਾਸ

ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ ਅਤੇ 1 ਨਵੰਬਰ 1966 ਤੋਂ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਜੋ ਆਪਣੀ ਯੋਜਨਾਬੱਧ ਆਰਕੀਟੈਕਚਰ ਅਤੇ ਸ਼ਹਿਰੀ ਡਿਜ਼ਾਈਨ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। 1 ਨਵੰਬਰ 1966 ਨੂੰ ਪੁਨਰਗਠਿਤ ਹੋਈ ਚੰਡੀਗੜ੍ਹ ਪੁਲਿਸ ਅੱਜ 6 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਇੱਕ ਆਧੁਨਿਕ ਫੋਰਸ ਵਜੋਂ ਵਿਕਸਤ ਹੋ ਚੁੱਕੀ ਹੈ। ਪੇਸ਼ੇਵਰਤਾ (ਪ੍ਰੋਫੈਸ਼ਨਲਿਜ਼ਮ) ਅਤੇ ਜਨਤਕ ਸੇਵਾ ਦੀ ਵਚਨਬੱਧਤਾ ਦੇ ਨਾਲ, ਚੰਡੀਗੜ੍ਹ ਪੁਲਿਸ 'ਸੁਰੱਖਿਆ, ਸੇਵਾ ਅਤੇ ਸਹਿਯੋਗ' ਦੇ ਆਪਣੇ ਆਦਰਸ਼ (ਮੋਟੋ) ਨੂੰ ਬਰਕਰਾਰ ਰੱਖਦੀ ਹੈ।


Comment As:

Comment (0)