ਗੁਜਰਾਤ ਦੇ ਨਿਕੋਲ ਹਲਕੇ ਤੋਂ ਚੰਦਰੇਸ਼ ਭਾਈ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਵਿਧਾਇਕ ਰੰਧਾਵਾ ਨੇ ਕੀਤਾ ਸਵਾ
ਗੁਜਰਾਤ ਦੇ ਨਿਕੋਲ ਹਲਕੇ ਤੋਂ ਚੰਦਰੇਸ਼ ਭਾਈ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
ਵਿਧਾਇਕ ਰੰਧਾਵਾ ਨੇ ਕੀਤਾ ਸਵਾਗਤ
ਲਾਲੜੂ:11 ਜਨਵਰੀ (ਜਸਬੀਰ ਸਿੰਘ)
ਗੁਜਰਾਤ ਦੇ ਹਲਕਾ ਨਿਕੋਲ, ਵਾਰਡ ਨੰਬਰ 24 ਤੋਂ ਚੰਦਰੇਸ਼ ਭਾਈ ਨੇ ਆਪਣੇ ਦਰਜ਼ਨ ਤੋਂ ਵੱਧ ਸਾਥੀਆਂ ਸਮੇਤ ਡੇਰਾਬੱਸੀ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਜੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ।
ਇਸ ਮੌਕੇ ਚੰਦਰੇਸ਼ ਭਾਈ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕ-ਹਿੱਤਕ, ਇਮਾਨਦਾਰ ਅਤੇ ਵਿਕਾਸਮੁੱਖੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਮ ਆਦਮੀ ਪਾਰਟੀ ਹੀ ਆਮ ਲੋਕਾਂ ਦੀ ਅਸਲ ਆਵਾਜ਼ ਬਣ ਕੇ ਦੇਸ਼ ਅਤੇ ਸੂਬਿਆਂ ਵਿੱਚ ਬਦਲਾਅ ਲਿਆ ਸਕਦੀ ਹੈ।
ਸ: ਕੁਲਜੀਤ ਸਿੰਘ ਰੰਧਾਵਾ ਜੀ ਨੇ ਚੰਦਰੇਸ਼ ਭਾਈ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਣ ’ਤੇ ਤਹਿ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਗੁਜਰਾਤ ਵਿੱਚ ਹੋਰ ਮਜ਼ਬੂਤੀ ਮਿਲੇਗੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਕਿਤੇ ਜਾ ਰਹੇ ਲੋਕ-ਹਿੱਤ ਦੀ ਰਾਜਨੀਤੀ ਨੂੰ ਨਵਾਂ ਹੁਲਾਰਾ ਮਿਲੇਗਾ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਰੋਸਾ ਦਿਵਾਇਆ ਕਿ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਦੀ ਰਹੇਗੀ। ਇਸ ਮੌਕੇ ਵਿਧਾਇਕ ਰੰਧਾਵਾ ਨਾਲ ਡੇਰਾਬੱਸੀ ਲੈਂਡਮੋਰਕੇਜ ਬੈਂਕ ਦੇ ਚੇਅਰਮੈਨ ਦਵਿੰਦਰ ਸੈਣੀ ਤੇ ਟਰੇਡ ਕਮਿਸ਼ਨ ਦੇ ਚੇਅਰਮੈਨ ਅਜੈ ਕੁਮਾਰ, ਸਥਾਨਕ ਆਗੂ ਵੀ ਮੌਜੂਦ ਰਹੇ ।