ਗਊਵੰਸ਼ ਦੀ ਸੇਵਾ ਲਈ ਆਮ ਲੋਕ ਜੁੜਨ ਮਨਾਲ ਗਊਸ਼ਾਲਾ ਕਮੇਟੀ ਨਾਲ, ਬਨਣ ਮੈਂਬਰ, ਡੀ ਸੀ
ਗਊਵੰਸ਼ ਦੀ ਸੇਵਾ ਲਈ ਆਮ ਲੋਕ ਜੁੜਨ ਮਨਾਲ ਗਊਸ਼ਾਲਾ ਕਮੇਟੀ ਨਾਲ, ਬਨਣ ਮੈਂਬਰ, ਡੀ ਸੀ
--ਮੈਂਬਰਾਂ ਨੂੰ ਜਾਰੀ ਕੀਤੇ ਜਾਣਗੇ ਸ਼ਨਾਖ਼ਤੀ ਕਾਰਡ
--ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਐਲਟੀ ਟੂ ਐਨੀਮਲਜ ਦੀ ਜ਼ਿਲ੍ਹਾ ਪੱਧਰੀ ਬੈਠਕ ਕੀਤੀ ਗਈ
ਬਰਨਾਲਾ, 11 ਅਗਸਤ
ਗਊਵੰਸ਼ ਦੀ ਸੇਵਾ ਲਈ ਆਮ ਲੋਕਾਂ ਨੂੰ ਨਾਲ ਜੋੜਨ ਦਾ ਹੋਕਾ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਕਿਹਾ ਕਿ ਮਨਾਲ ਗਊਸ਼ਾਲਾ ਕਮੇਟੀ ਦਾ ਪੱਕਾ ਮੈਂਬਰ ਬਣੀਆ ਜਾਵੇ।
ਅੱਜ ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਐਲਟੀ ਟੂ ਐਨੀਮਲਜ ਦੀ ਬੁਲਾਈ ਜ਼ਿਲ੍ਹਾ ਪੱਧਰੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਗਊਵੰਸ਼ ਦੀ ਸੇਵਾ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹੀ ਜਾ ਸਕਦੀ ਹੈ।
ਉਨ੍ਹਾਂ ਬੈਠਕ 'ਚ ਮੌਜੂਦ ਸਬੰਧਿਤ ਵਿਭਾਗਾਂ ਦੇ ਮੁਖੀ ਅਤੇ ਨੰਦੀ ਗਊ ਸੇਵਾ ਦੇ ਨੁਮਾਇੰਦਿਆਂ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਇਨ੍ਹਾਂ ਵਾਂਗ ਹੋਰ ਲੋਕ ਵੀ ਗਊ ਸੇਵਾ 'ਚ ਆਪਣਾ ਅਹਿਮ ਯੋਗਦਾਨ ਪਾ ਸੱਕਦੇ ਹਨ।
ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਜਿਹੜੇ ਲੋਕ ਗਊ ਸ਼ਾਲਾ ਦੇ ਪੱਕੇ ਮੈਂਬਰ ਬਨਣਗੇ, ਉਨ੍ਹਾਂ ਨੂੰ ਬਕਾਇਦਾ ਸ਼ਨਾਖ਼ਤੀ ਕਾਰਡ ਜਾਰੀ ਹੋਣਗੇ ਜਿਸ ਨਾਲ ਉਨ੍ਹਾਂ ਨੂੰ ਗਊ ਸੇਵਾ ਕਰਨ ਵਿੱਚ ਮਦਦ ਮਿਲੇਗੀ। ਨਾਲ ਹੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਂਬਰਾਂ ਨੂੰ ਡੀ ਸੀ ਦਫਤਰ ਦੇ ਵੱਖ ਵੱਖ ਸ਼ਾਖਾਵਾਂ 'ਚ ਕੰਮ ਦੇ ਦੌਰਾਨ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਹਦਾਇਤ ਕੀਤੀ ਕਿ ਆਵਾਰਾ ਪਸ਼ੂਆਂ ਨੂੰ ਗਊ ਸ਼ਾਲਾ ਵਿਖੇ ਭੇਜਣ, ਉਨ੍ਹਾਂ ਦੇ ਚਾਰੇ, ਪਾਣੀ, ਦਵਾਈਆਂ ਆਦਿ ਸਬੰਧੀ ਸਹੁਲਤਾਂ ਦਾ ਖਾਸ ਖਿਆਲ ਰੱਖਿਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰੀਤਾ ਜੌਹਲ, ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਸੋਨਮ, ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਅਮਰਿੰਦਰ ਪਾਲ ਚੌਹਾਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਕਰਮਜੀਤ ਸਿੰਘ ਅਤੇ ਹੋਰ ਲੋਕ ਮੌਜੂਦ ਸਨ।