Hindi

ਸਵੱਛਤਾ ਸਰਵੇਖਣ 2024 ਵਿਚ ਨਗਰ ਕੌਂਸਲ ਫਾਜ਼ਿਲਕਾ ਦਾ ਸੂਬੇ ਵਿੱਚੋ ਨੋਵਾ ਸਥਾਨ ਆਉਣ ਤੇ ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕ

ਸਵੱਛਤਾ ਸਰਵੇਖਣ 2024 ਵਿਚ ਨਗਰ ਕੌਂਸਲ ਫਾਜ਼ਿਲਕਾ ਦਾ ਸੂਬੇ ਵਿੱਚੋ ਨੋਵਾ ਸਥਾਨ ਆਉਣ ਤੇ ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ

ਸਵੱਛਤਾ ਸਰਵੇਖਣ 2024 ਵਿਚ ਨਗਰ ਕੌਂਸਲ ਫਾਜ਼ਿਲਕਾ ਦਾ ਸੂਬੇ ਵਿੱਚੋ ਨੋਵਾ ਸਥਾਨ ਆਉਣ ਤੇ ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ

ਰੈਕਿੰਗ ਵਿਚ ਸੁਧਾਰ ਲਿਆਉਣ ਲਈ ਸਟਾਫ ਦੀ ਕੀਤੀ ਹੌਸਲਾ ਅਫ਼ਜਾਈ
ਫਾਜ਼ਿਲਕਾ 18 ਜੁਲਾਈ
ਸਵੱਛਤਾ ਸਰਵੇਖਣ 2024 ਵਿਚ ਨਗਰ ਕੌਂਸਲ ਫਾਜ਼ਿਲਕਾ ਦਾ ਪੰਜਾਬ ਵਿੱਚੋ ਨੋਵਾ ਸਥਾਨ ਆਉਣ ਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ ਮਨਦੀਪ ਕੌਰ ਨੇ  ਨਗਰ ਕੌਂਸਲ ਸਟਾਫ ਦੀ ਜਿਥੇ ਸ਼ਲਾਘਾ ਕੀਤੀ ਉੱਥੇ ਰੈਂਕਿੰਗ ਵਿੱਚ ਸੁਧਾਰ ਲਿਆਉਣ ਲਈ ਹੌਸਲਾ ਅਫਜਾਈ ਵੀ ਕੀਤੀ|
 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੀ ਸਾਫ ਸਫਾਈ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਨਗਰ ਕੌਂਸਲ ਫਾਜ਼ਿਲਕਾ ਦਾ ਸਟਾਫ  ਦਿਨ ਰਾਤ ਆਪਣੇ ਡਿਊਟੀ ਨਿਭਾਉਂਦਾ ਹੈ ਜਿਸ ਕਰਕੇ ਫਾਜ਼ਿਲਕਾ ਨੂੰ ਇਹ ਮਾਨ ਪ੍ਰਾਪਤ ਹੋਇਆ ਹੈ | ਉਹਨਾਂ ਕਿਹਾ ਕਿ ਨਗਰ ਕੌਂਸਲ ਦਾ ਸਟਾਫ ਚਾਹੇ ਉਹ ਮੋਟੀਵੇਟਰ ਹੋਵੇ ਚਾਹੇ ਉਹ ਪ੍ਰੋਗਰਾਮ ਕੋਆਰਡੀਨੇਟਰ ਹੋਵੇ ਚਾਹੇ ਉਹ ਸਫਾਈ ਕਰਮਚਾਰੀ ਹੋਵੇ ਹਰੇਕ ਕਰਮਚਾਰੀ ਵਧਾਈ ਦਾ ਪਾਤਰ ਹੈ|
 ਵਧੀਕ ਡਿਪਟੀ ਕਮਿਸ਼ਨਰ ਨੇ ਸਟਾਫ ਦੀ ਸਲਾਂਘਾ ਕਰਦੇ ਕਿਹਾ ਕਿ ਸਵੱਛਤਾ ਸਰਵੇਖਣ 2024 ਦੌਰਾਨ ਮਾਪਦਡਾਂ ਨੂੰ ਬਦਲਿਆ ਗਿਆ ਹੈ, ਇਸ ਦੇ ਬਾਵਜੂਦ ਵੀ ਨਗਰ ਕੌਂਸਲ ਫਾਜਿਲਕਾ ਨੇ ਚੰਗਾ ਸਥਾਨ ਹਾਸਲ ਕੀਤਾ ਹੈ| ਨੈਸ਼ਨਲ ਪੱਧਰ ਤੇ ਫਾਜ਼ਿਲਕਾ ਨੂੰ 115ਵਾਂ ਰੈਂਕ ਹਾਸਲ ਹੋਇਆ ਹੈ ਜੋ ਕਿ ਜਿਲਾ ਵਾਸੀਆਂ ਲਈ ਮਾਨ ਵਾਲੀ ਗੱਲ ਹੈ | ਉਹਨਾਂ ਕਿਹਾ ਕਿ ਉਹ ਨਗਰ ਕੌਂਸਲ ਦੇ ਸਟਾਫ ਤੋਂ ਹੋਰ ਉਮੀਦ ਕਰਦੇ ਹਨ ਕਿ ਅਗਲੇ ਸਰਵੇਖਣ ਦੌਰਾਨ ਉਹ ਹੋਰ ਚੰਗਾ ਰੈਂਕ ਹਾਸਲ ਕਰਨਗੇ| ਉਨਾਂ ਕਾਰਜ ਸਾਧਕ ਅਫਸਰ ਸਮੇਤ ਪੂਰੇ ਸਟਾਫ ਨੂੰ ਇਸੇ ਤਰਾਂ ਤਨਦੇਹੀ ਨਾਲ ਡਿਊਟੀ ਲਈ ਪ੍ਰੇਰਿਆ ਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਹੋਰ ਹੰਭਲੇ ਮਾਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਕਈ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਨੂੰ ਪਛਾੜਦਿਆਂ ਫਾਜ਼ਿਲਕਾ ਨੇ ਇਹ ਉਪਲਬਧੀ ਆਪਣੇ ਨਾਮ ਕੀਤੀ ਹੈ|
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫਾਜ਼ਿਲਕਾ ਨੂੰ ਵਾਟਰ ਪਲਸ ਦਾ ਦਰਜਾ ਵੀ ਪ੍ਰਾਪਤ ਹੋਇਆ ਹੈ| ਨਗਰ ਕੌਂਸਲ ਜਲਾਲਾਬਾਦ ਨੂੰ ਵੀ 22ਵਾਂ ਰੈਂਕ ਪ੍ਰਾਪਤ ਹੋਇਆ ਹੈ ਤੇ ਓਡੀਐਫ ਪਲਸ ਪਲਸ ਦਾ ਸਰਟੀਫਿਕੇਟ ਵੀ ਪ੍ਰਾਪਤ ਕੀਤਾ ਹੈ |
 ਇਸ ਮੌਕੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ,  ਸੁਪਰਡੰਟ ਨਰੇਸ਼ ਖੇੜਾ, ਐਸ ਆਈ ਜਗਦੀਪ ਅਰੋੜਾ, ਪ੍ਰੋਗਰਾਮ ਕੋਡੀਨੇਟਰ ਪਵਨ ਕੁਮਾਰ, ਸਵੱਛ ਭਾਰਤ  ਤੋਂ ਐਮਆਈਐਸ ਸ਼ਬਨਮ ਰਹੇਜਾ ਅਤੇ ਅਮਨਦੀਪ ਤੋਂ ਇਲਾਵਾ ਮੋਟੀਵੇਟਰ ਅਤੇ ਹੋਰ ਸਟਾਫ ਮੌਜੂਦ ਸੀ |

 


Comment As:

Comment (0)