Hindi
WhatsApp Image 2025-07-11 at 3

ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੀ ਚੋਣ ਹੋਈ ਮੁਕੰਮਲ

ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੀ ਚੋਣ ਹੋਈ ਮੁਕੰਮਲ

ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੀ ਚੋਣ ਹੋਈ ਮੁਕੰਮਲ

ਡਾ. ਹਰੀਸ਼ ਕੁਮਾਰ ਥਿੰਦ ਹੱਲ ਆਈ ਕਮਾਨ

ਫਾਜ਼ਿਲਕਾ 11 ਜੁਲਾਈ 2025

ਜ਼ਿਲ੍ਹਾ ਫਾਜ਼ਿਲਕਾ ਸਕੂਲ ਟੂਰਨਾਮੈਂਟ ਕਮੇਟੀ ਦੀ ਚੋਣ ਅੱਜ ਮੁਕੰਮਲ ਹੋ ਗਈ ਹੈ। ਸਕੂਲ ਮੁਖੀਆਂ ਅਤੇ ਸ਼ਰੀਰਕ ਸਿਖਿਆ ਅਧਿਆਪਕਾਂ ਦੀ ਹੋਈ ਵੋਟਿੰਗ ਵਿਚ ਡਾ. ਹਰੀਸ਼ ਕੁਮਾਰ ਥਿੰਦ ਲੈਕਚਰਾਰ ਫਿਜੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਲਾਲਾਬਾਦ ਨੂੰ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਆਰਬਿਟ ਰਿਜੋਰਟ ਫਾਜ਼ਿਲਕਾ ਵਿਚ ਸਕੂਲ ਮੁਖੀਆਂ ਅਤੇ ਸ਼ਰੀਰਕ ਸਿਖਿਆ ਅਧਿਆਪਕਾਂ ਦਾ ਆਮ ਇਜਲਾਸ ਕੀਤਾ ਗਿਆ ਜਿਸ ਵਿਚ ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਅਜੈ ਤ੍ਰਿਪਾਠੀ ਜੋ ਕਿ ਵਿਭਾਗੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਹੁੰਦੇ ਹਨ, ਦੀ ਅਗਵਾਈ ਵਿਚ ਅਤੇ ਜ਼ਿਲ੍ਹਾ ਸਿਖਿਆ ਅਫਸਰ (ਐ.ਸਿ) ਜੋ ਕਿ ਵਿਭਾਗਾਂ ਵੱਲੋਂ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਸਨ ਦੀ ਦੇਖ-ਰੇਖ ਵਿਚ ਚੋਣ ਕੀਤੀ ਗਈ। ਸੈਕੜਿਆਂ ਦੀ ਗਿਣਤੀ ਵਿਚ ਪੁੱਜੇ ਅਧਿਆਪਕ ਅਤੇ ਸਕੂਲ ਮੁਖੀਆਂ ਨੇ ਬੜੀ ਨਿਰਪੱਖਤਾ ਨਾਲ ਆਪਦੀ ਵੋਟ ਪਾਈ ਅਤੇ ਸਾਰੀ ਚੋਣ ਪ੍ਰਕਿਰਿਆ ਬੜੇ ਸੁਚਜੇ ਢੰਗ ਨਾਲ ਨੇਪਰੇ ਚੜ੍ਹੀ। ਪ੍ਰਿੰਸੀਪਲ ਰਾਜੇਸ਼ ਸਚਦੇਵਾ ਅਬੋਹਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਡੀਂ ਹਰੀਸ਼ ਥਿੰਦ ਲੈਕਚਰਾਰ ਫਿਜੀਕਲ ਐਜੂਕੇਸ਼ਨ ਜਲਾਲਾਬਾਦ ਨੂੰ ਸਕੱਤਰ ਚੁਣਿਆ ਗਿਆ, ਪ੍ਰਵੀਨ ਕੁਮਾਰ ਲੈਕਚਰਾਰ ਫਿਜੀਕਲ ਐਜੂਕੇਸ਼ਨ ਲਾਧੂਕਾ ਸਹਾਇਕ ਸਕੱਤਰ ਚੁਣੇ ਗਏ, ਗੁਰੂ ਅਸੀਸ ਸਿੰਘ ਐਡੀਟਰ, ਰਵਿੰਦਰ ਕੁਮਾਰ ਟੈਕਨੀਕਲ ਮੈਂਬਰ, ਸਤੀਸ਼ ਕੁਮਾਰ ਸੀਮਾ ਰਾਣੀ ਮੈਂਬਰ ਚੁਣੇ ਗਏ। ਚੁਣਾਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਹੰਸ ਰਾਜ ਨੁਕੇਰੀਆ ਨੇ ਕਿਹਾ ਕਿ ਫਾਜ਼ਿਲਕਾ ਜ਼ਿਲੇਹ ਦੀ ਸ਼ਾਨਦਾਰ ਰਵਾਇਤ ਮੁਤਾਬਿਕ ਹੀ ਚੋਣ ਹੋਈ ਹੈ, ਚੋਣ ਨਿਰਪੱਖਤਾ ਅਤੇ ਬਿਨਾਂ ਪਖਪਾਤ ਹੋਈ ਹੈ, ਹੁਣ ਅਹੁਦੇਦਾਰਾਂ ਦੀ ਜਿੰਮੇਵਾਰੀ ਹੈ ਕਿ ਉਹ ਅਹੁਦਿਆਂ ਦੀ ਮਰਿਆਦਾ ਅਨੁਸਾਰ ਮਿਲੀ ਡਿਉਟੀ ਇਮਾਨਦਾਰੀ ਨਾਲ ਨਿਭਾਉਣ। ਜ਼ਿਲ੍ਹਾ ਸਿਖਿਆ ਅਫਸਰ (ਸੈ.ਸਿ) ਅਜੇ ਤ੍ਰਿਪਾਠੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਲਦੀ ਹੀ ਜੋਨ ਪੱਧਰੀ ਕਮੇਟੀਆਂ ਦਾ ਵੀ ਗਠਨ ਕਰ ਲਿਆ ਜਾਵੇਗਾ, ਸਾਰੇ ਅਹੁਦੇਦਾਰ ਅਤੇ ਫਿਜੀਕਲ ਅਧਿਆਪਕ ਪਾਰਦਰਸ਼ਤਾ ਅਤੇ ਈਮਾਨਦਾਰੀ ਨਾਲ ਖੇਡ ਮੁਕਾਬਲੇ ਕਰਵਾਉਣਗੇ ਕਿਸੇ ਵੀ ਵਿਦਿਆਰਥੀ ਖਿਡਾਰੀ ਨਾਲ ਭੇਦਭਾਵ ਨਹੀਂ ਕੀਤਾ ਜਾਵੇਗ। ਜ਼ਿਲ੍ਹਾ ਮੈਂਟਰ ਫਿਜੀਕਲ ਐਜੂਕੇਸ਼ਨ ਪੰਕਜ ਕੰਬੋਜ ਨੇ ਸਾਰੇ ਅਧਿਆਪਕਾ ਅਤੇ ਸਕੂਲ ਮੁਖੀਆਂ ਨੂੰ ਜੀ ਆਇਆ ਕਿਹਾ। ਇਸ ਮੌਕੇ ਜ਼ਿਲ੍ਹਾ ਸਿਖਿਆ ਅਫਸਰ (ਐ.ਸਿ) ਸਤੀਸ਼ ਕੁਮਾਰ, ਪ੍ਰਿੰਸੀਪਲ ਕਸ਼ਮੀਰੀ ਲਾਲ, ਪ੍ਰਿੰਸੀਪਲ ਹਰੀ ਚੰਦ, ਪ੍ਰਿੰਸੀਪਲ ਸੁਭਾਸ਼ ਸਿੰਘ, ਪ੍ਰਿੰਸੀਪਲ ਸਮਰਿਤੀ ਕਟਾਰੀਆ, ਸਹਿਜਪਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।


Comment As:

Comment (0)