ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੈਡੀਕਲ ਸਹੁਲਤਾਂ ਦੀ ਪਹੁੰਚ ਹਰ ਇਕ ਲੋੜਵੰਦ ਤੱਕ ਯਕੀਨੀ ਬਣਾਈ-ਘਣਸ਼ਿਆਮ ਥੋਰੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੈਡੀਕਲ ਸਹੁਲਤਾਂ ਦੀ ਪਹੁੰਚ ਹਰ ਇਕ ਲੋੜਵੰਦ ਤੱਕ ਯਕੀਨੀ ਬਣਾਈ-ਘਣਸ਼ਿਆਮ ਥੋਰੀ
-ਐਮਡੀ ਐਨਐਚਐਮ ਵੱਲੋਂ ਫਾਜ਼ਿਲਕਾ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਸਹੁਲਤਾਂ ਦੇਣ ਸਬੰਧੀ ਸਮੀਖਿਆ ਬੈਠਕ
ਫਾਜ਼ਿਲਕਾ 1 ਸਤੰਬਰ
ਵਿਸੇਸ਼ ਸਕੱਤਰ ਕਮ ਐਮਡੀ ਕੌਮੀ ਸਿਹਤ ਮਿਸ਼ਨ ਸ੍ਰੀ ਘਣਸ਼ਿਆਮ ਥੋਰੀ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕਰਕੇ ਹੜ੍ਹ ਪ੍ਰਭਾਵਿਤ ਇਲਾਕਿਆ ਵਿਚ ਮੁਹਈਆ ਕਰਵਾਈਆਂ ਜਾ ਰਹੀਆਂ ਮੈਡੀਕਲ ਸਹੁਲਤਾਂ ਦੀ ਸਮੀਖਿਆ ਲਈ ਬੈਠਕ ਕੀਤੀ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿਚ ਕੋਈ ਵੀ ਲੋੜਵੰਦ ਮੈਡੀਕਲ ਸਹੁਲਤਾਂ ਤੋਂ ਵਾਂਝਾ ਨਾ ਰਹੇ ਹੈ ਅਤੇ ਲੋਕਾਂ ਨੂੰ ਬੈਕਟੀਰੀਆਂ ਅਤੇ ਪਾਣੀ ਤੋਂ ਫੈਲਣ ਵਾਲੇ ਰੋਗਾਂ ਪ੍ਰਤੀ ਵਿਸੇਸ਼ ਤੌਰ ਤੇ ਜਾਗਰੂਕ ਕਰਨ ਤੇ ਵੀ ਨਾਲੋ ਨਾਲ ਤੱਵਜੋਂ ਦਿੱਤੀ ਜਾਵੇ ਅਤੇ ਮਲੇਰੀਆ, ਡੇਂਗੂ ਦਾ ਕੋਈ ਫੈਲਾਅ ਨਾ ਹੋਵੇ ਇਸ ਲਈ ਵੀ ਅਗੇਤੇ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਸ਼੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫਾਜ਼ਿਲਕਾ ਜ਼ਿਲੇ ਵਿੱਚ ਪੰਜ ਐਂਬੂਲੈਂਸ ਹੜ ਰਾਹਤ ਕਾਰਜਾਂ ਲਈ ਲਗਾਈਆਂ ਗਈਆਂ ਹਨ। ਇਸ ਤੋਂ ਬਿਨਾਂ ਸਾਰੇ ਰਿਲੀਫ ਕੈਂਪਾਂ ਵਿੱਚ ਵੀ ਮੈਡੀਕਲ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ। ਉਹਨਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਕਿਹਾ ਕਿ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਹਿਚਾਣ ਕੀਤੀ ਹੋਈ ਹੈ ਅਤੇ ਜਿਨਾਂ ਦਾ ਆਉਣ ਵਾਲੇ ਦਿਨਾਂ ਵਿੱਚ ਜਨੇਪਾ ਹੋਣ ਦੀ ਸੰਭਾਵਨਾ ਹੈ ਉਹਨਾਂ ਨੂੰ ਪਹਿਲਾਂ ਤੋਂ ਹੀ ਸਰਕਾਰੀ ਸਿਹਤ ਸੰਸਥਾ ਵਿੱਚ ਲੈ ਆਂਦਾ ਜਾਵੇ।
ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੜ ਪ੍ਰਭਾਵਿਤ ਖੇਤਰਾਂ ਵਿੱਚ ਚਾਰ ਸੁਰੱਖਿਤ ਡਿਲੀਵਰੀਆਂ ਸਿਹਤ ਵਿਭਾਗ ਵੱਲੋਂ ਕਰਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿੱਚ 31 ਮੈਡੀਕਲ ਟੀਮਾਂ ਕੰਮ ਕਰ ਰਹੀਆਂ ਹਨ ਸਿਵਲ ਹਸਪਤਾਲ ਵਿੱਚ 10 ਬੈਡ ਵਿਸ਼ੇਸ਼ ਤੌਰ ਤੇ ਰਾਖਵੇਂ ਰੱਖੇ ਗਏ ਹਨ ਜਦਕਿ ਜਿੱਥੇ ਰਾਹਤ ਕੈਂਪਾਂ ਵਿੱਚ 2698 ਲੋਕਾਂ ਨੂੰ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ ਹਨ ਉੱਥੇ ਹੀ ਜਿਲਾ ਹਸਪਤਾਲ ਵਿੱਚ ਵੀ ਹੜ ਪ੍ਰਭਾਵਿਤ ਇਲਾਕਿਆਂ ਤੋਂ ਆਏ ਹੋਏ 18 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਵਿੱਚ 21,562 ਲੋਕਾਂ ਦੀ ਆਬਾਦੀ ਹੜਾਂ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਹੈ ਅਤੇ ਇਹਨਾਂ ਲੋਕਾਂ ਨੂੰ ਹੁਣ ਤੱਕ 5966 ਰਾਸ਼ਨ ਕਿੱਟਾਂ ਅਤੇ 2833 ਕੈਟਲ ਫੀਡ ਦੇ ਥੈਲੇ ਰਾਹਤ ਸਮੱਗਰੀ ਵਜੋਂ ਵੰਡੇ ਗਏ ਹਨ। ਰਾਹਤ ਕੈਂਪਾਂ ਵਿੱਚ 1228 ਲੋਕ ਰਹਿ ਰਹੇ ਹਨ ਅਤੇ 2222 ਲੋਕਾਂ ਨੂੰ ਪ੍ਰਭਾਵਿਤ ਪਿੰਡਾਂ ਵਿੱਚੋਂ ਸੁਰੱਖਿਅਤ ਕੱਢਿਆ ਗਿਆ ਹੈ। ਇਸੇ ਤਰਾਂ 10 ਰਾਹਤ ਕੈਂਪ ਕਾਰਜਸ਼ੀਲ ਹਨ। ਉਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਲੋੜਵੰਦ ਤੱਕ ਮਦਦ ਪਹੁੰਚਾਈ ਜਾ ਰਹੀ ਹੈ ।
ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ, ਸਿਵਲ ਸਰਜਨ ਡਾਕਟਰ ਰਾਜਕੁਮਾਰ ਡਾਕਟਰ ਰੋਹਿਤ ਗੋਇਲ - ਡਾਕਟਰ ਏਰਿਕ ਡਾਕਟਰ ਅਰਪਿਤ ਗੁਪਤਾ ਡਾਕਟਰ ਵਿਕਾਸ ਗਾਂਧੀ ਡਾਕਟਰ ਕਵਿਤਾ ਸਿੰਘ ਡਾਕਟਰ ਰਿੰਕੂ ਚਾਵਲਾ ਵੀ ਹਾਜ਼ਰ ਸਨ