Hindi
1000929994

ਕਿਸਾਨ ਵੀਰ ਝੋਨੇ ਦੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਤੋਂ ਕਰਨ ਗੁਰੇਜ - ਮੁੱਖ ਖੇਤੀਬਾੜੀ ਅਫਸਰ

ਕਿਸਾਨ ਵੀਰ ਝੋਨੇ ਦੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਤੋਂ ਕਰਨ ਗੁਰੇਜ - ਮੁੱਖ ਖੇਤੀਬਾੜੀ ਅਫਸਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਰੀਦਕੋਟ 

 

 

ਕਿਸਾਨ ਵੀਰ ਝੋਨੇ ਦੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਤੋਂ ਕਰਨ ਗੁਰੇਜ - ਮੁੱਖ ਖੇਤੀਬਾੜੀ ਅਫਸਰ
 

 

ਫਰੀਦਕੋਟ 7 ਜੂਨ 

ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਵਿਕਰੀ ਅਤੇ ਬਿਜਾਈ ਕਰਨ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਵਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਵੀ ਸਮੇਂ -ਸਮੇਂ ਤੇ ਚੈਕਿੰਗ ਕਰਕੇ ਇਹਨਾਂ ਕਿਸਮਾਂ ਦੀ ਵਿਕਰੀ ਤੇ ਰੋਕ ਲਗਾਈ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ ਕੁਲਵੰਤ ਸਿੰਘ ਵੱਲੋਂ ਸਾਂਝੀ ਕੀਤੀ ਗਈ। 

 

ਉਹਨਾਂ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਕੋਲ ਪਿਛਲੇ ਸਾਲ ਦਾ ਵਾਢੀ ਦੋਰਾਨ ਇਸ ਸਾਲ ਦੀ ਬਿਜਾਈ ਲਈ ਕੋਈ ਪੂਸਾ 44 ਜਾਂ ਹਾਈਬ੍ਰਿਡ ਕਿਸਮ ਦਾ ਬੀਜ ਰੱਖਿਆ ਹੋਇਆ ਸੀ ਤਾਂ ਉਹ ਇਸ ਵਾਰ ਇਸਦੀ ਬਿਜਾਈ ਨਾ ਕਰਨ ਅਤੇ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕਿਸਮਾਂ ਦੀ ਬਿਜਾਈ ਹੀ ਯਕੀਨੀ ਬਣਾਉਣ।ਇਹਨਾਂ ਗੈਰ- ਸਿਫਾਰਿਸ਼ ਕਿਸਮਾਂ ਦਾ ਪਰਾਲ ਜਿਆਦਾ ਹੋਣ ਕਰਕੇ ਅਤੇ ਸਮਾਂ ਜਿਆਦਾ ਲੈਣ ਕਰਕੇ ਜਿੱਥੇ ਵਧੇਰੇ ਪਾਣੀ ਲਗਾਉਣ ਪੈਦੇ ਹਨ,ਉਥੇ ਹੀ ਪਰਾਲੀ ਪ੍ਰਬੰਧਨ ਸਮੇਂ ਜਿਆਦਾ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਵੀ ਇਹਨਾਂ ਕਿਸਮਾਂ ਦੀ ਖਰੀਦ ਕਰਨ ਸਮੇਂ ਪੰਜਾਬ ਸਰਕਾਰ ਵੱਲੋਂ ਗੁਰੇਜ ਕੀਤਾ ਜਾਵੇਗਾ। ਸੋ ਸਮੂਹ ਕਿਸਾਨ ਵੀਰ ਇਸ ਵਾਰ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਕਿ ਪੀ.ਆਰ 126 ਦੀ ਬਿਜਾਈ ਕਰਨੀ ਹੀ ਯਕੀਨੀ ਬਣਾਉਣ।


Comment As:

Comment (0)