ਸਰਕਾਰੀ ਹਾਈ ਸਕੂਲ ਕਲੀਪੁਰ ਵਿਖੇ ਨਸ਼ਿਆਂ ਖਿਲਾਫ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਸਰਕਾਰੀ ਹਾਈ ਸਕੂਲ ਕਲੀਪੁਰ ਵਿਖੇ ਨਸ਼ਿਆਂ ਖਿਲਾਫ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ*
ਬੁਢਲਾਡਾ, ਮਾਨਸਾ, 18 ਅਗਸਤ
ਸਰਕਾਰੀ ਹਾਈ ਸਕੂਲ ਕਲੀਪੁਰ ਵਿਖੇ ਪ੍ਰਿੰਸੀਪਲ ਆਰਤੀ ਦੇਵੀ ਦੇ ਸਹਿਯੋਗ ਨਾਲ ਸੰਜੀਵਨੀ ਵੈਲਫੇਅਰ
ਸੁਸਾਇਟੀ ਬੁਢਲਾਡਾ ਵੱਲੋਂ ਨਸ਼ਿਆਂ ਖਿਲਾਫ ਜਾਗਰੁਕਤਾ ਪ੍ਰੋਗਰਾਮ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਸਕੂਲ ਦੇ ਅਧਿਆਪਕ ਰਾਜਪਾਲ ਸਿੰਘ ਦੇ ਸਵਾਗਤੀ ਸਬਦਾਂ ਨਾਲ ਹੋਈ ।
ਉਨ੍ਹਾਂ ਕਿਹਾ ਕਿ ਇਹ ਸਕੂਲ ਨਸ਼ਿਆਂ 'ਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹੈ। ਇਸ ਮੌਕੇ ਵਿਦਿਆਰਥੀਆਂ ਦਾ ਨਸ਼ਿਆਂ ਖਿਲਾਫ ਜਾਗਰੂਕਤਾ ਕੁਇੱਜ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਅਤੇ ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਵਿਧਾਇਕ ਬੁਢਲਾਡਾ ਸ੍ਰ ਪ੍ਰਿੰਸੀਪਲ ਬੁੱਧ ਰਾਮ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵਿਦਿਆਰਥੀਆਂ ਦਾ ਨਸ਼ਿਆਂ ਦੀ ਅਲ੍ਹਾਮਤ ਦੇ ਖਿਲਾਫ਼ ਜਾਗਰੂਕ ਹੋਣਾ ਬਹੁਤ ਅਹਿਮ ਹੈ ਅਤੇ ਸਕੂਲਾਂ ਵਿਚ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਉਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਨੌਜਵਾਨਾਂ ਦਾ ਲਾਮਬੰਦ ਹੋਣਾ ਲਾਜ਼ਮੀ ਹੈ।
ਚੇਅਰਪਰਸਨ ਸੰਜੀਵਨੀ ਵੈਲਫੇਅਰ ਸੁਸਾਇਟੀ, ਬਲਦੇਵ ਕੱਕੜ ਨੇ ਨਸ਼ਿਆਂ ਦੇ ਹੋਣ ਵਾਲੇ ਮਾੜੇ ਪ੍ਰਭਾਵ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਸਰੀਰ ਦਾ ਨਾਸ਼ ਕਰਦੇ ਹਨ, ਨਸ਼ਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗਿੱਧੇ ਭੰਗੜੇ ਤੇ ਖੇਡ ਮੇਲਿਆਂ ਵਾਲੇ ਪੰਜਾਬ ਦੀ ਪੁਰਾਣੀ ਪਹਿਚਾਣ ਵਾਪਸ ਲਿਆਉਣ ਲਈ ਸੂਬੇ ਵਿਚ ਨਸ਼ਿਆਂ ਦਾ ਮਕੁੰਮਲ ਖਾਤਮਾ ਕੀਤਾ ਜਾਣਾ ਜਰੂਰੀ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਨਸ਼ੇ ਨਾ ਕਰਨ ਦਾ ਪ੍ਰਣ ਦਿਵਾਇਆ ਗਿਆ।
ਇਸ ਮੌਕੇ ਅਧਿਆਪਕ ਚੰਦਨ ਕੁਮਾਰ, ਹੇਮਲਤਾ, ਕਪਿਲ ਕੁਮਾਰ, ਵੀਨਸ, ਵੀਰਪਾਲ ਕੌਰ, ਆਦਰਸ਼, ਕਮਲਪ੍ਰੀਤ ਕੌਰ ਆਦਿ ਹਾਜ਼ਰ ਸਨ।