Fire in Kasauli's Heritage market,
ਅਰਥ ਪ੍ਰਕਾਸ਼ ਵੈੱਬ ਸਰਵਿਸ
ਚੰਡੀਗਡ਼੍ਹ, 13 ਅਪਰੈਲ
ਇਥੇ ਕਸੌਲੀ ਵਿੱਚ ਹੈਰੀਟੇਜ ਮਾਰਕੀਟ ਵਿੱਚ ਸੋਮਵਾਰ ਤਡ਼ਕੇ 4:30 ਵਜੇ ਦੇ ਕਰੀਬ ਕੲੀ ਦੁਕਾਨਾਂ ਨੂੰ ਅੱਗ ਲੱਗ ਗੲੀ, ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਤੇਜ਼ੀ ਨਾਲ ਫੈਲੀ ਤੇ ਇਸ ਨੇ ਕੲੀ ਦੁਕਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ।
ਇਕ ਅੰਦਾਜ਼ੇ ਮੁਤਾਬਕ ਅੱਗ ਕਰਕੇ ਲੱਖਾਂ ਰੁਪਏ ਦੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ। ਫਾਇਰ ਬ੍ਰਿਗੇਡ ਦੇ ਅਮਲੇ ਤੇ ਕੁਇਕ ਰਿਸਪੌਂਸ ਟੀਮ ਨੇ ਬਡ਼ੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਹੈਰੀਟੇਜ ਮਾਰਕੀਟ ਵਿੱਚ ਮੁੱਖ ਤੌਰ ’ਤੇ ਖਾਣ ਪੀਣ ਦੀਆਂ ਤੇ ਹੋਰ ਦੁਕਾਨਾਂ ਹਨ।