Man Brutally Murdered by Stepson in Pataudi
ਗੁਰੂਗ੍ਰਾਮ: ਅੱਜ ਦੇ ਦੌਰ ਵਿੱਚ ਰਿਸ਼ਤੇ ਵੀ ਕਤਲ ਦੀ ਭੇਟ ਚੜ੍ਹ ਰਹੇ ਹਨ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਪੁੱਤ ਨੇ ਆਪਣੇ ਮਤਰੇਏ ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੁੱਤ ਨੇ ਪਿਓ ਦੀ ਛਾਤੀ ਵਿੱਚ ਤੇਜ਼ਧਾਰ ਹਥਿਆਰ ਖੋਭਿਆ ਅਤੇ ਫਿਰ ਕਈ ਵਾਰ ਕੀਤੇ। ਇਸ ਤੋਂ ਬਾਅਦ ਖੂਨ ਨਾਲ ਲੱਥਪੱਥ ਅਤੇ ਤੜਫਦੇ ਪਿਓ ਨੂੰ ਛੱਡ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਹੀ ਪਿਓ ਦੀ ਕੁਝ ਦੇਰ ਤੜਫਣ ਤੋਂ ਬਾਅਦ ਮੌਤ ਹੋ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਦੇ ਨਾਲ-ਨਾਲ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪਿਓ ਦੀ ਪਛਾਣ ਮਨੋਜ ਵਜੋਂ ਹੋਈ ਹੈ। ਉਹ ਅਸਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਮੌਜੂਦਾ ਸਮੇਂ ਵਿੱਚ ਪਟੌਦੀ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਮਨੋਜ ਨੇ ਲਗਭਗ 13 ਸਾਲ ਪਹਿਲਾਂ ਮੁਲਜ਼ਮ ਦੀ ਮਾਂ ਨਾਲ ਵਿਆਹ ਕੀਤਾ ਸੀ। ਮੁਲਜ਼ਮ ਦੀ ਪਛਾਣ ਸ਼ਿਵਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵਮ ਇਸ ਰਿਸ਼ਤੇ ਨੂੰ ਲੈ ਕੇ ਸ਼ੁਰੂ ਤੋਂ ਹੀ ਨਾਰਾਜ਼ ਰਹਿੰਦਾ ਸੀ। ਇਸੇ ਕਾਰਨ ਮਨੋਜ ਅਤੇ ਸ਼ਿਵਮ ਵਿਚਾਲੇ ਅਕਸਰ ਬਹਿਸਬਾਜ਼ੀ ਅਤੇ ਵਿਵਾਦ ਹੁੰਦਾ ਰਹਿੰਦਾ ਸੀ।
ਕਤਲ ਦੀ ਘਟਨਾ ਤੋਂ ਪਹਿਲਾਂ ਵੀ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਸ਼ਿਵਮ ਨੇ ਤੇਜ਼ਧਾਰ ਹਥਿਆਰ ਨਾਲ ਮਨੋਜ 'ਤੇ ਕਈ ਵਾਰ ਕੀਤੇ। ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮਨੋਜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਧਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਫਿਲਹਾਲ ਇਸ ਪੂਰੀ ਘਟਨਾ ਨੇ ਇਲਾਕੇ 'ਚ ਸਨਸਨੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਘਟਨਾ ਇਸ ਗੱਲ ਦੀ ਚਿੰਤਾ ਵਧਾਉਂਦੀ ਹੈ ਕਿ ਅੱਜ ਰਿਸ਼ਤੇ ਕਿਸ ਤਰ੍ਹਾਂ ਖੂਨ ਨਾਲ ਰੰਗੇ ਜਾ ਰਹੇ ਹਨ।