Hindi
Harjot singh bains

ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਵਿਚ ਤੱਥਾਂ ਤੇ ਪ੍ਰਗਟਾਈ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਤਰਾਸਦੀ

ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਵਿਚ ਤੱਥਾਂ ਤੇ ਪ੍ਰਗਟਾਈ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਤਰਾਸਦੀ

ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਵਿਚ ਤੱਥਾਂ ਤੇ ਪ੍ਰਗਟਾਈ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਤਰਾਸਦੀ

ਨੀਮ ਪਹਾੜੀ ਇਲਾਕੇ ਦੇ ਪਿੰਡਾਂ ਬਾਰੇ ਦਿੱਤੀ ਜਾਣਕਾਰੀ ਨਾਲ ਇਲਾਕਾ ਵਾਸੀਆਂ ਦੇ ਅੱਲੇ ਜਖਮਾ ਤੇ ਲੱਗੀ ਮਰਹਮ

ਸੀਨੀਅਰ ਆਗੂਆਂ ਨੇ ਹਰਜੋਤ ਬੈਂਸ ਦੇ ਭਾਵੁਕ ਵਿਚਾਰਾਂ ਦੀ ਕੀਤੀ ਪ੍ਰੋੜਤਾ

ਨੰਗਲ 27 ਸਤੰਬਰ (2025)

ਸੂਬੇ ਵਿੱਚ ਹਾਲ ਹੀ ਚ ਆਏ ਭਿਆਨਕ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨੂੰ ਵੇਖਦਿਆਂ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਵਿੱਚ ਇੰਕਸ਼ਾਪ ਕੀਤੇ ਹਨ ਕਿ ਇਹ ਸਮਾਂ ਸਿਆਸੀ ਬਿਆਨਬਾਜ਼ੀ ਦਾ ਨਹੀਂ ਬਲਕਿ ਭਵਿੱਖ ਵਿੱਚ ਅਜਿਹੀਆਂ ਆਫ਼ਤਾਂ ਨੂੰ ਰੋਕਣ ਅਤੇ ਹੜ੍ਹ ਪ੍ਰਭਾਵਿਤ ਸੂਬੇ ਦੇ ਮੁੜ ਵਸੇਬੇ ਲਈ ਭਵਿੱਖੀ ਰਣਨੀਤੀਆਂ ਤਿਆਰ ਕਰਨ ਦਾ ਹੈ। ਉਨ੍ਹਾਂ ਦਾ ਇਹ ਭਾਵੁਕ ਤੇ ਗੰਭੀਰ ਸ਼ਬਦਾ ਵਿਚ ਦਿੱਤਾ ਭਾਸ਼ਣ ਕੇਵਲ ਪੰਜਾਬ ਦੇ ਹਿੱਤਾ ਲਈ ਹੈ ਅਤੇ ਨਿਰੋਲ ਸਿਆਸਤ ਤੋ ਦੂਰ ਹੈ।

    ਇਹ ਪ੍ਰਗਟਾਵਾ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, ਰਾਮ ਕੁਮਾਰ ਮੁਕਾਰੀ ਚੇਅਰਮੈਨ ਸੈਣੀ ਭਲਾਈ ਬੋਰਡ, ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਜਸਪਾਲ ਸਿੰਘ ਢਾਹੇ ਸਰਪੰਚ, ਸਤੀਸ਼ ਚੋਪੜਾ ਬਲਾਕ ਪ੍ਰਧਾਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਚੰਨਣ ਸਿੰਘ ਪੱਮੂ ਢਿੱਲੋਂ ਸਰਪੰਚ, ਹਿਤੇਸ਼ ਸ਼ਰਮਾ ਦੀਪੂ, ਜੁਝਾਰ ਸਿੰਘ ਆਸਪੁਰ ਮੈਂਬਰ ਸੈਣੀ ਭਲਾਈ ਬੋਰਡ, ਰਾਜਪਾਲ ਮੋਹੀਵਾਲ ਸਰਪੰਚ ਨੇ ਸ.ਬੈਂਸ ਦੇ ਵਿਧਾਨ ਸਭਾ ਵਿੱਚ ਦਿੱਤੇ ਪੰਜਾਬ ਦੇ ਹਿੱਤਾਂ ਬਾਰੇ ਅਤਿ ਪ੍ਰਭਾਵਸ਼ਾਲੀ ਭਾਸ਼ਣ ਦੀ ਸ਼ਲਾਘਾ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਸ.ਬੈਂਸ ਨੇ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਅਤਿ ਹੜ੍ਹ ਪ੍ਰਭਾਵਿਤ ਇਲਾਕਿਆਂ ਪੀਘਬੜੀ, ਬਿਭੌਰ ਸਾਹਿਬ, ਸਵਾਮੀਪੁਰ, ਬਾਸ, ਖੇੜਾ ਕਲਮੋਟ, ਹਰਸਾਬੇਲਾ, ਬੇਲਾ ਧਿਆਨੀ ਦਾ ਜਿਕਰ ਕਰਕੇ ਇਹ ਦੱਸਿਆ ਹੈ ਕਿ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੇ ਇਸ ਵੱਡੀ ਤਰਾਸਦੀ ਨੂੰ ਕਿਸ ਤਰਾਂ ਹੰਡਾਇਆ ਹੈ। ਸ.ਬੈਂਸ ਅਤੇ ਉਨ੍ਹਾਂ ਦੇ ਸਹਿਯੋਗੀ ਅਪ੍ਰੇਸ਼ਨਨ ਰਾਹਤ ਦੌਰਾਨ ਇਸ ਇਲਾਕੇ ਵਿੱਚ ਹਾਜ਼ਰ ਰਹੇ ਹਨ ਤੇ ਲੋਕਾਂ ਦੀ ਭਰਪੂਰ ਮੱਦਦ ਕੀਤੀ ਹੈ।

     ਉਨ੍ਹਾਂ ਨੇ ਵਿਧਾਨ ਸਭਾ ਵਿੱਚ ਕਿਹਾ ਹੈ ਕਿ ਬੀ.ਬੀ.ਐਮ.ਬੀ. ਦੇ ਕੰਮਕਾਜ ਅਤੇ ਇਸ ਕੁਦਰਤੀ ਆਫ਼ਤ ਤੇ ਵਿਰੋਧੀ ਧਿਰ ਵੱਲੋਂ ਬੇਬੁਨਿਆਦ ਬਿਆਨਬਾਜ਼ੀ ਕਰਕੇ ਕੀਤੀ ਜਾ ਰਹੀ ਰਾਜਨੀਤੀ 'ਤੇ ਵੀ ਗੰਭੀਰ ਸਵਾਲ ਉਠ ਰਹੇ ਹਨ। ਆਗੂਆਂ ਨੇ ਕਿਹਾ ਕਿ ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਵਿਰੋਧੀ ਧਿਰ ਨੂੰ ਸੌੜੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਸੀ ਜੋ ਹਰ ਪੰਜਾਬੀ ਦੇ ਦਿਲ ਦੀ ਅਵਾਜ ਹੈ। ਬਹੁਤ ਹੀ ਭਾਵੁਕ ਭਰੇ ਲਹਿਜੇ ਵਿੱਚ ਸ.ਬੈਂਸ ਨੇ ਹੜ੍ਹਾਂ ਦੇ ਮਾਰੂ ਪ੍ਰਭਾਵਾਂ ਨੂੰ ਉਜਾਗਰ ਕੀਤਾਜਿਸ ਵਿੱਚ 59 ਮਨੁੱਖੀ ਜਾਨਾਂ ਚਲੀਆਂ ਗਈਆਂਘਰ ਤਬਾਹ ਹੋ ਗਏਹਜ਼ਾਰਾਂ ਪਸ਼ੂਆਂ ਨੂੰ ਨੁਕਸਾਨ ਪਹੁੰਚਿਆ ਅਤੇ ਸੂਬੇ ਦੇ ਖੇਤੀਬਾੜੀ ਖੇਤਰ ਨੂੰ ਗੰਭੀਰ ਝਟਕਾ ਲੱਗਿਆ ਹੈ ਜੋ ਬਿਲਕੁਲ ਤੱਥਾਂ ਦੇ ਅਨੁਕੂਲ ਹੈ। ਸ.ਬੈਂਸ ਨੇ ਜੋ ਸਥਿਤੀ ਹੜ੍ਹਾਂ ਬਾਰੇ ਸਪੱਸ਼ਟ ਕੀਤੀ ਹੈ, ਉਸ ਵਿੱਚ ਕੋਈ ਅੱਤ ਕਥਨੀ ਨਹੀ ਹੈ, ਉਨ੍ਹਾਂ ਕਿਹਾ ਕਿ ਅਸਲ ਵਿੱਚ ਹੜ੍ਹਾਂ ਕਾਰਨ ਹੋਇਆ ਨੁਕਸਾਨ ਇਸ ਤੋਂ ਵੀ ਵਿਆਪਕ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੱਪ ਲੜਨਸੰਪਰਕ ਟੁੱਟਣ ਕਾਰਨ ਆਈਸੋਲੇਸ਼ਨ ਵਰਗੇ ਹੋਰਨਾਂ ਕਾਰਨਾਂ ਕਰਕੇ ਕਈ ਜਾਨਾਂ ਗਈਆਂ। ਆਗੂਆਂ ਨੇ ਕਿਹਾ ਕਿ ਇਸ ਨਾਲ ਸਾਰੇ ਪੰਜਾਬ ਦੇ ਪ੍ਰਭਾਵਿਤ ਲੋਕਾਂ ਦੇ ਜਖਮਾ ਤੇ ਮਰਹਮ ਲੱਗੀ ਹੈ, ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਧਾਇਕ ਤੇ ਸਿੱਖਿਆ ਮੰਤਰੀ ਨੇ ਜਨਤਕ ਬੁਨਿਆਦੀ ਢਾਂਚੇ ਦੇ ਹੋਏ ਗੰਭੀਰ ਨੁਕਸਾਨ ਵੱਲ ਵੀ ਧਿਆਨ ਖਿੱਚਿਆ ਹੈ, ਜਿਸ ਵਿੱਚ 3,200 ਤੋਂ ਵੱਧ ਸਕੂਲ ਪ੍ਰਭਾਵਿਤ ਹੋਏ ਅਤੇ 1,300 ਤੋਂ ਵੱਧ ਕਲਾਸਰੂਮ ਵਰਤੋਂ ਯੋਗ ਨਹੀਂ ਰਹੇ ਹਨ।

        ਸਿੱਖਿਆ ਮੰਤਰੀ ਦਾ ਇਹ ਕਹਿਣਾ ਵੀ ਤੱਥਾਂ ਨਾਲ ਹੀ ਮੇਲਾ ਖਾਦਾ ਹੈ ਕਿ "ਪੰਜ ਲੱਖ ਏਕੜ ਫਸਲ ਤਬਾਹ ਹੋ ਗਈ ਹੈ। ਇਨ੍ਹਾਂ ਫਸਲਾਂ 'ਤੇ ਨਿਰਭਰ ਪੰਜਾਬ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਇਲਾਕੇ ਦੇ ਸੀਨੀਆਰ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੋਝੀਆ ਸਾਜ਼ਿਸਾ ਦਾ ਪਰਦਾਫਾਸ ਕਰਦੇ ਹੋਏ ਸ. ਹਰਜੋਤ ਸਿੰਘ ਬੈਂਸ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) 'ਤੇ ਨਿਸ਼ਾਨਾ ਵਿੰਨਦਿਆਂ ਬੋਰਡ ਦੇ ਚੇਅਰਮੈਨ ਵੱਲੋਂ ਹਾਈ ਕੋਰਟ ਵਿੱਚ ਦਿੱਤੇ ਗਏ ਗੁੰਮਰਾਹਕੁੰਨ ਬਿਆਨ ਦਾ ਹਵਾਲਾ ਦਿੱਤਾ ਹੈ

           ਆਗੂਆਂ ਨੇ ਕਿਹਾ ਕਿ ਸਾਡੇ ਇਲਾਕੇ ਦੇ ਲੋਕ ਹਰ ਸਥਿਤੀ ਤੋ ਭਲੀਭਾਂਤ ਜਾਣੂ ਹਨ ਅਤੇ ਉਨ੍ਹਾਂ ਨੇ ਸ.ਬੈਂਸ ਦੇ ਵਿਧਾਨ ਸਭਾ ਵਿਚ ਪ੍ਰਗਟ ਕੀਤੇ ਵਿਚਾਰਾ ਦੇ ਪੂਰੀ ਤਸੱਲੀ ਪ੍ਰਗਟ ਕੀਤੀ ਹੈ ਜਿਸ ਵਿੱਚ ਗੋਬਿੰਦ ਸਾਗਰ ਜਲ ਭੰਡਾਰ ਬਾਰੇ ਗੰਭੀਰ ਸਵਾਲ ਚੁੱਕਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ, "ਇਹ ਹੈਰਾਨੀ ਵਾਲੀ ਗੱਲ ਹੈ ਕਿ ਬੀ.ਬੀ.ਐਮ.ਬੀ. ਭਾਖੜਾ ਡੈਮਜਿਸ ਦੀ ਮਿਆਦ 100 ਸਾਲ ਸੀਦੇ ਜਲ ਭੰਡਾਰ ਵਿੱਚ ਗਾਰ ਦੀ ਮਾਤਰਾ ਬਾਰੇ ਵੀ ਜਾਣਕਾਰੀ ਨਹੀਂ ਦੇ ਸਕਿਆ। ਹੁਣ ਇਸ ਦੀ ਕਿੰਨੀ ਮਿਆਦ ਬਾਕੀ ਹੈ - 10 ਸਾਲ, 15 ਸਾਲਜਾਂ ਇਸ ਤੋਂ ਘੱਟ?" ਉਨ੍ਹਾਂ ਨੇ ਜਲ ਭੰਡਾਰ ਦੀ ਸਮਰੱਥਾਤਲਛਟ ਦੇ ਪੱਧਰ ਅਤੇ ਢਾਂਚਾਗਤ ਸਮਰੱਥਾ ਦਾ ਮੁਲਾਂਕਣ ਕਰਨ ਲਈ ਮਾਹਿਰਾਂ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਜੋ ਬਿਲਕੁਲ ਜਾਇਜ਼ ਹੈ ਤਾਂ ਜੋ ਇਸ ਅਤਿਅੰਤ ਅਹਿਮ ਤੇ ਸੰਵੇਦਨਸ਼ੀਲ ਡੈਮ ਦਾ ਵਿਆਪਕ ਮੁਲਾਂਕਣ ਯਕੀਨੀ ਬਣਾਇਆ ਜਾ ਸਕੇ। ਆਗੂਆਂ ਨੇ ਕਿਹਾ ਕਿ ਸਾਡੇ ਵਿਧਾਇਕ ਪੰਜਾਬ ਦੇ ਸਿੱਖਿਆ ਮੰਤਰੀ ਜਦੋ ਵੀ ਵਿਧਾਨ ਸਭਾ ਵਿਚ ਗਰਜ਼ੇ ਹਨ ਤਾਂ ਕੇਵਲ ਤੱਥਾਂ ਤੇ ਹੀ ਬੋਲੇ ਹਨ, ਪਹਿਲੀ ਵਾਰ ਹੈ ਕਿ ਸਾਡੇ ਇਲਾਕੇ ਨੂੰ ਅਜਿਹਾ ਆਗੂ ਮਿਲਿਆ ਹੈ ਜਿਸ ਨੇ ਸਾਡੇ ਅੱਲੇ ਜਖਮਾ ਤੇ ਮਰਹਮ ਲਾਈ ਹੈ ਅਤੇ ਪੰਜਾਬ ਦੀ ਸਥਿਤੀ ਦੇ ਨਾਲ ਨਾਲ ਸਾਡੇ ਹਲਕੇ ਦੀਆਂ ਤਕਲੀਫਾਂ ਬਾਰੇ ਵੀ ਦੱਸਿਆ ਹੈ। ਉਨ੍ਹਾਂ ਦਾ ਵਿਧਾਨ ਸਭਾ ਵਿੱਚ ਪ੍ਰਗਟਾਇਆ ਇੱਕ ਇੱਕ ਸ਼ਬਦ ਤੱਥਾਂ ਤੇ ਅਧਾਰਿਤ ਹੈ ਜਿਸ ਦੀ ਸਮੁੱਚਾ ਇਲਾਕਾ ਸ਼ਲਾਘਾ ਕਰਦਾ ਹੈ। 


Comment As:

Comment (0)