Punjab Traders Commission Meet: Arvind Kejriwal & CM Mann Attack Opposition
Hindi
kejri

Punjab Traders Commission Meet: Arvind Kejriwal & CM Mann Attack Opposition

ਮਾਨ ਸਰਕਾਰ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਉਗਰਾਹੀ 'ਤੇ ਲਗਾਈ ਲਗਾਮ: Arvind Kejriwal

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਹਾ ਕਿ ਭਗਵੰਤ ਮਾਨ ਸਰਕਾਰ ਹਮੇਸ਼ਾ ਵਪਾਰੀਆਂ, ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੇ ਨਾਲ ਖੜ੍ਹੀ ਹੈ। ਜਲੰਧਰ ਵਿੱਚ 'ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ' ਦੀ ਬੈਠਕ ਵਿੱਚ ਉਨ੍ਹਾਂ ਨੇ ਕਿਹਾ ਕਿ ਛੋਟੇ ਵਪਾਰੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਪਰ ਪਿਛਲੀ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ।

ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਵਪਾਰੀਆਂ ਤੋਂ ਜਬਰਨ ਉਗਰਾਹੀ (ਵਸੂਲੀ) ਹੁੰਦੀ ਸੀ, ਜਿਸ ਨੂੰ ਮਾਨ ਸਰਕਾਰ ਨੇ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਟਰੇਡਰਜ਼ ਕਮਿਸ਼ਨ ਬਣਨ ਨਾਲ ਛੋਟੇ ਤੋਂ ਛੋਟਾ ਮਸਲਾ ਵੀ ਸਿੱਧਾ ਮੁੱਖ ਮੰਤਰੀ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਾਰੇ ਗੈਂਗਸਟਰ ਵਿਰੋਧੀ ਪਾਰਟੀਆਂ ਦੀ ਦੇਣ ਹਨ, ਜਿਨ੍ਹਾਂ ਨੂੰ ਮਾਨ ਸਰਕਾਰ ਇੱਕ-ਇੱਕ ਕਰਕੇ ਖ਼ਤਮ ਕਰ ਰਹੀ ਹੈ।

ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਣ ਦਾ ਜ਼ਰੀਆ ਬਣਾਇਆ ਹੋਇਆ ਸੀ, ਜਿਸ ਨੂੰ 'ਆਪ' (AAP) ਸਰਕਾਰ ਨੇ ਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਿਰਫ਼ 22% ਖੇਤਾਂ ਤੱਕ ਨਹਿਰੀ ਪਾਣੀ ਪਹੁੰਚਦਾ ਸੀ, ਜੋ ਹੁਣ ਵਧ ਕੇ 80% ਤੋਂ ਜ਼ਿਆਦਾ ਹੋ ਗਿਆ ਹੈ।

ਕੇਜਰੀਵਾਲ ਨੇ ਕਿਹਾ ਕਿ 4 ਸਾਲਾਂ ਬਾਅਦ ਵੀ ਲੋਕ ਸਰਕਾਰ ਨੂੰ ਪਿਆਰ ਕਰਦੇ ਹਨ। ਪਹਿਲਾਂ ਦੀਆਂ ਸਰਕਾਰਾਂ ਵੇਲੇ ਤਾਂ ਲੋਕ ਪਿੰਡਾਂ ਵਿੱਚ ਜੁੱਤੀਆਂ ਲੈ ਕੇ ਖੜ੍ਹੇ ਹੁੰਦੇ ਸਨ। ਉਨ੍ਹਾਂ ਨੇ ਭਾਜਪਾ ਨੂੰ 'ED ਪਾਰਟੀ' ਅਤੇ ਅਕਾਲੀਆਂ ਨੂੰ 'ਚਿੱਟਾ ਪਾਰਟੀ' ਦੱਸਦਿਆਂ ਕਿਹਾ ਕਿ ਕੇਂਦਰ ਵੱਲੋਂ ਵਪਾਰੀਆਂ ਨੂੰ ED ਦੇ ਨਾਂ 'ਤੇ ਡਰਾ ਕੇ ਉਗਰਾਹੀ ਕੀਤੀ ਜਾ ਰਹੀ ਹੈ।

ਸੀ.ਐਮ. ਮਾਨ ਨੇ ਕਿਹਾ ਕਿ 67,000 ਤੋਂ ਵੱਧ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ 'ਤੇ ਦਿੱਤੀਆਂ ਗਈਆਂ ਹਨ ਅਤੇ 90% ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ।

ਬਾਕਸ-1: ਕੇਜਰੀਵਾਲ ਦੇ 5 ਵੱਡੇ ਬਿਆਨ

ਟਰੇਡਰਜ਼ ਕਮਿਸ਼ਨ: ਛੋਟੇ ਵਪਾਰੀ ਦੀ ਆਵਾਜ਼ ਹੁਣ ਸਿੱਧੀ CM ਤੱਕ।

ਉਗਰਾਹੀ ਬੰਦ: ਪਿਛਲੀਆਂ ਸਰਕਾਰਾਂ ਵਿੱਚ ਹੁੰਦੀ ਸੀ, ਅਸੀਂ ਖ਼ਤਮ ਕੀਤੀ।

ਗੈਂਗਸਟਰ: ਸਭ ਵਿਰੋਧੀ ਧਿਰ ਦੀ ਦੇਣ, ਅਸੀਂ ਖ਼ਤਮ ਕਰ ਰਹੇ ਹਾਂ।

ਨਸ਼ਾ (ਡਰੱਗਜ਼): 70% ਹੁਣ ਗੁਜਰਾਤ ਤੋਂ ਆ ਰਿਹਾ ਹੈ, ਪਹਿਲਾਂ ਪਾਕਿਸਤਾਨ ਤੋਂ ਆਉਂਦਾ ਸੀ।

ED ਪਾਰਟੀ: ਭਾਜਪਾ ਵਪਾਰੀਆਂ ਤੋਂ ED ਦੇ ਨਾਂ 'ਤੇ 60 ਕਰੋੜ ਰੁਪਏ ਵਸੂਲ ਚੁੱਕੀ ਹੈ।

ਬਾਕਸ-2: ਮਾਨ ਸਰਕਾਰ ਦੇ 4 ਸਾਲ : 4 ਵੱਡੇ ਕੰਮ

ਨਹਿਰੀ ਪਾਣੀ 22% ਤੋਂ ਵਧ ਕੇ 80% ਤੋਂ ਪਾਰ।

90% ਘਰਾਂ ਨੂੰ ਜ਼ੀਰੋ ਬਿਜਲੀ ਬਿੱਲ।

67,000+ ਸਰਕਾਰੀ ਨੌਕਰੀਆਂ ਮੈਰਿਟ 'ਤੇ।

ਸੜਕ ਸੁਰੱਖਿਆ ਫੋਰਸ (SSF) ਨਾਲ 2700+ ਜਾਨਾਂ ਬਚੀਆਂ।


Comment As:

Comment (0)