Punjab Congress Crisis: Charanjit Singh Channi Faction Prepares for Show of Strength in Delhi
Hindi
Punjab  congress

Punjab Congress Crisis: Charanjit Singh Channi Faction Prepares for Show of Strength in Delhi

Punjab Congress ਵਿੱਚ ਵਧੀ ਸਿਆਸੀ ਹਲਚਲ, ਲੀਡਰਸ਼ਿਪ ਬਦਲਣ ਦੀ ਮੰਗ ਨੂੰ ਲੈ ਕੇ Channi Fraction ਦਿੱਲੀ ਵਿੱਚ ਕਰੇਗਾ Show of Strength

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਬਦਲਣ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਹੁਣ ਦਿੱਲੀ ਤੱਕ ਪਹੁੰਚ ਸਕਦੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖੇਮੇ (ਧੜੇ) ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਜਲਦੀ ਵਿਚਾਰ ਨਾ ਕੀਤਾ ਗਿਆ ਤਾਂ ਉਹ ਦਿੱਲੀ ਵਿੱਚ ਸ਼ਕਤੀ ਪ੍ਰਦਰਸ਼ਨ ਕਰਨਗੇ।

ਚੰਨੀ ਧੜੇ ਦੇ ਆਗੂ ਦਿੱਲੀ ਵਿੱਚ ਵੀ ਹਾਈਕਮਾਂਡ ਸਾਹਮਣੇ ਅਜਿਹਾ ਹੀ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਹਨ, ਜਿਵੇਂ ਕਿ ਪਿਛਲੇ ਸ਼ਨੀਵਾਰ ਨੂੰ ਸੂਬਾ ਇੰਚਾਰਜ ਭੂਪੇਸ਼ ਬਘੇਲ ਦੇ ਸਾਹਮਣੇ ਕੀਤਾ ਗਿਆ ਸੀ। ਚੰਨੀ ਧੜਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾਉਣ ਦੀ ਮੰਗ 'ਤੇ ਅੜਿਆ ਹੋਇਆ ਹੈ।

ਬਘੇਲ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਫੈਸਲੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਪਰ ਉਹ ਪਾਰਟੀ ਆਗੂਆਂ ਦੀ ਗੱਲ ਹਾਈਕਮਾਂਡ ਤੱਕ ਪਹੁੰਚਾ ਦੇਣਗੇ। ਚੰਨੀ ਧੜੇ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਪੱਖ ਵਿੱਚ ਵੱਡੀ ਗਿਣਤੀ ਵਿੱਚ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਦੇ ਸਮਰਥਨ ਨੂੰ ਦੇਖਦੇ ਹੋਏ ਕਾਂਗਰਸ ਹਾਈਕਮਾਂਡ ਜਲਦੀ ਹੀ ਦਖ਼ਲ ਦੇਵੇਗੀ।

ਦਿੱਲੀ ਵਿੱਚ ਸ਼ਕਤੀ ਪ੍ਰਦਰਸ਼ਨ ਲਈ ਤਿਆਰ ਸ਼ਨੀਵਾਰ ਨੂੰ ਹੋਈ ਬੈਠਕ 'ਚ ਚੰਨੀ ਧੜੇ ਦੇ 92 ਹਲਕਿਆਂ ਦੇ ਮੌਜੂਦਾ ਤੇ ਸਾਬਕਾ ਵਿਧਾਇਕ ਅਤੇ ਚੋਣ ਲੜ ਚੁੱਕੇ ਆਗੂ 2027 ਦੀਆਂ ਚੋਣਾਂ 'ਚ ਆਪਣੀ ਟਿਕਟ ਪੱਕੀ ਕਰਨ ਲਈ ਦਿੱਲੀ 'ਚ ਸ਼ਕਤੀ ਪ੍ਰਦਰਸ਼ਨ ਦਾ ਹਿੱਸਾ ਬਣਨ ਲਈ ਖੁਸ਼ੀ-ਖੁਸ਼ੀ ਤਿਆਰ ਹਨ।

ਰਾਹੁਲ ਗਾਂਧੀ ਵੀ ਵਿਦੇਸ਼ ਤੋਂ ਪਰਤ ਆਏ ਹਨ ਅਤੇ ਸੰਭਾਵਨਾ ਹੈ ਕਿ ਭੂਪੇਸ਼ ਬਘੇਲ ਤੋਂ ਸਥਿਤੀ ਦੀ ਰਿਪੋਰਟ ਲੈਣ ਤੋਂ ਬਾਅਦ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਨ੍ਹਾਂ ਦੇ ਧੜੇ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਓ.ਪੀ. ਸੋਨੀ ਅਤੇ ਪਰਗਟ ਸਿੰਘ ਨੂੰ ਇਸੇ ਹਫ਼ਤੇ ਗੱਲਬਾਤ ਲਈ ਦਿੱਲੀ ਬੁਲਾ ਸਕਦੇ ਹਨ।

ਬਘੇਲ ਦੀ ਮੌਜੂਦਗੀ ਵਿੱਚ ਰਾਣਾ ਗੁਰਜੀਤ ਸਿੰਘ ਦੇ ਘਰ ਇਕੱਠੇ ਹੋਏ ਚੰਨੀ ਧੜੇ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਂਗਰਸ ਦੇ ਜ਼ਮੀਨ ਨਾਲ ਜੁੜੇ ਆਗੂਆਂ ਅਤੇ ਵਰਕਰਾਂ ਦੀ ਗੱਲ ਨਾ ਸੁਣੀ ਗਈ ਤਾਂ ਆਗਾਮੀ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਸੱਤਾ ਹਾਸਲ ਕਰਨ ਦਾ ਟੀਚਾ ਪੂਰਾ ਨਹੀਂ ਹੋਵੇਗਾ।

ਬਘੇਲ ਸਾਹਮਣੇ ਕੀ ਮੰਗ ਰੱਖੀ? ਬਘੇਲ ਦੇ ਸਾਹਮਣੇ ਸਾਰੇ ਆਗੂਆਂ ਨੇ ਦੋ ਵਾਰ ਹੱਥ ਖੜ੍ਹੇ ਕਰਕੇ ਲੀਡਰਸ਼ਿਪ ਬਦਲਣ ਦੀ ਮੰਗ ਵੀ ਰੱਖੀ ਸੀ। ਹੁਣ ਹਾਈਕਮਾਂਡ ਅੱਗੇ ਦੁਵਿਧਾ ਵਾਲੀ ਸਥਿਤੀ ਇਸ ਲਈ ਵੀ ਹੈ ਕਿਉਂਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੇ ਸੰਗਠਨ ਦੇ ਵਿਸਤਾਰ ਅਤੇ ਮਜ਼ਬੂਤੀ ਲਈ ਕਾਫੀ ਕੰਮ ਕੀਤਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਅਜਿਹੇ 'ਚ ਜੇਕਰ ਗੁੱਟਬਾਜ਼ੀ ਦੂਰ ਨਾ ਹੋਈ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਕਾਂਗਰਸ ਵਿੱਚ ਗੁੱਟਬਾਜ਼ੀ ਦੀ ਸਥਿਤੀ ਪਹਿਲੀ ਵਾਰ ਨਹੀਂ ਬਣੀ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਕਾਂਗਰਸ ਵਿੱਚ ਅਜਿਹੀ ਹੀ ਸਥਿਤੀ ਬਣੀ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਆਗੂਆਂ ਦੀ ਨਾਰਾਜ਼ਗੀ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਰਾਜਿੰਦਰ ਕੌਰ ਭੱਠਲ ਦੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖੇਮੇਬੰਦੀ ਕਾਰਨ ਵੀ ਪਾਰਟੀ ਨੂੰ ਨੁਕਸਾਨ ਉਠਾਉਣਾ ਪਿਆ ਸੀ।


Comment As:

Comment (0)